ਚੰਡੀਗੜ: ਕਹਿੰਦੇ ਨੇ ਮਾਂ ਤਾਂ ਮਾਂ ਹੁੰਦੀ ਹੈ ਅਤੇ ਮਾਂ ਦੀ ਮਮਤਾ ਅੱਗੇ ਰੱਬ ਵੀ ਝੁੱਕ ਜਾਂਦਾ ਹੈ। ਪਰ ਕਲਯੁਗ ਦੇ ਇਸ ਦੌਰ ਵੀ ਮਾਂ ਦੀ ਮਮਤਾ ਵੀ ਅੰਨੀ ਹੋ ਚੁੱਕੀ ਹੈ ਜੋ ਕਿ ਆਪਣੇ ਹੀ ਬੱਚਿਆਂ ਦੀ ਦੁਸ਼ਮਣ ਬਣ ਗਈ ਹੈ। ਅਜਿਹਾ ਹੀ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ। ਜਿਥੇ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲਕੇ ਆਪਣੀ ਧੀ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਮਾਂ ਨੂੰ ਆਪਣੀ ਲੜਕੀ ਦਾ ਪ੍ਰੇਮੀ ਬਰਦਾਸ਼ਤ ਨਹੀਂ ਹੋਇਆ ਅਤੇ ਖੁਦ ਆਪਣੇ ਪਤੀ ਨੂੰ ਛੱਡ ਕੇ ਆਪਣੇ ਪ੍ਰੇਮੀ ਨਾਲ ਰਹਿ ਰਹੀ ਸੀ।


COMMERCIAL BREAK
SCROLL TO CONTINUE READING

 


ਕਤਲ ਕਰਨ ਤੋਂ ਬਾਅਦ ਉਸਨੇ ਇਹ ਦੋਸ਼ ਆਪਣੇ ਪਤੀ ਸਿਰ ਲਗਾ ਦਿੱਤਾ। ਪੁਲਿਸ ਨੂੰ ਇਸ ਮਾਮਲੇ ਦਾ ਪਤਾ ਲੱਗਿਆ ਅਤੇ ਪੁਲਿਸ ਜਾਂਚ ਵਿਚ ਜੁੱਟ ਗਈ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਹਨਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।


 


ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਮਾਨਸਾ ਦੇ ਪਿੰਡ ਬੋੜਾਵਾਲ ਦਾ ਵਸਨੀਕ 20 ਸਾਲਾ ਨੌਜਵਾਨ ਪਿੰਡ ਦੀ ਲੜਕੀ ਦੇ ਨਾਲ ਪ੍ਰੇਮ ਸਬੰਧਾਂ ਵਿਚ ਰਹਿ ਰਿਹਾ ਸੀ ਪਰ ਲੜਕੀ ਦੀ ਮਾਂ ਨੂੰ ਉਹਨਾਂ ਦੇ ਸਬੰਧਾਂ 'ਤੇ ਇਤਰਾਜ਼ ਸੀ। ਜਿਸਤੋਂ ਗੁੱਸੇ ਵਿਚ ਆਈ ਮਾਂ ਨੇ ਆਪਣੇ ਪ੍ਰੇਮੀ ਨਾਮ ਮਿਲਕੇ ਖੌਫਨਾਕ ਕਦਮ ਚੁੱਕਿਆ ਅਤੇ ਧੀ ਦੇ ਪ੍ਰੇਮੀ ਦਾ ਕਤਲ ਕਰ ਦਿੱਤਾ। ਪੁਲਿਸ ਨੇ ਇਸ ਘਟਨਾ ਵਿਚ ਵਰਤੇ ਗਏ ਹਥਿਆਰ ਨੂੰ ਵੀ ਬਰਾਮਦ ਕਰ ਲਿਆ ਹੈ ਅਤੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।


 


ਮ੍ਰਿਤਕਾ ਦੀ ਮਾਂ ਦੇ ਬਿਆਨਾਂ 'ਤੇ 3 ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਨ੍ਹਾਂ ਵਿਚ ਇਕ ਔਰਤ ਅਤੇ ਉਸ ਦਾ ਪ੍ਰੇਮੀ ਵੀ ਸ਼ਾਮਲ ਹੈ।


 


WATCH LIVE TV