ਚੰਡੀਗੜ੍ਹ: ਜਲੰਧਰ ’ਚ ਪੁਲਿਸ ਅਤੇ ਡਾਕਟਰਾਂ ਨਾਲ ਲਗਾਤਾਰ ਵਿਵਾਦ ਤੋਂ ਬਾਅਦ ਆਮ ਆਦਮੀ ਪਾਰਟੀ (AAP) ਦੇ MLA ਰਮਨ ਅਰੋੜਾ ਪਾਰਟੀ ਦੀ ਸ਼ਾਖ (Damage Control) ਬਚਾਉਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। 


COMMERCIAL BREAK
SCROLL TO CONTINUE READING


ਰਾਜਨ ਅੰਗੁਰਾਲ ਦੇ ਅਧਾਰ ’ਤੇ MLA ਰਮਨ ਅਰੋੜਾ ਨੇ ਮੰਗੀ ਮੁਆਫ਼ੀ 
ਜਿਸਦੇ ਚੱਲਦਿਆਂ ਵਿਧਾਇਕ ਰਮਨ ਅਰੋੜਾ ਸਿਵਲ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਰਾਜੀਵ ਸ਼ਰਮਾ ਨੂੰ ਮਿਲਣ ਪਹੁੰਚੇ। ਇਸ ਦੌਰਾਨ ਉਹ ਮਾਮਲੇ ਦੀ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਡਾ. ਹਰਲੀਨ ਨੂੰ ਵੀ ਮਿਲੇ। 
ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਰਾਜਨ ਅੰਗੁਰਾਲ (Rajan Angural) ਵਲੋਂ ਕੀਤੇ ਗਏ ਮਾੜੇ ਵਤੀਰੇ ਲਈ ਵਿਧਾਇਕ ਅਰੋੜਾ ਨੇ ਮੁਆਫ਼ੀ ਮੰਗੀ। ਸਿਵਲ ਹਸਪਤਾਲ ’ਚ ਡਾਕਟਰਾਂ ਨਾਲ ਮੁਲਾਕਾਤ ਮੌਕੇ MLA ਰਮਨ ਅਰੋੜਾ ਦੇ ਨਾਲ ਏ. ਸੀ. ਪੀ. ਸੈਂਟਰਲ ਅਸ਼ਵਨੀ ਅਤਰੀ ਅਤੇ ਐੱਸ. ਐੱਚ. ਓ ਮੁਕੇਸ਼ ਕੁਮਾਰ ਵੀ ਮੌਜੂਦ  ਰਹੇ। 


 



ਵਿਧਾਇਕ ਅਰੋੜਾ ਨੇ ਹਸਪਤਾਲ ਦੇ ਡਾਕਟਰਾਂ ਅਤੇ ਮੈਡੀਕਲ ਸਟਾਫ਼ ਨੂੰ ਭਰੋਸਾ ਦਵਾਇਆ ਆਮ ਆਦਮੀ ਪਾਰਟੀ ਹਰ ਸਮੇਂ ਉਨ੍ਹਾਂ ਨਾਲ ਖੜ੍ਹੀ ਹੈ। 



ਰਾਜਨ ਅੰਗੁਰਾਲ ’ਤੇ ਕਾਰਵਾਈ ਲਈ ਅੜੇ ਡਾਕਟਰ
ਹਾਂਲਾਕਿ ਕਿ ਵਿਧਾਇਕ ਰਮਨ ਅਰੋੜਾ ਨਾਲ ਮੁਲਾਕਾਤ ਤੋਂ ਬਾਅਦ ਡਾਕਟਰਾਂ ਦੀ ਐਸੋਸੀਏਸ਼ਨ ਦਾ ਬਿਆਨ ਸਾਹਮਣੇ ਆਇਆ ਹੈ ਕਿ, 'ਅਸੀਂ ਕਿਸੇ ਤਰ੍ਹਾਂ ਦੇ ਦਬਾਅ ’ਚ ਆਉਣ ਵਾਲੇ ਨਹੀਂ ਹਾਂ ਅਤੇ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਖ਼ਿਲਾਫ਼ ਸ਼ਿਕਾਇਤ ਵਾਪਸ ਨਹੀਂ ਲਵਾਂਗੇ।  


 



ਇੱਥੇ ਦੱਸਣਾ ਬਣਦਾ ਹੈ ਕਿ ਜਲੰਧਰ ਦੇ ਸਿਵਲ ਹਸਪਤਾਲ ’ਚ ਰਾਤ ਸਮੇਂ ਐਮਰਜੈਂਸੀ ਡਿਊਟੀ ’ਤੇ ਤਾਇਨਾਤ ਡਾ. ਹਰਵੀਨ ਕੌਰ ਨਾਲ ਵਿਧਾਇਕ ਸ਼ੀਤਲ ਅੰਗੁਰਾਲ ਦੇ ਭਰਾ ਰਾਜਨ ਅੰਗੁਰਾਲ ਵਲੋਂ ਕੀਤੇ ਗਏ ਦੁਰਵਿਵਹਾਰ ਦਾ ਮਾਮਲਾ ਤੂਲ ਫੜ ਗਿਆ ਸੀ।