Mohali Murder Case: ਮੋਹਾਲੀ ਫੇਜ਼-5 ਕਤਲ ਕਾਂਡ; ਹਮਲੇ ਕਾਰਨ ਬਲਜਿੰਦਰ ਕੌਰ ਦੀ ਖੋਪੜੀ ਦੀ ਹੱਡੀ ਕਈ ਥਾਂ ਤੋਂ ਟੁੱਟ ਗਈ ਸੀ
Mohali Murder Case: ਮੋਹਾਲੀ ਦੇ ਫੇਜ਼ 5 ਦੇ ਗੁਰਦੁਆਰਾ ਸਾਹਿਬ ਕੋਲ ਸ਼ਰੇਆਮ ਕਤਲ ਕੀਤੀ ਗਈ ਬਲਜਿੰਦਰ ਕੌਰ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ।
Mohali Murder Case: ਮੋਹਾਲੀ ਦੇ ਫੇਜ਼ 5 ਦੇ ਗੁਰਦੁਆਰਾ ਸਾਹਿਬ ਕੋਲ ਸ਼ਰੇਆਮ ਕਤਲ ਕੀਤੀ ਗਈ ਬਲਜਿੰਦਰ ਕੌਰ ਦੀ ਦੇਹ ਦਾ ਪੋਸਟਮਾਰਟਮ ਕੀਤਾ ਗਿਆ। ਉਸ ਦੇ ਸਿਰ ਅਤੇ ਮੋਢੇ ਉਤੇ ਕਰੀਬ 22 ਜਗ੍ਹਾ ਤੇਜ਼ਧਾਰ ਹਥਿਆਰਾਂ ਨਾਲ ਹਮਲੇ ਹੋਏ ਹਨ।
ਸਿਰ ਅਤੇ ਮੋਢੇ ਉਪਰ ਵਾਰ ਕੀਤੇ ਗਏ ਹਨ। ਸਿਰ ਉਪਰ ਹੋਣ ਵਾਲੇ ਹਮਲੇ ਨੂੰ ਬਚਾਉਣ ਲਈ ਪੀੜਤਾ ਆਪਣਾ ਮੋਢਾ ਅੱਗੇ ਕਰਦੇ ਰਹੀ, ਜਿਸ ਕਾਰਨ ਮੋਢੇ ਉਪਰ ਜ਼ਖ਼ਮ ਹੋਏ ਹਨ ਤੇ ਹੱਡੀ ਵੀ ਟੁੱਟੀ ਹੋਈ ਹੈ। ਸਿਰ ਅਤੇ ਮੋਢੇ ਤੋਂ ਇਲਾਵਾ ਸਰੀਰ ਦੇ ਕਿਸੇ ਵੀ ਹਿੱਸੇ ਉਤੇ ਹਮਲੇ ਨਹੀਂ ਕੀਤਾ ਗਿਆ। ਜਦਕਿ ਉਸ ਦੀ ਮੌਤ ਸਿਰ ਦੇ ਪਿਛਲੇ ਹਿੱਸੇ ਉਤੇ ਕੀਤੇ ਗਏ ਤੇਜ਼ ਵਾਰਾਂ ਕਾਰਨ ਹੋਈ ਹੈ।
ਸੂਤਰਾਂ ਦੀ ਮੰਨੀਏ ਤਾਂ ਸਿਰ ਦੇ ਪਿਛਲੇ ਹਿੱਸੇ ਉਤੇ ਤਿੰਨ ਡੂੰਘੇ ਵਾਰ ਹੋਣ ਕਾਰਨ ਖੋਪੜੀ ਤਿੰਨ ਜਗ੍ਹਾ ਤੋਂ ਟੁੱਟ ਗਈ ਸੀ, ਜਿਸ ਨਾਲ ਦਿਮਾਗ ਦੇ ਅੰਦਰੂਨੀ ਹਿੱਸੇ ਨੂੰ ਨੁਕਸਾਨ ਪਹੁੰਚਿਆ ਸੀ। ਇਹ ਮੌਤ ਦਾ ਕਾਰਨ ਬਣਿਆ।
ਇਹ ਵੀ ਪੜ੍ਹੋ : Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ
ਹਮਲਾ ਇੰਨਾ ਜ਼ੋਰਦਾਰ ਸੀ ਸੱਜੇ ਮੋਢਾ ਦੀ ਹੱਡੀ ਤਿੰਨ ਜਗ੍ਹਾ ਤੋਂ ਟੁੱਟੀ ਹੋਈ ਅਤੇ ਉਂਗਲੀ ਅਤੇ ਘੁੱਟ ਤੇ ਕੂਹਣੀ ਦੀ ਹੱਡੀ ਵੀ ਅਲੱਗ ਹੋ ਗਈ ਹੈ। ਖੱਬੇ ਮੋਢੇ ਉਤੇ ਵੀ ਜ਼ੋਰਦਾਰ ਹਮਲੇ ਸਹਿਣ ਕੀਤੇ ਗਏ, ਜਿਸ ਕਾਰਨ ਹੱਥ ਦੀ ਹਥੇਲੀ ਵਿਚਕਾਰ ਤੋਂ ਕੱਟ ਕੇ ਲਟਕ ਗਈ ਜਦਕਿ ਘੁੱਟ ਦੀ ਹੱਡੀ ਟੁੱਟੀ ਹੋਈ ਸੀ।
ਹਮਲਾਵਰ ਦਾ ਨਾਂ ਸੁਖਚੈਨ ਸਿੰਘ ਹੈ, ਉਹ ਸਮਰਾਲਾ ਦਾ ਰਹਿਣ ਵਾਲਾ ਹੈ ਅਤੇ ਪੈਟਰੋਲ ਪੰਪ 'ਤੇ ਕੰਮ ਕਰਦਾ ਹੈ। ਉਹ ਲੜਕੀ ਨੂੰ ਪਹਿਲਾਂ ਤੋਂ ਜਾਣਦਾ ਸੀ ਅਤੇ ਉਸ 'ਤੇ ਵਿਆਹ ਲਈ ਦਬਾਅ ਪਾ ਰਿਹਾ ਸੀ, ਜਦੋਂ ਲੜਕੀ ਨੇ ਉਸ ਨਾਲ ਵਿਆਹ ਕਰਨ ਤੋਂ ਇਨਕਾਰ ਕੀਤਾ ਤਾਂ ਉਸ ਨੇ ਉਸ ਦਾ ਕਤਲ ਕਰ ਦਿੱਤਾ। ਮੁਹਾਲੀ ਵਰਗੇ ਅੱਤ-ਸੁਰੱਖਿਆਤ ਸ਼ਹਿਰ ਵਿੱਚ ਦਿਨ-ਦਿਹਾੜੇ ਹੋਏ ਇਸ ਕਤਲ ਨੇ ਇੱਕ ਵਾਰ ਫਿਰ ਤੋਂ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਉੱਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਆਮ ਲੋਕਾਂ ਵਿੱਚ ਜਿੱਥੇ ਸਹਿਮ ਦਾ ਮਹੌਲ ਹੈ ਉੱਥੇ ਹੀ ਲੋਕ ਪੁਲਿਸ ਅਤੇ ਸਰਕਾਰ ਦੀ ਕਾਰਗੁਜ਼ਾਰੀ ਉੱਤੇ ਸਵਾਲ ਵੀ ਚੁੱਕ ਰਹੇ ਹਨ।