Mohali News: ਵਿਧਾਇਕ ਜਸਵੰਤ ਗੱਜਣਮਾਜਰਾ ਦਾ ਭਰਾ ਗ੍ਰਿਫਤਾਰ; ਅਦਾਲਤ ਨੇ 4 ਦਿਨ ਦੇ ਰਿਮਾਂਡ `ਤੇ ਭੇਜਿਆ
Mohali News: ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਨੂੰ ਮੋਹਾਲੀ ਅਦਾਲਤ ਵੱਲੋਂ ਚਾਰ ਦਿਨ ਦੇ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।
Mohali News: ਅਮਰਗੜ੍ਹ ਤੋਂ ਵਿਧਾਇਕ ਜਸਵੰਤ ਸਿੰਘ ਗੱਜਣ ਮਾਜਰਾ ਦੇ ਕੇਸ ਵਿੱਚ ਸਹਿ ਦੋਸ਼ੀ ਦੇ ਤੌਰ ਉਤੇ ਚੱਲ ਰਹੇ ਬਲਵੰਤ ਸਿੰਘ ਗੱਜਣ ਮਾਜਰਾ ਖਿਲਾਫ਼ ਈਡੀ ਵੱਲੋਂ ਕਸਟਡੀ ਦੀ ਮੰਗ ਲਈ ਮੁਹਾਲੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵਿੱਚ ਅਰਜ਼ੀ ਲਗਾਈ ਗਈ ਸੀ ਜੋ ਕਿ ਅੱਜ ਮੋਹਾਲੀ ਅਦਾਲਤ ਵੱਲੋਂ ਮਨਜ਼ੂਰ ਕਰਦੇ ਹੋਏ ਜਸਵੰਤ ਸਿੰਘ ਗੱਜਣਮਾਜਰਾ ਦੇ ਭਰਾ ਬਲਵੰਤ ਸਿੰਘ ਨੂੰ ਚਾਰ ਦਿਨ ਦੇ ਰਿਮਾਂਡ ਉਤੇ ਭੇਜਣ ਦੇ ਹੁਕਮ ਸੁਣਾਏ।
ਇਹ ਵੀ ਪੜ੍ਹੋ : Haryana Elections 2024 Voting Live Updates: ਹਰਿਆਣਾ ਵਿਧਾਨ ਸਭਾ ਚੋਣਾਂ 'ਚ 5 ਵਜੇ ਤੱਕ 61 ਫ਼ੀਸਦੀ ਵੋਟਿੰਗ
ਦੱਸ ਦਈਏ ਕਿ ਬਲਵੰਤ ਸਿੰਘ ਅੱਜ ਮੋਹਾਲੀ ਅਦਾਲਤ ਵਿੱਚ ਰੂਟੀਨ ਪੇਸ਼ ਹੋਏ ਸਨ ਜਿਥੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।
ਕਾਬਿਲੇਗੌਰ ਹੈ ਕਿ 40 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਕੇਸ ਦਾ ਸਾਹਮਣਾ ਕਰ ਰਹੇ ਅਮਰਗੜ੍ਹ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਜਲੰਧਰ ਦੀ ਟੀਮ ਨੇ ਕੁਝ ਦਿਨਾਂ ਤੱਕ ਛਾਪੇਮਾਰੀ ਕਰਨ ਤੋਂ ਬਾਅਦ ਗੱਜਣਮਾਜਰਾ ਨੂੰ ਗ੍ਰਿਫਤਾਰ ਕਰ ਲਿਆ ਸੀ।
ਪੂਰਾ ਮਾਮਲਾ ?
