ਚੰਡੀਗੜ- ਲੁਧਿਆਣਾ ਜ਼ਿਲੇ 'ਚ ਚਮੜੀ ਦੀ ਬੀਮਾਰੀ ਵਧਦੀ ਜਾ ਰਹੀ ਹੈ 400 ਹੋਰ ਪਸ਼ੂ ਇਸ ਬਿਮਾਰੀ ਦਾ ਸ਼ਿਕਾਰ ਹੋ ਗਏ ਅਤੇ 15 ਹੋਰ ਗਾਵਾਂ ਦੀ ਮੌਤ ਹੋ ਗਈ। ਇਹ ਸਾਰੇ ਪਸ਼ੂ ਪਿੰਡਾਂ ਵਿਚ ਹਨ। ਸੰਕਰਮਿਤ ਜਾਨਵਰਾਂ ਦੀ ਗਿਣਤੀ ਪੰਜ ਹਜ਼ਾਰ ਨੂੰ ਪਾਰ ਕਰ ਗਈ ਹੈ। ਦੂਜੇ ਪਾਸੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਪਸ਼ੂ ਮਾਲਕਾਂ ਕੋਲ ਜਾ ਕੇ ਪਸ਼ੂਆਂ ਨੂੰ ਗੋਟੇ ਪੌਕਸ ਵੈਕਸੀਨ ਲਗਾ ਰਹੀਆਂ ਹਨ। ਡੀ. ਸੀ. ਸੁਰਭੀ ਮਲਿਕ ਨੇ ਦੱਸਿਆ ਕਿ ਜ਼ਿਲ੍ਹੇ ਵਿਚ 81 ਟੀਮਾਂ ਲਗਾਤਾਰ ਬਿਮਾਰੀ ਨਾਲ ਪ੍ਰਭਾਵਿਤ ਖੇਤਰਾਂ ਦੀ ਨਿਗਰਾਨੀ ਕਰ ਰਹੀਆਂ ਹਨ।


COMMERCIAL BREAK
SCROLL TO CONTINUE READING

 


1,67,000 ਹੋਰ ਖੁਰਾਕਾਂ ਅੱਜ ਪੰਜਾਬ ਪਹੁੰਚਣਗੀਆਂ


ਪੰਜਾਬ ਵਿਚ ਫੈਲੀ ਚਮੜੀ ਦੀ ਬਿਮਾਰੀ ਦੀ ਰੋਕਥਾਮ ਲਈ ਗੋਟ ਪੈਕਸ ਦਵਾਈ ਦੀਆਂ 1,67,000 ਖੁਰਾਕਾਂ ਦੀ ਦੂਜੀ ਖੇਪ ਅਹਿਮਦਾਬਾਦ ਤੋਂ ਪੰਜਾਬ ਪਹੁੰਚੇਗੀ। ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਅਸੀਂ ਪਸ਼ੂਆਂ ਨੂੰ ਚਮੜੀ ਦੀ ਬਿਮਾਰੀ ਤੋਂ ਬਚਾਉਣ ਲਈ ਲਗਾਤਾਰ ਉਪਰਾਲੇ ਕਰ ਰਹੇ ਹਾਂ। ਉਨ੍ਹਾਂ ਦੱਸਿਆ ਕਿ ਇਹ ਦਵਾਈ ਭਾਰਤੀ ਪਸ਼ੂ ਖੋਜ ਸੰਸਥਾ ਇਜਤ ਨਗਰ (UP) ਵੱਲੋਂ ਪ੍ਰਮਾਣਿਤ ਹੈ ਜੋ ਕਿ 9 ਅਗਸਤ ਦੀ ਸਵੇਰ ਤੱਕ ਚੰਡੀਗੜ ਪਹੁੰਚ ਜਾਵੇਗੀ।


 


ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਸ਼ਾਮ ਤੋਂ ਪਹਿਲਾਂ ਉਸੇ ਦਿਨ ਇਹ ਦਵਾਈ ਸੂਬੇ ਦੇ ਸਾਰੇ ਜ਼ਿਲ੍ਹਿਆਂ ਅਤੇ ਬਿਮਾਰੀ ਪ੍ਰਭਾਵਿਤ ਖੇਤਰਾਂ ਵਿਚ ਪਹੁੰਚਾਈ ਜਾਵੇ ਤਾਂ ਜੋ ਤੰਦਰੁਸਤ ਪਸ਼ੂਆਂ ਨੂੰ ਸੰਕਰਮਣ ਤੋਂ ਪਹਿਲਾਂ ਹੀ ਬਚਾਇਆ ਜਾ ਸਕੇ ਜਾ ਸਕਦਾ ਹੈ ਸਾਰੇ ਜ਼ਿਲ੍ਹਿਆਂ ਵਿਚ ਸਰਕਾਰ ਵੱਲੋਂ ਗੋਟਪੌਕਸ ਦਵਾਈ ਦੀਆਂ 66, 666 ਖੁਰਾਕਾਂ ਵੰਡੀਆਂ ਗਈਆਂ ਹਨ।


 


WATCH LIVE TV