Moga News/ ਨਵਦੀਪ ਸਿੰਘ: ਮੋਗਾ ਦੇ ਸਾਬਕਾ ਐਮਐਲਏ ਜੋਗਿੰਦਰ ਪਾਲ ਜੈਨ ਦਾ ਦਿਹਾਂਤ ਹੋ ਗਿਆ ਹੈ। ਜੋਗਿੰਦਰ ਪਾਲ ਜੈਨਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਅੱਜ ਦੁਪਹਿਰ 2 ਵਜੇ ਦੇ ਕਰੀਬ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜ਼ਿਲ੍ਹਾ ਮੋਗਾ ਦੀ ਸਿਆਸਤ ਵਿੱਚ ਵੱਡਾ ਨਾਂ ਤਿੰਨ ਵਾਰ ਮੋਗਾ ਤੋਂ ਵਿਧਾਇਕ ਰਹੇ ਜੋਗਿੰਦਰ ਪਾਲ ਜੈਨ ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਹਨ। 


COMMERCIAL BREAK
SCROLL TO CONTINUE READING

ਉਨ੍ਹਾਂ ਦੇ ਦੇਹਾਂਤ ਦੀ ਖਬਰ ਸੁਣਦਿਆਂ ਹੀ ਸਿਆਸੀ ਖਿਮੇ ’ਚ ਸੋਗ ਦੀ ਲਹਿਰ ਦੋੜ ਪਈ ਹੈ। ਦਰਅਸਲ  ਜੋਗਿੰਦਰ ਪਾਲ ਜੈਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਸਾਥੀਆਂ ਵਿੱਚੋਂ ਇੱਕ ਹਨ।  


ਦੱਸ ਦਈਏ ਕਿ ਲੰਘੀਆਂ ਲੋਕ ਸਭਾ ਚੋਣਾਂ ਦਰਮਿਆਨ ਜੋਗਿੰਦਰ ਪਾਲ ਜੈਨ ਦੇ ਬੇਟੇ ਸਾਬਕਾ ਮੇਅਰ ਨਗਰ ਨਿਗਮ ਮੋਗਾ ਅਕਿਸ਼ਤ ਜੈਨ ਨੇ ਬੀਜੇਪੀ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ ਸੀ ਪਰ ਜੋਗਿੰਦਰ ਪਾਲ ਜੈਨ 2 ਵਾਰ ਕਾਂਗਰਸ ਪਾਰਟੀ ਤੋਂ ਅਤੇ 1 ਵਾਰ ਸ਼੍ਰੋਮਣੀ ਅਕਾਲੀ ਦਲ ਤੋਂ ਵਿਧਾਇਕ ਬਣੇ।


ਜੈਨ ਸਾਲ 2007 ਵਿਚ ਕਾਂਗਰਸ ਪਾਰਟੀ ਦੀ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਆਗੂ ਜਥੇਦਾਰ ਤੋਤਾ ਸਿੰਘ ਨੂੰ ਹਰਾ ਕੇ ਪਹਿਲੀ ਵਾਰ ਵਿਧਾਨ ਸਭਾ ਵਿਚ ਪੁੱਜੇ ਸਨ, ਇਸ ਤੋਂ ਪਹਿਲਾਂ ਉਹ ਭਾਜਪਾ ਦੀ ਤਰਫੋਂ ਤਿੰਨ ਵਾਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਰਹੇ, ਬਾਅਦ ਵਿਚ ਨਗਰ ਕੌਂਸਲ ਦੇ ਮੋਗਾ ਦੇ ਪ੍ਰਧਾਨ ਰਹੇ। ਵਿਧਾਇਕ ਬਣਨ ਤੋਂ ਬਾਅਦ ਉਨ੍ਹਾਂ ਨੇ ਸਾਰੇ ਵਿਰੋਧ ਦੇ ਬਾਵਜੂਦ ਆਪਣੀ ਪਤਨੀ ਸਵਰਨਲਤਾ ਜੈਨ ਨੂੰ ਚੇਅਰਮੈਨ ਬਣਾਇਆ।


