ਨਵਦੀਪ ਮਹੇਸਰੀ / ਮੋਗਾ:  ਪੁਲਿਸ ਰਿਮਾਂਡ ਖ਼ਤਮ ਹੋਣ ’ਤੇ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਜ਼ਿਲ੍ਹਾ ਮਲੋਟ ਦੀ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਸੁਣਵਾਈ ਤੋਂ ਬਾਅਦ ਮੋਗਾ ਪੁਲਿਸ ਨੂੰ 10 ਦਿਨਾਂ ਦਾ ਰਿਮਾਂਡ ਦੇ ਦਿੱਤਾ ਗਿਆ।


COMMERCIAL BREAK
SCROLL TO CONTINUE READING

ਦੱਸ ਦੇਈਏ ਕਿ ਮੋਗਾ ਦੇ ਡਿਪਟੀ ਮੇਅਰ ਦੇ ਭਰਾ ’ਤੇ ਹੋਏ ਹਮਲੇ ਦੀ ਜਾਂਚ ਦੇ ਸਬੰਧ ’ਚ ਪੁਲਿਸ ਨੂੰ ਰਿਮਾਂਡ ਦਿੱਤਾ ਗਿਆ ਹੈ। 


 



ਰਣਜੀਤ ਰਾਣਾ ਦਾ ਸਾਲ 2020 ’ਚ ਹੋਇਆ ਸੀ ਮਰਡਰ 
ਸਾਲ 2020 ’ਚ ਮਲੋਟ ਦੇ ਪਿੰਡ ਔਲਖ਼ ’ਚ ਮੁਕਤਸਰ ਸਾਹਿਬ ਦੇ ਰਹਿਣ ਵਾਲੇ ਰਣਜੀਤ ਸਿੰਘ ਰਾਣਾ ਦੀ 4 ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾਕੇ ਹੱਤਿਆ ਕਰ ਦਿੱਤੀ ਗਈ ਸੀ। ਰਾਣਾ ਆਪਣੀ ਗਰਭਵਤੀ ਪਤਨੀ ਦਾ ਡਾਕਟਰੀ ਚੈਕਅੱਪ ਕਰਵਾਉਣ ਲਈ ਆਇਆ ਸੀ। ਇਸ ਘਟਨਾ ਤੋਂ ਬਾਅਦ ਰਾਣਾ ਦੀ ਪਤਨੀ ਦੇ ਬਿਆਨਾਂ ਦੇ ਅਧਾਰ ’ਤੇ ਕਤਲ ਦਾ ਮਾਮਲਾ ਦਰਜ ਕਰ ਲਿਆ ਗਿਆ ਸੀ। ਦੱਸ ਦੇਈਏ ਕਿ ਰਾਣਾ ਕਤਲ ਮਾਮਲੇ ਦੀ ਜਾਂਚ ਅੱਗੇ ਵਧਾਉਣ ਲਈ ਮਲੋਟ ਪੁਲਿਸ ਨੂੰ 4 ਦਿਨਾਂ ਦਾ ਰਿਮਾਂਡ ਹਾਸਲ ਹੋਇਆ ਸੀ, ਜਿਸ ਦੀ ਮਿਆਦ ਅੱਜ ਖ਼ਤਮ ਹੋ ਰਹੀ ਸੀ।  


ਅੱਜ ਮਲੋਟ ਦੀ ਪੁਲਿਸ ਵਲੋਂ ਗੈਂਗਸਟਰ ਬਿਸ਼ਨੋਈ ਨੂੰ ਮਲੋਟ ਦੀ ਜ਼ਿਲ੍ਹਾ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਜੱਜ ਸਾਹਬ ਨੇ ਸਾਰੇ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਮੋਗਾ ਪੁਲਿਸ ਨੂੰ 10 ਦਿਨਾਂ ਦਾ ਟਰਾਂਜਿਟ ਰਿਮਾਂਡ ਦੇ ਦਿੱਤਾ।


 



ਮੋਗਾ ਦੇ ਡਿਪਟੀ ਮੇਅਰ ਦੇ ਭਰਾ ਤੇ ਭਤੀਜੇ ’ਤੇ ਹੋਇਆ ਸੀ ਹਮਲਾ
ਸੂਤਰਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਮੋਗਾ ਦੇ ਡਿਪਟੀ ਮੇਅਰ ਦੇ ਭਰਾ ’ਤੇ ਹੋਏ ਹਮਲੇ ਦੇ ਮਾਮਲੇ ’ਚ ਲਾਰੈਂਸ ਬਿਸ਼ਨੋਈ ਤੋਂ ਪੁਛਗਿੱਛ ਕੀਤੀ ਜਾਵੇਗੀ। ਪਿਛਲੇ ਸਾਲ ਵਾਪਰੀ ਇਸ ਘਟਨਾ ’ਚ ਲਾਰੈਂਸ ਗਰੁੱਪ ਦੇ ਸ਼ਾਰਪਸ਼ੂਟਰ ਮੋਨੂੰ ਡਾਗਰ ਦੁਆਰਾ ਡਿਪਟੀ ਮੇਅਰ ਦੇ ਭਤੀਜੇ ’ਤੇ ਹਮਲਾ ਕਰ ਦਿੱਤਾ ਗਿਆ ਸੀ।


ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਮੋਨੂੰ ਡਾਗਰ ਨੇ ਹਸਪਤਾਲ ਦੇ ਅੰਦਰ ਗੈਂਗਸਟਰ ਰਾਣਾ ਕੰਧੋਵਾਲੀਆ ਦੀ ਵੀ ਗੋਲੀਆਂ ਮਾਰੇ ਕੇ ਹੱਤਿਆ ਕਰ ਦਿੱਤੀ ਸੀ।