Moga News: ਪੰਜਾਬ ਦੇ ਜ਼ਿਲ੍ਹਾ ਮੋਗਾ ਦੀ ਪੁਲਿਸ ਅੱਜ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਨੂੰ ਪ੍ਰੋਟੈਕਸ਼ਨ ਵਾਰੰਟ 'ਤੇ ਦਿੱਲੀ ਤੋਂ ਮੋਗਾ ਲੈ ਕੇ ਆਈ ਹੈ ਜਿਸ ਨੂੰ ਅੱਜ ਮੋਗਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ ਸੁਖਪ੍ਰੀਤ ਸਿੰਘ ਬੁੱਢਾ ਦੇ ਖ਼ਿਲਾਫ਼ ਥਾਣਾ ਸਿਟੀ ਸਾਊਥ ਪੁਲਿਸ ਮੋਗਾ ਵਿਖੇ ਮੁਕੱਦਮਾ ਨੰਬਰ 276/21 ਅਧੀਨ ਧਾਰਾ 384-506-120ਬੀ ਤਹਿਤ ਮਾਮਲਾ ਦਰਜ (Gangster Sukhpreet Buddha)ਕੀਤਾ ਗਿਆ ਹੈ, ਜਿਸ ਸਬੰਧੀ ਅੱਜ ਉਸ ਨੂੰ ਪੁੱਛਗਿੱਛ ਲਈ ਪੇਸ਼ ਕਰਕੇ ਮੋਗਾ ਪੁਲਿਸ  (Moga police)ਨੇ 10 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। 


COMMERCIAL BREAK
SCROLL TO CONTINUE READING

ਮੌਕੇ 'ਤੇ ਮੌਜੂਦ ਮੋਗਾ ਦੇ ਐਸ.ਪੀ.ਡੀ ਨੇ ਦੱਸਿਆ ਕਿ ਅੱਜ ਮੋਗਾ ਪੁਲਿਸ (Moga police) ਨੇ ਸੁਖਪ੍ਰੀਤ ਸਿੰਘ ਬੁੱਢਾ ਨੂੰ ਦਿੱਲੀ ਤੋਂ ਪ੍ਰੋਟੈਕਸ਼ਨ ਵਾਰੰਟ 'ਤੇ ਲਿਆ ਕੇ ਮੋਗਾ ਦੀ ਅਦਾਲਤ 'ਚ ਪੇਸ਼ ਕੀਤਾ ਸੀ, ਜਿਸ ਨੂੰ ਮੋਗਾ ਸਿਟੀ ਸਾਊਥ ਦੇ ਥਾਣੇ 'ਚ ਇੱਕ ਵਿਅਕਤੀ ਨੂੰ ਜੇਲ੍ਹ ਤੋਂ ਫ਼ੋਨ 'ਤੇ ਧਮਕੀਆਂ ਦੇਣ ਦੇ ਮਾਮਲੇ 'ਚ ਮੋਗਾ ਸਿਟੀ ਸਾਊਥ ਪੁਲਿਸ ਨੇ ਸੀ.ਤਹਿਤ ਮੁਕੱਦਮਾ ਨੰਬਰ 276/21 ਦਰਜ ਕੀਤਾ ਹੈ, ਅੱਜ ਉਕਤ ਮੁਕੱਦਮੇ ਵਿੱਚ ਦੋਸ਼ੀ ਨੂੰ ਮੋਗਾ ਦੀ ਅਦਾਲਤ 'ਚ (Gangster Sukhpreet Buddha) ਪੁੱਛਗਿੱਛ ਲਈ ਪੇਸ਼ ਕੀਤਾ ਗਿਆ ਅਤੇ ਮਾਣਯੋਗ ਅਦਾਲਤ ਨੇ 10 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਹੈ। 



ਇਹ ਵੀ ਪੜ੍ਹੋ: ਸ਼ਹਿਨਾਜ਼ ਗਿੱਲ ਦੁਬਾਰਾ ਕਰਨਾ ਚਾਹੁੰਦੀ ਹੈ ਪਿਆਰ; ਕਹਿੰਦੀ ਬਣਾਉਣਾ ਹੈ ਬੁਆਏ ਫਰੈਂਡ!

ਇਸ ਤੋਂ ਪਹਿਲਾਂ ਗੈਂਗਸਟਰ ਸੁਖਪ੍ਰੀਤ ਬੁੱਢਾ ਨੇ ਜੇਲ੍ਹ  (Moga police) ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀ ਵੀ ਧਮਕੀ ਦਿੱਤੀ ਸੀ। ਥਾਣਾ ਕੈਂਟ ਦੀ ਪੁਲਿਸ ਨੇ ਜੇਲ੍ਹ ਅਧਿਕਾਰੀ ਦੇ ਬਿਆਨਾਂ ’ਤੇ ਗੈਂਗਸਟਰ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਜੇਲ੍ਹ ਅਧਿਕਾਰੀ ਨੇ ਦੱਸਿਆ ਕਿ 23 ਅਗਸਤ ਨੂੰ ਜਦੋਂ ਜੇਲ੍ਹ ਪ੍ਰਸ਼ਾਸਨ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਗੈਂਗਸਟਰ (Gangster Sukhpreet Buddha)ਸੁਖਪ੍ਰੀਤ ਨੇ ਆਪਣੀ ਤਲਾਸ਼ੀ ਕਰਵਾਉਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਉਕਤ ਗੈਂਗਸਟਰ ਨੇ ਜੇਲ੍ਹ ਅਧਿਕਾਰੀਆਂ ਨੂੰ ਜਾਨੋਂ ਮਾਰਨ ਦੀਆਂ ਵੀ ਧਮਕੀਆਂ ਦਿੱਤੀਆਂ ਸਨ।


(ਨਵਦੀਪ ਮਹੇਸਰੀ / ਮੋਗਾ)