Sangrur News: ਮਾਂ-ਧੀ ਇੱਕ-ਦੂਜੇ ਦਾ ਹੱਥ ਫੜ੍ਹ ਕੇ ਰੇਲ ਟਰੈਕ `ਤੇ ਲੇਟੀਆਂ; ਦੋਵਾਂ ਦੀ ਖ਼ੁਦਕੁਸ਼ੀ ਨਾਲ ਦਹਿਲਿਆ ਇਲਾਕਾ
Sangrur News: ਸੰਗਰੂਰ ਵਿੱਚ ਰੇਲ ਟਰੈਕ ਉਪਰ ਲੇਟ ਕੇ ਮਾਂ-ਧੀ ਵੱਲੋਂ ਖੁਦਕੁਸ਼ੀ ਕਰਨ ਨਾਲ ਇਲਾਕਾ ਦਹਿਲ ਗਿਆ ਹੈ।
Sangrur News (ਕਿਰਤੀਪਾਲ ਕੁਮਾਰ): ਸੰਗਰੂਰ ਦੇ ਰੇਲਵੇ ਸਟੇਸ਼ਨ ਉਤੇ ਟ੍ਰੇਨ ਥੱਲੇ ਆ ਕੇ ਮਾਂ-ਧੀ ਵੱਲੋਂ ਆਤਮਹੱਤਿਆ ਕਰ ਲੈਣ ਦੀ ਖਬਰ ਸਾਹਮਣੇ ਆ ਰਹੀ ਹੈ।। ਮਰਨ ਵੇਲੇ ਦੋਵੇਂ ਇੱਕ ਹੀ ਰੇਲਵੇ ਟਰੈਕ ਦੇ ਉੱਪਰ ਇਕੱਠੀਆਂ ਇੱਕ ਦੂਜੇ ਦਾ ਹੱਥ ਫੜ ਕੇ ਲੇਟੀਆਂ ਹੋਈਆਂ ਸਨ। ਪੁਲਿਸ ਨੂੰ ਇਸ ਘਟਨਾ ਦੀ ਜਾਣਕਾਰੀ ਸਵੇਰੇ ਮਿਲੀ। ਇਸ ਮਗਰੋਂ ਪਰਿਵਾਰ ਨੂੰ ਜਾਣਕਾਰੀ ਦਿੱਤੀ ਗਈ। ਪਰਿਵਾਰ ਮੁਤਾਬਿਕ ਮਾਂ-ਧੀ ਰਾਤ ਵੇਲੇ ਘਰੋਂ ਆਈਆਂ ਪਰ ਸਵੇਰੇ ਜਾਣਕਾਰੀ ਨਹੀਂ ਮਿਲੀ।
ਪੁਲਿਸ ਮੁਤਾਬਕ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਰੇਲਵੇ ਟਰੈਕ ਉਤੇ ਦੋ ਲਾਸ਼ਾਂ ਬਰਾਮਦ ਹੋਈਆਂ ਹਨ। ਦੋਵੇਂ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀਆਂ ਸਨ। ਮਰਨ ਵਾਲੀ ਲੜਕੀ ਦਾ ਦੋ ਵਾਰ ਵਿਆਹ ਹੋ ਚੁੱਕਾ ਸੀ ਪਰ ਮਾਨਸਿਕ ਤੌਰ ਉਤੇ ਪਰੇਸ਼ਾਨ ਹੋਣ ਕਾਰਨ ਤਲਾਕ ਹੋ ਚੁੱਕਿਆ ਸੀ ਜਿਸ ਕਾਰਨ ਮਾਂ ਵੀ ਪਰੇਸ਼ਾਨ ਰਹਿੰਦੀ ਸੀ।
