Dogs Death in Khanna: ਖੰਨਾ `ਚ 20 ਤੋਂ ਵਧ ਅਵਾਰਾ ਕੁੱਤਿਆਂ ਦੀ ਮੌਤ, ਜ਼ਹਿਰ ਦਿੱਤੇ ਜਾਣ ਦਾ ਖ਼ਦਸ਼ਾ
Dogs Death in Khanna: ਖੰਨਾ ਦੇ ਲਲਹੇੜੀ ਰੋਡ ’ਤੇ ਸਥਿਤ ਕੇਹਰ ਸਿੰਘ ਕਲੋਨੀ ’ਚ ਕੁਝ ਸ਼ਰਾਰਤੀ ਅਨਸਰਾਂ ਨੇ 20 ਤੋਂ ਵੱਧ ਆਵਾਰਾ ਕੁੱਤਿਆਂ ਨੂੰ ਜ਼ਹਿਰੀਲੇ ਲੱਡੂ ਖੁਆ ਕੇ ਮੌਤ ਦੇ ਘਾਟ ਉਤਾਰ ਦਿੱਤਾ।
Dogs Death in Khanna: ਖੰਨਾ ਦੇ ਲਲਹੇੜੀ ਰੋਡ ਉਪਰ ਸਥਿਤ ਕੇਹਰ ਸਿੰਘ ਕਾਲੋਨੀ ਵਿੱਚ ਸ਼ੁੱਕਰਵਾਰ ਕਿਸੇ ਸ਼ਰਾਰਤੀ ਅਨਸਰ ਨੇ ਅਵਾਰਾ ਕੁੱਤਿਆਂ ਨੂੰ ਲੱਡੂ ਵਿੱਚ ਜ਼ਹਿਰ ਪਾ ਕੇ ਖੁਆ ਦਿੱਤੇ। ਇਸ ਕਾਰਨ 20 ਤੋਂ ਵਧ ਕੁੱਤਿਆਂ ਦੀ ਮੌਤ ਦੀ ਖਬਰ ਸਾਹਮਣੇ ਆ ਰਹੀ ਹੈ। ਕੁੱਤਿਆਂ ਦੀ ਮੌਤ ਦੀ ਖਬਰ ਫੈਲਦੇ ਹੀ ਲੋਕਾਂ ਵਿੱਚ ਹੜਕੰਪ ਮਚ ਗਿਆ। ਮੁਹੱਲੇ ਦੇ ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।
ਮੁਹੱਲਾ ਵਾਸੀਆਂ ਨੇ ਦੱਸਿਆ ਕਿ ਮੁਹੱਲੇ ਵਿੱਚ ਕੱਲ੍ਹ ਤੱਕ ਕਰੀਬ 20 ਤੋਂ 25 ਕੁੱਤੇ ਘੁੰਮ ਰਹੇ ਸਨ ਪਰ ਅੱਜ ਇਕਦਮ ਸਾਰੇ ਗਾਇਬ ਹੋ ਗਏ। ਅਜੇ ਤੱਕ ਪੰਜ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਕਈ ਲਾਸ਼ਾਂ ਨੂੰ ਲੋਕਾਂ ਨੇ ਦਫਨਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਰਤੀ ਲੋਕਾਂ ਨੇ ਕੁੱਤਿਆਂ ਨੂੰ ਖਾਣ ਵਿੱਚ ਜ਼ਹਿਰ ਦੇ ਕੇ ਮਾਰਿਆ ਹੈ। ਲੋਕਾਂ ਨੇ ਦੱਸਿਆ ਕਿ ਸਵੇਰ ਤੋਂ ਇਲਾਕੇ ਵਿੱਚ ਕੁੱਤੇ ਉਲਟੀਆਂ ਕਰ ਰਹੇ ਸਨ। ਇਕਦਮ ਤਬੀਅਤ ਵਿਗੜਨ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ।
ਲੋਕਾਂ ਨੇ ਦੱਸਿਆ ਕਿ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਨ ਦੇ ਮਾਮਲੇ ਵਿੱਚ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ। ਮੌਕੇ ਉਪਰ ਨਗਰ ਕੌਂਸਲ ਦੇ ਈਓ ਹਰਪਾਲ ਸਿੰਘ ਵੀ ਟੀਮ ਦੇ ਨਾਲ ਜਾਂਚ ਵਿੱਚ ਜੁੱਟ ਗਏ ਹਨ। ਡੀਐਸਪੀ ਟ੍ਰੇਨੀ ਮਨਦੀਪ ਕੌਰ ਨੇ ਮੌਕੇ ਉਪਰ ਜਾ ਕੇ ਜਾਂਚ ਆਰੰਭ ਕਰ ਦਿੱਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਪੰਜ ਕੁੱਤਿਆਂ ਦੀ ਲਾਸ਼ਾਂ ਬਰਾਮਦ ਹੋਈਆਂ ਹਨ, ਜਿਨ੍ਹਾਂ ਨੂੰ ਪੋਸਟਮਾਰਟਮ ਲਈ ਭੇਜਿਆ ਗਿਆ ਹੈ।
ਇਹ ਵੀ ਪੜ੍ਹੋ : ਕੈਨੇਡਾ ਦੇ ਮੋਨਟਰਿਆਲ ਤੋਂ ਪੰਜਾਬ ਦਾ ਨੌਜਵਾਨ ਲਵਪ੍ਰੀਤ ਸਿੰਘ ਲਾਪਤਾ, ਪਰਿਵਾਰ ਵਾਲਿਆਂ ਨੇ ਕੀਤੀ ਅਪੀਲ
ਮਰਨ ਵਾਲੇ ਕੁੱਤਿਆਂ ਦੀ ਗਿਣਤੀ ਸਬੰਧੀ ਜਾਂਚ ਅਜੇ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਮੁਹੱਲੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ। ਪੁਲਿਸ ਪਤਾ ਲਗਾ ਰਹੀ ਹੈ ਕਿ ਕਿਸ ਨੇ ਕੁੱਤਿਆਂ ਨੂੰ ਜ਼ਹਿਰ ਦਿੱਤੀ ਹੈ। ਮੁਹੱਲਾ ਵਾਸੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਉਹ ਰੋਜ਼ਾਨਾ ਹੀ 4 ਗਲੀਆਂ 'ਚ ਰਹਿਣ ਵਾਲੇ ਆਵਾਰਾ ਕੁੱਤਿਆਂ ਨੂੰ ਬ੍ਰੈਡ ਤੇ ਦੁੱਧ ਪਾਉਂਦਾ ਸੀ। ਉਸ ਦੇ ਮੁਤਾਬਕ ਇਨ੍ਹਾਂ ਗਲੀਆਂ 'ਚ 22 ਕੁੱਤੇ ਰਹਿੰਦੇ ਸੀ। ਅੱਜ ਸਵੇਰੇ ਜਦੋਂ ਉਸ ਨੇ ਦੇਖਿਆ ਕਿ ਚਾਰੇ ਗਲੀਆਂ ਦੇ ਕੁੱਤੇ ਮਰੇ ਪਏ ਸੀ। ਅਸ਼ੋਕ ਕੁਮਾਰ ਨੇ ਬੇਜ਼ੁਬਾਨਾਂ ਨੂੰ ਮਾਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ : Gurdaspur news: ਇੱਕ ਥੱਪੜ ਨੇ ਕਰਵਾਇਆ ਪੁਲਿਸ ਮੁਲਾਜ਼ਮ ਸਸਪੈਂਡ, ਮਹਿਲਾ ਨਾਲ ਕੀਤੀ ਸੀ...