ਸਤੰਬਰ 2022 ਵਿੱਚ ਈਡੀ ਨੇ ਜਸਵੰਤ ਸਿੰਘ ਗੱਜਣਮਾਜਰਾ ਦੇ ਘਰ ਤੋਂ ਇਲਾਵਾ ਅਮਰਗੜ੍ਹ ਵਿਖੇ ਉਨ੍ਹਾਂ ਦੇ ਪਰਿਵਾਰ ਵੱਲੋਂ ਚਲਾਏ ਜਾ ਰਹੇ ਪਸ਼ੂਆਂ ਦੇ ਚਾਰੇ ਦੀ ਫੈਕਟਰੀ ਅਤੇ ਇੱਕ ਸਕੂਲ 'ਤੇ ਛਾਪਾ ਮਾਰਿਆ ਸੀ। ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਪਿਛਲੇ ਸਾਲ 40.92 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਦੇ ਮਾਮਲੇ ਵਿੱਚ ਉਨ੍ਹਾਂ ਦੀ ਜਾਇਦਾਦ ਦੀ ਤਲਾਸ਼ੀ ਲੈਣ ਤੋਂ ਬਾਅਦ ਈਡੀ ਨੇ ਉਨ੍ਹਾਂ ਦੇ ਖ਼ਿਲਾਫ਼ ਪੀਐੱਮਐੱਲਏ ਤਹਿਤ ਕੇਸ ਦਰਜ ਕੀਤਾ ਸੀ।
ਸੀਬੀਆਈ ਨੇ ਕਿਹਾ ਸੀ ਕਿ ਤਲਾਸ਼ੀ ਦੌਰਾਨ 16.57 ਲੱਖ ਰੁਪਏ, 88 ਵਿਦੇਸ਼ੀ ਕਰੰਸੀ ਨੋਟ ਅਤੇ ਅਪਰਾਧਕ ਦਸਤਾਵੇਜ਼ ਬਰਾਮਦ ਕੀਤੇ ਗਏ ਸਨ। ਗੱਜਣਮਾਜਰਾ, ਕੇਂਦਰੀ ਜਾਂਚ ਬਿਊਰੋ ਵੱਲੋਂ ਦਰਜ ਕੀਤੇ ਗਏ ਬੈਂਕ ਧੋਖਾਧੜੀ ਦੇ ਕੇਸ ਵਿੱਚ ਮੁਲਜ਼ਮ ਵਜੋਂ ਨਾਮਜ਼ਦ ਸੱਤ ਲੋਕਾਂ ਅਤੇ ਕੰਪਨੀਆਂ ਵਿੱਚ ਸ਼ਾਮਲ ਹਨ।
ਪੰਜਾਬ ਦੇ ਲੁਧਿਆਣਾ ਵਿੱਚ ਬੈਂਕ ਆਫ਼ ਇੰਡੀਆ ਦੀ ਇੱਕ ਸ਼ਾਖਾ ਵੱਲੋਂ ਮਾਲੇਰਕੋਟਲਾ ਦੇ ਗਾਉਂਸਪੁਰਾ ਵਿੱਚ ਗੱਜਣਮਾਜਰਾ ਦੀ ਫਰਮ ਵਿਰੁੱਧ ਸ਼ਿਕਾਇਤ ਕਰਨ ਤੋਂ ਬਾਅਦ ਸੀਬੀਆਈ ਜਾਂਚ ਕੀਤੀ ਗਈ ਸੀ। ਅਨਾਜ ਦੇ ਵਪਾਰ ਵਿੱਚ ਲੱਗੀ ਹੋਈ ਇਸ ਫਰਮ ਨੂੰ 2011-14 ਤੋਂ ਚਾਰ ਅੰਤਰਾਲਾਂ 'ਤੇ ਬੈਂਕ ਵੱਲੋਂ ਕਰਜ਼ੇ ਮਨਜ਼ੂਰ ਕੀਤੇ ਗਏ ਸਨ।
ਬੈਂਕ ਦੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਗੱਜਣਮਾਜਰਾ ਦੀ ਫਰਮ ਤੇ ਇਸਦੇ ਡਾਇਰੈਕਟਰਾਂ ਵੱਲੋਂ ਕੰਪਨੀ ਦੇ ਸਟਾਕਾਂ ਤੇ ਹੋਰ ਤੱਥਾਂ ਨੂੰ ਗ਼ਲਤ ਇਰਾਦੇ ਨਾਲ ਲੁਕਾਇਆ ਸੀ ਤਾਂ ਜੋ ਬੈਂਕ ਦੀ ਰਿਕਵਰੀ ਨੂੰ ਪ੍ਰਭਾਵਤ ਕਰ ਸਕਣ। ਬੈਂਕ ਨੇ ਕਿਹਾ ਕਿ ਲਏ ਗਏ ਕਰਜ਼ੇ ਦੀ ਵਰਤੋਂ ਉਸ ਮਕਸਦ ਲਈ ਨਹੀਂ ਕੀਤੀ ਗਈ ਜਿਸ ਲਈ ਇਹ ਲਿਆ ਗਿਆ ਸੀ।
ਇਹ ਵੀ ਪੜ੍ਹੋ : CM Bhagwant Mann: ਮੁੱਖ ਮੰਤਰੀ ਵੱਲੋਂ ਰਾਈਸ ਮਿੱਲਰਜ਼ ਐਸੋਸੀਏਸ਼ਨ ਨਾਲ ਮੀਟਿੰਗ; ਝੋਨੇ ਦੀ ਖਰੀਦ ਲਈ ਅਹਿਮ ਫ਼ੈਸਲੇ ਲਏ