ਤਕਰੀਬਨ 12 ਸਾਲ ਪਹਿਲਾਂ ਪੁੱਤ ਦੀ ਵੀ ਮੌਤ ਹੋ ਚੁੱਕੀ ਸੀ। ਦੋਵੇਂ ਮਾਂ-ਧੀ ਗਰੀਬੀ ਵਿੱਚ ਜੀਵਨ ਬਸਰ ਕਰ ਰਹੀਆਂ ਸਨ। ਪਰਿਵਾਰਿਕ ਮੈਂਬਰ ਕਾਲੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਰਨ ਵਾਲੀ ਔਰਤ ਉਸ ਦੀ ਪਤਨੀ ਤੇ ਲੜਕੀ ਉਸ ਦੀ ਬੇਟੀ ਹੈ। ਮਾਂ-ਧੀ ਘਰ ਦੇ ਅੰਦਰ ਸੁੱਤੀਆਂ ਪਈਆਂ ਸਨ ਅਤੇ ਉਹ ਘਰ ਦੇ ਬਾਹਰ ਸੁੱਤਾ ਪਿਆ ਸੀ। ਸਵੇਰੇ 6 ਵਜੇ ਉਨ੍ਹਾਂ ਨੂੰ ਪਤਾ ਚੱਲਿਆ।
ਗੁਆਂਢੀ ਦਰਸ਼ਨ ਕਾਂਗੜਾ ਨੇ ਦੱਸਿਆ ਕਿ ਇਹ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਮਾਂ-ਧੀ ਦੀ ਰੇਲਗੱਡੀ ਥੱਲੇ ਆ ਕੇ ਮੌਤ ਹੋ ਗਈ ਅਤੇ ਉਹ ਮਾਨਸਿਕ ਤੌਰ ਉਤੇ ਪਰੇਸ਼ਾਨ ਰਹਿੰਦੀਆਂ ਸਨ ਕਿਉਂਕਿ ਉਨ੍ਹਾਂ ਦੇ ਪਰਿਵਾਰ ਵਿੱਚ 10-12 ਸਾਲ ਪਹਿਲਾਂ ਪੁੱਤਰ ਦੀ ਮੌਤ ਹੋ ਚੁੱਕੀ ਸੀ ਜਿਸ ਤੋਂ ਮਾਂ ਪਰੇਸ਼ਾਨ ਰਹਿੰਦੀ ਸੀ।
ਇਹ ਵੀ ਪੜ੍ਹੋ : Surjit Patar Death: 79 ਸਾਲ ਦੀ ਉਮਰ 'ਚ ਮਸ਼ਹੂਰ ਸ਼ਾਇਰ ਸੁਰਜੀਤ ਪਾਤਰ ਦਾ ਹੋਇਆ ਦੇਹਾਂਤ
ਲੜਕੀ ਦਾ ਵਿਆਹ ਤੋਂ ਬਾਅਦ ਤਲਾਕ ਹੋ ਗਿਆ ਸੀ ਅਤੇ ਉਹ ਅਕਸਰ ਹੀ ਰਾਤ ਸਮੇਂ ਘਰੋਂ ਚਲੀ ਜਾਂਦੀ ਸੀ। ਕਈ ਵਾਰ ਦਵਾਈ ਦਿਵਾਈ ਗਈ ਪਰ ਪਰਿਵਾਰ ਗਰੀਬ ਹੋਣ ਕਾਰਨ ਸਹੀ ਤਰੀਕੇ ਨਾਲ ਇਲਾਜ ਨਹੀਂ ਕਰਵਾਇਆ ਜਾ ਸਕਿਆ। ਪਰਿਵਾਰ ਕਾਗਜ਼ ਚੁੱਕ ਕੇ ਕਬਾੜ ਦਾ ਕੰਮ ਕਰਕੇ ਆਪਣਾ ਗੁਜ਼ਾਰਾ ਕਰਦਾ ਸੀ।
ਇਹ ਵੀ ਪੜ੍ਹੋ : Ravneet Bittu: ਰਵਨੀਤ ਬਿੱਟੂ ਨੇ ਖਾਲੀ ਕੀਤੀ ਸਰਕਾਰੀ ਕੋਠੀ, ਪਾਰਟੀ ਦਫ਼ਤਰ 'ਚ ਲਾਏ ਡੇਰੇ