Moga News:  ਮੋਗਾ ਪੁਲਿਸ ਨੇ ਐਨਆਰਆਈ ਭਾਰਤੀ ਨਾਗਰਿਕਾਂ ਦੀਆਂ ਜ਼ਮੀਨਾਂ ਉਤੇ ਜਾਅਲਸਾਜ਼ੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਹੈ। ਇਸ ਗਿਰੋਹ ਵੱਲੋਂ ਕਰੀਬ ਇਕ ਕਰੋੜ 8 ਲੱਖ ਦੀ ਠੱਗੀ ਮਾਰਨ ਦੀ ਖਬਰ ਸਾਹਮਣੇ ਆ ਰਹੀ ਹੈ। ਪੁਲਿਸ ਮੁੱਖ ਸਾਜਿਸ਼ਕਰਤਾ ਦਲਜੀਤ ਸਿੰਘ ਉਰਫ ਬਬਲੀ ਸਮੇਤ 3 ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਜਾਅਲਸਾਜੀ ਕਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50,000 ਰੁਪਏ ਬਾਮਦ ਕੀਤੇ ਗਏ। ਇਸ ਸਬੰਧੀ ਐਸਪੀ ਸਪੈਸ਼ਲ ਕ੍ਰਾਈਮ ਸੰਦੀਪ ਵਡੇਰਾ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਐਸਪੀ ਸੰਦੀਪ ਵਡੇਰਾ ਨੇ ਦੱਸਿਆ ਕਿ ਐਸਐਸਪੀ ਮੋਗਾ ਅਜੇ ਗਾਂਧੀ ਦੀ ਅਗਵਾਈ ਹੇਠ ਵਿਦੇਸ਼ ਰਹਿੰਦੇ ਭਾਰਤੀ ਨਾਗਰਿਕਾਂ ਦੀਆਂ ਜ਼ਮੀਨਾਂ ਉਤੇ ਜਾਅਲਸਾਜ਼ੀ ਕਰਨ ਵਾਲਿਆ ਖਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।


ਇਸ ਮੁਹਿੰਮ ਦੇ ਚੱਲਦਿਆਂ ਇੰਸਪੈਕਟਰ ਹਰਜੀਤ ਕੌਰ ਇੰਚਾਰਜ ਈਓ ਵਿੰਗ ਮੋਗਾ ਵੱਲੋਂ ਜ਼ਿਲ੍ਹਾ ਮੋਗਾ ਵਿੱਚ ਪੈਂਦੇ ਰਕਬਾ ਪਿੰਡ ਚੂਹੜਚੱਕ ਦੇ ਵਸਨੀਕ ਗੁਰਿੰਦਰਪਾਲ ਸਿੰਘ ਹਾਲ ਅਬਾਦ ਕੈਨੇਡਾ ਤੇ ਇਸਦੇ ਚਾਚੇ ਦਾ ਲੜਕੇ ਸਤਵੀਰ ਸਿੰਘ ਹਾਲ ਅਬਾਦ ਇੰਗਲੈਂਡ ਦੀ ਜ਼ਮੀਨ ਦੇ ਖੁਦ ਮਾਲਕ ਬਣ ਕੇ ਜਾਅਲਸਾਜ਼ੀ ਕਰਨ ਵਾਲੇ ਗਿਰੋਹ ਦੇ ਮੈਂਬਰ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 50,000 ਰੁਪਏ ਬਰਾਮਦ ਕੀਤੇ ਗਏ।


