Gurdaspur News (ਅਵਤਾਰ ਸਿੰਘ): ਬੀਤੀ ਦੇਰ ਰਾਤ ਗੁਰਦਾਸਪੁਰ ਦੇ ਅਮਾਂਵਵਾੜਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਸੀ।


COMMERCIAL BREAK
SCROLL TO CONTINUE READING

ਅੱਜ ਸਾਰੇ ਦੁਕਾਨਦਾਰਾਂ ਨੇ ਇਕੱਠਿਆਂ ਹੋ ਕੇ ਬਿਜਲੀ ਵਿਭਾਗ ਨੂੰ ਦਫਤਰ ਜਾ ਕੇ ਮੰਗ ਕੀਤੀ ਕਿ ਬਾਜ਼ਾਰ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਤਾਂ ਜੋ ਸ਼ਾਰਟ ਸਰਕਟ ਨਾ ਹੋਵੇ ਪਰ ਬਿਜਲੀ ਵਿਭਾਗ ਦੇ ਐਕਸੀਅਨ ਵੱਲੋਂ ਦੁਕਾਨਦਾਰਾਂ ਦੇ ਨਾਲ ਸਹੀ ਤਰੀਕੇ ਨਾਲ ਗੱਲਬਾਤ ਨਾ ਕਰਨ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਡਾਕਖਾਨਾ ਚੌਕ ਨੂੰ ਬੰਦ ਕਰਕੇ ਬਿਜਲੀ ਵਿਭਾਗ ਗੁਰਦਾਸਪੁਰ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸੀਅਨ ਦੁਕਾਨਦਾਰਾਂ ਕੋਲੋਂ ਆ ਕੇ ਮਾਫੀ ਮੰਗੇ ਤੇ ਬਾਜ਼ਾਰ ਅੰਦਰ ਨਵੀਆਂ ਤਾਰਾਂ ਪਾਈਆਂ ਜਾਣ ਜਦੋਂ ਤੱਕ ਨਵੀਆਂ ਤਾਰਾਂ ਨਹੀਂ ਪਾਈਆਂ ਜਾਂਦੀਆਂ ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।


ਧਰਨਾ ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ, ਵਪਾਰ ਮੰਡਲ ਦੇ ਪ੍ਰਧਾਨ ਦਰਸ਼ਨ ਮਹਾਜਨ ਅਤੇ ਨਗਰ ਕੌਂਸਲ ਦੇ ਪ੍ਰਧਾਨ ਬਲਜੀਤ ਸਿੰਘ ਪਾਹੜਾ ਨੇ ਕਿਹਾ ਕਿ ਬੀਤੀ ਦੇਰ ਰਾਤ ਅਮਾਂਵਵਾੜਾ ਬਾਜ਼ਾਰ ਵਿੱਚ ਇੱਕ ਕੱਪੜੇ ਦੀ ਦੁਕਾਨ ਨੂੰ ਅਚਾਨਕ ਅੱਗ ਲੱਗਣ ਕਰਕੇ ਦੁਕਾਨਦਾਰ ਦਾ ਕਾਫੀ ਨੁਕਸਾਨ ਹੋਇਆ ਸੀ।


ਇਸ ਕਰਕੇ ਅੱਜ ਦੁਕਾਨਦਾਰ ਇਕੱਠੇ ਹੋ ਕੇ ਐਕਸੀਅਨ ਦਫ਼ਤਰ ਵਿੱਚ ਜਾ ਕੇ ਮੰਗ ਕਰ ਰਹੇ ਸਨ ਕਿ ਬਾਜ਼ਾਰ ਅੰਦਰ ਪੁਰਾਣੀਆਂ ਤਾਰਾਂ ਬਦਲੀਆਂ ਜਾਣ ਤਾਂ ਜੋ ਭਵਿੱਖ ਵਿਚ ਸ਼ਾਰਟ ਸਰਕਟ ਨਾਲ ਕਿਸੇ ਦੀ ਵੀ ਦੁਕਾਨ ਨੂੰ ਅੱਗ ਨਾ ਲੱਗੇ ਪਰ ਐਕਸੀਅਨ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਦੀ ਗੱਲ ਸੁਣਨ ਦੀ ਬਜਾਏ ਉਨ੍ਹਾਂ ਨੂੰ ਕਿਹਾ ਕਿ ਇਹ ਦੁਕਾਨਾਂ ਉਸ ਨੇ ਨਹੀਂ ਸਾੜੀਆਂ।


ਜਦੋਂ ਉਨ੍ਹਾਂ ਕੋਲੋਂ ਫੰਡ ਆਏਗਾ ਉਦੋਂ ਤਾਰਾਂ ਬਦਲੀਆਂ ਜਾਣਗੀਆਂ ਜਿਸਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਇਕੱਠੇ ਹੋਕੇ ਡਾਕਖਾਨਾ ਚੌਕ ਨੂੰ ਬੰਦ ਕਰ ਦਿੱਤਾ। ਬਿਜਲੀ ਵਿਭਾਗ ਦੇ ਐਕਸੀਅਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਬਿਜਲੀ ਵਿਭਾਗ ਦਾ ਐਕਸੀਅਨ ਕੁਲਦੀਪ ਸਿੰਘ ਜਿਸਨੇ ਦੁਕਾਨਦਾਰਾਂ ਦੇ ਨਾਲ ਦੁਰਵਿਹਾਰ ਕੀਤਾ ਹੈ ਉਹ ਆ ਕੇ ਦੁਕਾਨਦਾਰਾਂ ਦੇ ਕੋਲ ਮਾਫੀ ਮੰਗੇ।


ਇਸ ਤੋਂ ਇਲਾਵਾ ਜਲਦ ਦੁਕਾਨਾਂ ਦੇ ਬਾਹਰ ਨਵੀਆਂ ਤਾਰਾਂ ਪਾਈਆਂ ਜਾਣ। ਧਰਨੇ ਵਾਲੀ ਜਗ੍ਹਾ ਉਤੇ ਪਹੁੰਚ ਕੇ ਬਿਜਲੀ ਵਿਭਾਗ ਦੇ ਐਕਸੀਅਨ ਕੁਲਦੀਪ ਸਿੰਘ ਨੇ ਦੁਕਾਨਦਾਰਾਂ ਦੇ ਕੋਲੋਂ ਮਾਫੀ ਮੰਗੀ ਅਤੇ ਕਿਹਾ ਕਿ ਜਲਦ ਨਵੀਂਆਂ ਤਾਰਾਂ ਪਾਈਆਂ ਜਾਣਗੀਆਂ ਤਾਂ ਜੋ ਕਿਸੇ ਦੁਕਾਨਦਾਰ ਦਾ ਨੁਕਸਾਨ ਨਾ ਹੋਵੇ ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਧਰਨਾ ਪ੍ਰਦਰਸ਼ਨ ਬੰਦ ਕੀਤਾ।