ਭਰਤ ਸ਼ਰਮਾ / ਲੁਧਿਆਣਾ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ ਵੱਡਾ ਖ਼ੁਲਾਸਾ ਹੋਇਆ ਹੈ, ਹਥਿਆਰ ਸਪਲਾਈ ਕਰਨ ਵਾਲੇ ਤੀਜੇ ਮੁਲਜ਼ਮ ਦੀ ਸ਼ਨਾਖ਼ਤ ਗੁਰਮੀਤ ਮੀਤਾ ਵਜੋਂ ਹੋਈ ਹੈ। 


COMMERCIAL BREAK
SCROLL TO CONTINUE READING


ਸਿੱਧੂ ਮੂਸੇਵਾਲੇ ਕਤਲ ਮਾਮਲੇ ’ਚ ਲਗਾਤਾਰ ਪਰਤਾਂ ਖੁੱਲ੍ਹ ਰਹੀਆਂ ਨੇ। ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰਡਕਸ਼ਨ ਵਾਰੰਟ ਤੇ ਲਿਆ ਕੇ ਪੁਲਿਸ ਵੱਲੋਂ ਪੁੱਛਗਿਛ ਕੀਤੀ ਗਈ ਜਿਸ ਤੋਂ ਬਾਅਦ ਕਈ ਖੁਲਾਸੇ ਹੋਏ ਹਨ।  ਪੁਲਿਸ ਹੁਣ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ’ਚ ਹਥਿਆਰ ਸਪਲਾਈ ਕਰਨ ਵਾਲੇ ਮੁਲਜ਼ਮਾਂ ’ਚੋਂ ਤੀਜੇ ਮੁਲਜ਼ਮ ਦੀ ਸ਼ਨਾਖਤ ਕਰ ਲਈ ਹੈ ਜੋਕਿ ਬਟਾਲਾ ਦਾ ਗੁਰਮੀਤ ਮੀਤਾ ਜੋ ਕੌਂਮੀ ਪੱਧਰ (National Level) ਦਾ ਜੇਵਲਿਨ ਥਰੋ ਖਿਡਾਰੀ ਵੀ ਹੈ। 



2020 ’ਚ ਗੁਰਮੀਤ ਮੀਤਾ ਨੂੰ ਕੀਤਾ ਗਿਆ ਸੀ ਬਰਖ਼ਾਸਤ 
ਇਸ ਸਬੰਧੀ ਜਾਣਕਾਰੀ ਸੀਆਈਏ ਸਟਾਫ਼ ਦੇ ਸੀਨੀਅਰ ਅਧਿਕਾਰੀ ਬੇਅੰਤ ਜੁਨੇਜਾ ਨੇ ਦਿੱਤੀ ਹੈ ਉਨ੍ਹਾਂ ਦੱਸਿਆ ਹੈ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਲਈ ਜਿਨ੍ਹਾਂ 3 ਮੁਲਜ਼ਮਾਂ ਵੱਲੋਂ ਹਥਿਆਰ ਸਪਲਾਈ ਕੀਤੇ ਗਏ ਸਨ ਉਨ੍ਹਾਂ ਵਿਚੋਂ ਤੀਜੇ ਦੀ ਸ਼ਨਾਖਤ ਹੋ ਗਈ ਹੈ, ਮੁਲਜ਼ਮ ਪੰਜਾਬ ਪੁਲਿਸ ਦੇ ਵਿਚ ਬਤੌਰ ਸਿਪਾਹੀ ਰਿਹਾ ਹੈ, 2020 ਦੇ ਵਿੱਚ ਉਸ ਨੂੰ ਡਿਸਮਿਸ ਕਰ ਦਿੱਤਾ ਗਿਆ ਸੀ। 


 