ਉਨ੍ਹਾਂ ਨੇ ਦੱਸਿਆ ਕਿ ਰਜਨੀਸ਼ ਕੁਮਾਰ  ਨੂੰ ਮੁਲਜ਼ਮ ਬਿੱਟੂ ਨਾਮ ਦੇ ਵਿਅਕਤੀ ਨੇ ਆਪਣਾ ਨਾਮ ਸੁਖਦੇਵ ਸਿੰਘ ਵਾਸੀ ਸਿਧਵਾਂ ਬੇਟ ਦੱਸ ਕੇ ਮੁਦੱਈ ਨੂੰ ਵਿਦੇਸ਼ ਰਹਿੰਦੇ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਉਕਤ ਦੀ ਜ਼ਮੀਨ ਦਿਖਾਕੇ ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਅਤੇ ਰਵੀ ਕੁਮਾਰ ਉਕਤ ਨੇ ਆਪਣੇ ਆਪ ਨੂੰ ਗੁਰਿੰਦਰਪਾਲ ਸਿੰਘ ਅਤੇ ਸਤਵੀਰ ਸਿੰਘ ਸਾਬਤ ਕਰਕੇ ਅਤੇ ਇਨ੍ਹਾਂ ਦੇ ਆਧਾਰ ਕਾਰਡ, ਪੈਨ ਕਾਰਡ ਅਤੇ ਪਾਸਪੋਰਟ ਜਾਅਲੀ ਤਿਆਰ ਕਰਕੇ ਮੁਦੱਈ ਨੂੰ ਭਰੋਸੇ ਵਿੱਚ ਲੈ ਕੇ ਉਸ ਨਾਲ 17 ਕਿੱਲੇ 4 ਕਨਾਲਾਂ, 14 ਮਰਲੇ ਜ਼ਮੀਨ ਦਾ ਸੌਦਾ ਕੁੱਲ 7 ਲੱਖ 50 ਹਜ਼ਾਰ ਰੁਪਏ ਪ੍ਰਤੀ ਕਿੱਲੇ ਦੇ ਹਿਸਾਬ ਨਾਲ ਕੀਤਾ।


ਮਿਤੀ 24.09.2024 ਨੂੰ ਇਕਰਾਰਨਾਮਾ ਕਰਕੇ ਮੁਲਜ਼ਮ ਗੁਰਪ੍ਰੀਤ ਸਿੰਘ ਅਤੇ ਰਵੀ ਕੁਮਾਰ ਨੇ ਮੁਦੱਈ ਕੋਲੋਂ  58 ਲੱਖ ਰੁਪਏ ਹਾਸਲ ਕੀਤੇ ਅਤੇ ਫਿਰ ਮਿਤੀ 06.10.2024 ਨੂੰ 8 ਲੱਖ ਰੁਪਏ ਮੁਦੱਈ ਕੋਲੋਂ ਹੋਰ ਹਾਸਿਲ ਕੀਤੇ ਅਤੇ ਮੁਦੱਈ ਕੋਲੋਂ 42 ਲੱਖ ਰੁਪਏ ਦੇ ਕੁੱਲ 4 ਚੈਕ ਵੀ ਹਾਸਲ ਕੀਤੇ। ਜਿਨ੍ਹਾਂ ਨੇ ਕੁੱਲ 66 ਲੱਖ ਰੁਪਏ ਨਕਦ ਅਤੇ 42 ਲੱਖ ਰੁਪਏ ਦੇ ਚੈੱਕ ਹਾਸਲ ਕਰਕੇ ਕੁੱਲ 1 ਕਰੋੜ 08 ਲੱਖ ਰੁਪਏ ਦੀ ਠੱਗੀ ਮਾਰੀ ਹੈ। ਉਨ੍ਹਾਂ ਨੇ ਕਿਹਾ ਕਿ ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਲਜ਼ਮ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਔਲਖ ਕਲਾਂ ਜ਼ਿਲ੍ਹਾ ਗੁਰਦਾਸਪੁਰ ਦਾ ਰਹਿਣ ਵਾਲਾ ਹੈ ਜਿਸ ਖਿਲਾਫ਼ ਪੰਜਾਬ ਅਤੇ ਹੋਰ ਦੂਜੇ ਸੂਬਿਆਂ ਵਿੱਚ ਮੁਕੱਦਮੇ ਦਰਜ ਹਨ।