ਸਾਲ 2012 ਵਿੱਚ ਉਹ ਮੁੜ ਕਾਂਗਰਸ ਸੀਟ ’ਤੇ ਚੋਣ ਲੜੇ ਅਤੇ ਅਕਾਲੀ ਦਲ ਦੇ ਤਤਕਾਲੀ ਉਮੀਦਵਾਰ ਸਾਬਕਾ ਡੀਜੀਪੀ ਪੀਐਸ ਗਿੱਲ ਨੂੰ ਹਰਾ ਕੇ ਵਿਧਾਨ ਸਭਾ ਵਿੱਚ ਪੁੱਜੇ ਪਰ ਜਦੋਂ ਸੂਬੇ ਵਿੱਚ ਅਕਾਲੀ ਦਲ ਦੀ ਸਰਕਾਰ ਬਣੀ ਤਾਂ ਜੈਨ ਨੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। 


 ਇਹ ਵੀ ਪੜ੍ਹੋ: PAN 2.0: QR Code ਵਾਲਾ ਨਵਾਂ ਪੈਨ ਕਾਰਡ ਲਿਆ ਰਹੀ ਹੈ ਮੋਦੀ ਸਰਕਾਰ! ਜਾਣੋ ਇਸ ਵਿੱਚ ਕੀ ਹੈ ਖਾਸ, ਕਿੰਨਾ ਲੱਗੇਗਾ ਚਾਰਜ?

2013 ਵਿਚ ਉਹ ਅਕਾਲੀ ਉਮੀਦਵਾਰ ਵਜੋਂ ਚੋਣ ਲੜੇ
ਕੁਝ ਮਹੀਨਿਆਂ ਬਾਅਦ 2013 ਵਿਚ ਉਹ ਅਕਾਲੀ ਉਮੀਦਵਾਰ ਵਜੋਂ ਚੋਣ ਲੜੇ ਅਤੇ ਆਪਣੇ ਕਾਂਗਰਸੀ ਸਾਥੀ ਵਿਜੇ ਕੁਮਾਰ ਨੂੰ ਹਰਾ ਕੇ ਲਗਾਤਾਰ ਤੀਜੀ ਵਾਰ ਵਿਧਾਨ ਸਭਾ ਵਿਚ ਪਹੁੰਚੇ। ਵਿਧਾਇਕ ਬਣਨ ਤੋਂ ਬਾਅਦ ਉਹ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ। ਸਾਲ 2015 ਵਿੱਚ ਉਨ੍ਹਾਂ ਨੇ ਆਪਣੇ ਪੁੱਤਰ ਅਕਸ਼ਿਤ ਜੈਨ ਨੂੰ ਨਗਰ ਨਿਗਮ ਮੋਗਾ ਦਾ ਮੇਅਰ ਬਣਾਇਆ ਸੀ। 2017 ਵਿੱਚ ਡਾ: ਹਰਜੋਤ ਦੀ ਮਦਦ ਨਾਲ ਜਿਤਾਇਆ।

​2017 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੇ ਤਤਕਾਲੀ ਉਮੀਦਵਾਰ ਬਰਜਿੰਦਰ ਸਿੰਘ ਬਰਾੜ ਨੇ ਦੋਸ਼ ਲਾਇਆ ਸੀ ਕਿ ਜੈਨ ਨੇ ਅਕਾਲੀ ਦਲ 'ਚ ਹੋਣ ਦੇ ਬਾਵਜੂਦ ਉਸ ਸਮੇਂ ਦੇ ਕਾਂਗਰਸੀ ਉਮੀਦਵਾਰ ਡਾ: ਹਰਜੋਤ ਕਮਲ ਦਾ ਸਮਰਥਨ ਕੀਤਾ ਸੀ। ਡਾ: ਹਰਜੋਤ ਕਮਲ ਦੀ ਜਿੱਤ ਵਿੱਚ ਜੈਨ ਦਾ ਅਹਿਮ ਯੋਗਦਾਨ ਸੀ। ਨਤੀਜਾ ਇਹ ਨਿਕਲਿਆ ਕਿ ਡਾ: ਹਰਜੋਤ ਕਮਲ ਚੋਣ ਜਿੱਤ ਗਏ ਸਨ।