ਸਾਬਕਾ ਪੁਲਿਸ ਮੁਲਾਜ਼ਮ ਗੁਰਮੀਤ ਮੀਤੇ ਨੇ ਕੀਤਾ ਖ਼ੁਲਾਸਾ
ਮੁਲਜ਼ਮ ਨੂੰ ਲੁਧਿਆਣਾ ਪੁਲਿਸ ਪ੍ਰੋਡਕਸ਼ਨ ਵਰੰਟ ਤੇ ਬਟਾਲਾ ਤੋਂ ਲੁਧਿਆਣਾ ਲੈ ਕੇ ਆਈ ਸੀ ਅਤੇ ਰਿਮਾਂਡ ਦੇ ਦੌਰਾਨ ਉਸ ਨੇ ਕਈ ਖੁਲਾਸੇ ਕੀਤੇ ਹਨ। ਹਥਿਆਰ ਸਪਲਾਈ ਕਰਨ ਵਿਚ ਦੋ ਮੁਲਜ਼ਮ ਪਹਿਲਾਂ ਹੀ ਪੁਲਿਸ ਨੇ ਗ੍ਰਿਫਤਾਰ ਕੀਤੇ ਹੋਏ ਹਨ, ਜਿਨ੍ਹਾਂ ਵਿਚ ਸਤਵੀਰ ਸਿੰਘ ਅਤੇ ਮਨਪ੍ਰੀਤ ਸ਼ਾਮਿਲ ਹਨ। ਮੁਲਜ਼ਮ ਮੀਤਾ, ਜੱਗੂ ਭਗਵਾਨਪੁਰੀਆ ਦਾ ਕਾਫੀ ਕਰੀਬੀ ਦੱਸਿਆ ਜਾ ਰਿਹਾ ਹੈ। ਹੁਣ ਤੱਕ ਪੁਲਿਸ ਸਿੱਧੂ ਮੁਸੇਵਾਲਾ ਕਤਲ ਮਾਮਲੇ ਦੇ ਵਿੱਚ 24 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ, ਜਦੋਂ ਕਿ ਇਸ ਮਾਮਲੇ ’ਚ ਕੁੱਲ 36 ਮੁਲਜ਼ਮਾਂ ਨੂੰ ਨਾਮਜ਼ਦ ਕੀਤਾ ਗਿਆ ਸੀ। 


 



ਘਰ ’ਚ ਦਾਖ਼ਲ ਹੋ ਕੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ 
ਪੁਛਗਿੱਛ ਦੌਰਾਨ ਸਾਬਕਾ ਪੁਲਿਸ ਕਾਂਸਟੇਬਲ ਗੁਰਮੀਤ ਮੀਤਾ ਨੇ ਮੰਨਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਮੂਸੇਵਾਲਾ ਨੂੰ ਮਾਰਨ ਲਈ ਹੋਰ ਵੀ ਯੋਜਨਾ (Plan) ਬਣਾਇਆ ਹੋਇਆ ਸੀ। ਇਸ ਯੋਜਨਾ ਦੇ ਤਹਿਤ ਉਨ੍ਹਾਂ ਨੇ ਨਕਲੀ ਪੁਲਿਸ ਵਾਲੇ ਬਣਕੇ ਮੂਸੇਵਾਲਾ ਦੇ ਘਰ ’ਚ ਛਾਪਾ ਮਾਰਨਾ ਸੀ ਅਤੇ ਘਰ ਅੰਦਰ ਹੀ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪਰ ਇਸ ਨੂੰ ਗੋਲਡੀ ਬਰਾੜ ਨੇ ਬਦਲ ਦਿੱਤਾ ਸੀ। ਜ਼ਿਕਰਯੋਗ ਹੈ ਕਿ ਗੁਰਮੀਤ ਮੀਤਾ ਫਾਰਚੂਨਰ ਗੱਡੀ ’ਚ ਪੁਲਿਸ ਦੀ ਵਰਦੀ ਵੀ ਲੈਕੇ ਰੱਖੀ ਹੋਈ ਸੀ। 


ਵੇਖੋ, ਸਾਬਕਾ ਪੁਲਿਸ ਕਾਂਸਟੇਬਲ ਗੁਰਮੀਤ ਸਿੰਘ ਉਰਫ਼ ਮੀਤਾ ਬਾਰੇ ਪੂਰੀ ਖ਼ਬਰ