Gurdaspur Accident News: ਗੁਰਦਾਸਪੁਰ ਦੇ ਹਰਦੋਸ਼ਰਨੀ ਰੋਡ ਦੇ ਮੇਨ ਚੁਰਾਹੇ ਵਿੱਚ ਟਰੱਕ ਅਤੇ ਈ ਰਿਕਸ਼ੇ ਵਿੱਚ ਹੋਏ ਹਾਦਸੇ ਵਿੱਚ ਮਾਂ ਬੇਟੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ। ਜਿੱਥੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਹੈ ਕਿ ਟਰੱਕ ਵੱਲੋਂ ਮਾਂ ਬੇਟੀ ਨੂੰ ਕੁਚਲਿਆ ਗਿਆ ਹੈ ਜਿਸ ਕਾਰਨ ਉਹਨਾਂ ਦੀ ਮੌਤ ਹੋਈ ਹੈ।


COMMERCIAL BREAK
SCROLL TO CONTINUE READING

ਜਿੱਥੇ ਪੁਲਿਸ ਪ੍ਰਸ਼ਾਸਨ ਨੇ ਟਰੱਕ ਡਰਾਈਵਰ ਨੂੰ ਟਰੱਕ ਸਮੇਤ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਂ-ਬੇਟੀ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਮਾਂ ਬੇਟੀ ਦੀ ਪਛਾਣ ਮਾਂ ਲਵਲੀ (27 ਸਾਲ) ਅਤੇ ਚਾਰ ਸਾਲਾ ਬੇਟੀ ਸਨਾਜ ਵਜੋਂ ਹੋਈ ਹੈ ਜਿਨ੍ਹਾਂ ਦਾ ਛੇ ਸਾਲ ਦਾ ਬੱਚਾ ਵੀ ਨਾਲ ਮੌਜੂਦ ਸੀ ਜੋ ਵਾਲ-ਵਾਲ ਬਚ ਗਿਆ ਹੈ।


ਇਸ ਸਬੰਧੀ ਮ੍ਰਿਤਕ ਮਾਂ ਬੇਟੀ ਦੇ ਪਰਿਵਾਰਿਕ ਮੈਂਬਰਾਂ ਤੇ ਚਸ਼ਮਦੀਦਾਂ ਨੇ ਦੱਸਿਆ ਹੈ ਕਿ ਮ੍ਰਿਤਕ ਆਪਣੀ ਬੇਟੀ ਨਾਲ ਦਵਾਈ ਲੈਣ ਵਾਸਤੇ ਈ ਰਿਕਸ਼ੇ ਉਤੇ ਜਾ ਰਹੀ ਸੀ ਤਾਂ ਹਰਦੋਸ਼ਨੀ ਰੋਡ ਦੇ ਮੇਨ ਚੌਰਾਹੇ ਚੌਕ ਉਤੇ ਪਹੁੰਚੀਆਂ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਹਾਦਸਾ ਵਾਪਰ ਗਿਆ ਜਿਸ ਵਿੱਚ ਟਰੱਕ ਇਨ੍ਹਾਂ ਦੇ ਸਿਰ ਦੇ ਉੱਪਰੋਂ ਲੰਘ ਗਿਆ ਜਿੱਥੇ ਮਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਤੇ ਬੇਟੀ ਦੀ ਹਸਪਤਾਲ ਵਿੱਚ ਜਾ ਕੇ ਮੌਤ ਹੋਈ ਹੈ।


ਇੱਥੇ ਚਾਰ ਸਾਲ ਦਾ ਬੇਟਾ ਵਾਲ-ਵਾਲ ਬਚ ਗਿਆ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੇ ਦੋਸ਼ੀ ਟਰੱਕ ਡਰਾਈਵਰ ਉਤੇ ਸਖਤ ਕਾਰਵਾਈ ਕਰਨ ਲਈ ਮੰਗ ਕੀਤੀ ਹੈ। ਇਸ ਸਬੰਧੀ ਮੌਕੇ ਉਤੇ ਮੌਜੂਦ ਅਫਸਰ ਮਲਕੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਜ਼ਬਰਦਸਤ ਹਾਦਸਾ ਹੋਇਆ ਹੈ ਜਿਸ ਵਿੱਚ ਮਾਂ ਬੇਟੀ ਦੀ ਮੌਕੇ ਉਤੇ ਹੀ ਮੌਤ ਹੋ ਗਈ ਹੈ।


ਇਹ ਵੀ ਪੜ੍ਹੋ : Earthquake In Leh: ਭਾਰਤ 'ਚ ਤੜਕੇ ਹੀ ਕੰਬ ਗਈ ਧਰਤੀ, ਕਸ਼ਮੀਰ ਤੋਂ ਲੈ ਕੇ ਲੱਦਾਖ ਤੱਕ ਆਇਆ ਭੂਚਾਲ


ਜਿੱਥੇ ਅਸੀਂ ਟਰੱਕ ਅਤੇ ਟਰੱਕ ਡਰਾਈਵਰ ਨੂੰ ਮੌਕੇ ਉਤੇ ਹੀ ਹਿਰਾਸਤ ਵਿੱਚ ਲੈ ਲਿਆ ਹੈ ਤੇ ਲਾਸ਼ਾਂ ਨੂੰ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰੱਖ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : Delhi Flights News: ਦਿੱਲੀ-ਲਖਨਊ-ਅੰਮ੍ਰਿਤਸਰ ਹਵਾਈ ਅੱਡੇ 'ਤੇ 30 ਤੋਂ ਵੱਧ ਉਡਾਣਾਂ ਲੇਟ, ਧੁੰਦ ਕਾਰਨ ਵਿਜ਼ੀਬਿਲਟੀ ਘਟੀ


ਗੁਰਦਾਸਪੁਰ ਤੋਂ ਭੋਪਾਲ ਸਿੰਘ ਦੀ ਰਿਪੋਰਟ