Batala News: ਬਟਾਲਾ ਦਾ ਸਰਕਾਰੀ ਹਸਪਤਾਲ ਹਮੇਸ਼ਾ ਹੀ ਸੁਰਖੀਆਂ ਵਿੱਚ ਰਹਿੰਦਾ ਹੈ। ਚਾਹੇ ਹਸਪਤਾਲ ਦੇ ਸਟਾਫ ਦੀ ਗੱਲ ਕਰ ਲਈਏ ਜਾਂ ਫਿਰ ਹਸਪਤਾਲ ਦੀਆਂ ਸਹੂਲਤਾਂ ਦੀ ਗੱਲ ਕਰ ਲਈਏ। ਲੋਕਾਂ ਦੀਆਂ ਵਾਰ-ਵਾਰ ਸ਼ਿਕਾਇਤਾਂ ਮਿਲਣ ਤੋਂ ਬਾਅਦ ਵਿਧਾਇਕ ਬਟਾਲਾ ਅਮਨ ਸ਼ੇਰ ਸਿੰਘ ਕਲਸੀ ਅਚਨਚੇਤੀ ਚੈਕਿੰਗ ਉਤੇ ਪੁੱਜੇ।


COMMERCIAL BREAK
SCROLL TO CONTINUE READING

ਵਿਧਾਇਕ ਨੇ ਸਰਕਾਰੀ ਹਸਪਤਾਲ ਵਿੱਚ ਇਲਾਜ ਕਰਵਾ ਰਹੇ ਮਰੀਜ਼ਾਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਮਰੀਜ਼ਾਂ ਨੇ ਵਿਧਾਇਕ ਨੂੰ ਆਪਣੀਆਂ ਮੁਸ਼ਕਲਾਂ ਦੱਸੀਆਂ। ਮਰੀਜ਼ਾਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਹਨ।


ਚਾਹੇ ਡਾਕਟਰਾਂ ਦੀ ਗੱਲ ਕਰ ਲਈਏ ਜਾਂ ਫਿਰ ਦਵਾਈਆਂ ਦੀ ਗੱਲ ਕਰ ਲਈਏ ਜ਼ਿਆਦਾਤਰ ਦਵਾਈਆਂ ਹਸਪਤਾਲ ਦੇ ਅੰਦਰੋਂ ਨਹੀਂ ਮਿਲਦੀਆਂ। ਹਸਪਤਾਲ ਵਿੱਚ ਮੌਜੂਦ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਕਾਰਨ ਮਰੀਜ਼ਾਂ ਨੇ ਵਿਧਾਇਕ ਅੱਗੇ ਆਪਣੀਆਂ ਮੁਸ਼ਕਲਾਂ ਰੱਖੀਆਂ ਤੇ ਹੱਲ ਕਰਨ ਦੀ ਮੰਗ ਕੀਤੀ ਹੈ।


ਇਸ ਤੋਂ ਬਾਅਦ ਵਿਧਾਇਕ ਅਮਨ ਸ਼ੇਰ ਸਿੰਘ ਹਸਪਤਾਲ ਵਿੱਚ ਸਥਿਤ ਮੈਡੀਕਲ ਸਟੋਰ ਉਤੇ ਪੁੱਜੇ ਜਿਥੇ ਮਹਿਲਾ ਨੂੰ ਦਵਾਈ ਨਹੀਂ ਮਿਲ ਰਹੀ ਸੀ। ਵਿਧਾਇਕ ਦੇ ਤਾੜਨਾ ਕਰਨ ਤੋਂ ਬਾਅਦ ਔਰਤ ਨੂੰ ਦਵਾਈ ਦੇ ਦਿੱਤੀ ਹੈ। ਇਸ ਮਗਰੋਂ ਵਿਧਾਇਕ ਕਲਸੀ ਨੇ ਡਿਊਟੀ ਉਤੇ ਤਾਇਨਾਤ ਡਾਕਟਰਾਂ ਨੂੰ ਤਾੜਨਾ ਕੀਤੀ ਕੀਤੀ ਅਤੇ ਸ਼ਹਿਰ ਵਾਸੀਆਂ ਨੂੰ ਸ਼ਹਿਣਸ਼ੀਲਤਾ ਰੱਖਣ ਦੀ ਅਪੀਲ ਕੀਤੀ। ਵਿਧਾਇਕ ਨੇ ਕਿਹਾ ਕਿ ਲੋਕਾਂ ਨੂੰ ਜਲਦੀ ਹੀ ਸਮੱਸਿਆਵਾਂ ਤੋਂ ਨਿਜਾਤ ਦਿਵਾਈ ਜਾਵੇਗੀ।


ਇਹ ਵੀ ਪੜ੍ਹੋ : Ferozepur News: ਫ਼ਿਰੋਜ਼ਪੁਰ ਕੇਂਦਰੀ ਜੇਲ੍ਹ ਵਿੱਚੋਂ ਮੌਬਾਇਲ ਫ਼ੋਨ ਮਿਲਣ ਦਾ ਸਿਲਸਿਲਾ ਜਾਰੀ, 3 ਮੋਬਾਇਲ ਫ਼ੋਨ ਬਰਾਮਦ


ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਅਕਸਰ ਕਿਸੇ ਨਾ ਕਿਸੇ ਤਰੀਕੇ ਨਾਲ ਉਨ੍ਹਾਂ ਨੂੰ ਘੇਰਦੇ ਰਹਿੰਦੇ ਹਨ। 75 ਸਾਲ ਦਾ ਸਿਸਟਮ ਜੋ ਚੱਲ ਰਿਹਾ ਹੈ ਜਾਂ ਫਿਰ ਮੁਲਾਜ਼ਮਾਂ ਨੂੰ ਜੋ ਆਦਤਾਂ ਪਈਆਂ ਹਨ, ਉਨ੍ਹਾਂ ਵਿੱਚ ਸੁਧਾਰ ਕਰਨ ਲਈ ਸਮਾਂ ਚਾਹੀਦਾ ਹੈ। ਸਰਕਾਰ ਹਰ ਪੱਖ ਤੋਂ ਆਪਣਾ ਕੰਮ ਕਰ ਰਹੀ ਹੈ ਜਲਦੀ ਹੀ ਇਨ੍ਹਾਂ ਵਿੱਚ ਸੁਧਾਰ ਲਿਆਂਦਾ ਜਾਵੇਗਾ।


ਇਹ ਵੀ ਪੜ੍ਹੋ : Batala Road Accident: ਨੈਸ਼ਨਲ ਹਾਈਵੇ 'ਤੇ ਟਰਾਲੀ ਤੇ ਸਵਿਫਟ ਗੱਡੀ ਦੀ ਹੋਈ ਟੱਕਰ, 3 ਲੋਕਾਂ ਦੀ ਹੋਈ ਮੌਤ



ਬਟਾਲਾ ਤੋਂ ਭੋਪਾਲ ਸਿੰਘ ਦੀ ਰਿਪੋਰਟ