ਚੰਡੀਗੜ੍ਹ: ਆਮਿਰ ਖ਼ਾਨ ਦੀ ਫ਼ਿਲਮ 'ਲਾਲ ਸਿੰਘ ਚੱਢਾ' 11 ਅਗਸਤ ਨੂੰ ਸਿਨੇਮਾ ਘਰਾਂ ’ਚ ਰੀਲੀਜ਼ ਕੀਤੀ ਜਾ ਚੁੱਕੀ ਹੈ। ਪਹਿਲੇ ਚਾਰ ਦਿਨਾਂ ਦੌਰਾਨ 37.96 ਕਰੋੜ ਰੁਪਏ ਦੀ ਕਮਾਈ ਹੋਈ ਹੈ। ਪਰ ਦੱਸ ਦੇਈਏ ਕਿ ਰੀਲੀਜ਼ ਹੋਣ ਤੋਂ ਪਹਿਲਾਂ ਹੀ ਆਮਿਰ ਖ਼ਾਨ ਆਪਣੀ ਫ਼ਿਲਮ 'ਲਾਲ ਸਿੰਘ ਚੱਢਾ' ਰਾਹੀਂ ਕਰੋੜਾਂ ਦੀ ਕਮਾਈ ਕਰ ਚੁੱਕੇ ਹਨ।


COMMERCIAL BREAK
SCROLL TO CONTINUE READING

 



ਫ਼ਿਲਮ 'ਲਾਲ ਸਿੰਘ ਚੱਢਾ'  ਤੋਂ ਬੰਪਰ ਕਮਾਈ ਦੀ ਉਮੀਦ ਕੀਤੀ ਜਾ ਰਹੀ ਸੀ। ਪਰ ਕੋਰੋਨਾ ਮਹਾਂਮਾਰੀ ਦਾ ਪ੍ਰਭਾਵ ਵੀ ਕਿਤੇ ਨਾ ਕਿਤੇ ਇਸ ਫ਼ਿਲਮ ’ਤੇ ਪੈਂਦਾ ਨਜ਼ਰ ਆ ਰਿਹਾ ਹੈ। ਭਾਵੇਂ ਕਿ ਕੋਰੋਨਾ ਲਗਭਗ ਸੰਸਾਰ ’ਚੋਂ ਖ਼ਤਮ ਹੋ ਚੁੱਕਾ ਹੈ। ਉੱਧਰ ਦੂਜੇ ਪਾਸੇ ਬਾਕਸ ਆਫ਼ਿਸ ’ਤੇ ਬਾਲੀਵੁੱਡ ਦੇ ਦਿਨ ਚੰਗੇ ਨਹੀਂ ਚੱਲ ਰਹੇ ਹਨ, ਵੱਡੀ ਤੋਂ ਵੱਡੀ ਫ਼ਿਲਮ ਪਰਦੇ ’ਤੇ ਬੁਰੀ ਤਰ੍ਹਾਂ ਫ਼ਲਾਪ ਹੁੰਦੀ ਨਜ਼ਰ ਆ ਰਹੀ ਹੈ। 


 


ਓਟੀਟੀ ਪਲੇਟਫ਼ਾਰਮ ਨੈੱਟਫ਼ਲਿਕਸ ਨੇ ਖ਼ਰੀਦੀ ਫ਼ਿਲਮ  
ਅਜਿਹੇ ਸਮੇਂ ’ਚ ਓਟੀਟੀ ਪਲੇਟਫ਼ਾਰਮ ਬਾਲੀਵੁੱਡ ਫ਼ਿਲਮਾਂ ਲਈ ਲਾਹੇਵੰਦ ਸਿੱਧ ਹੁੰਦੇ ਦਿਖਾਈ ਦਿੰਦੇ ਹਨ। ਪਰ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਰੀਲੀਜ਼ ਤੋਂ ਪਹਿਲਾਂ ਹੀ ਫ਼ਿਲਮ 'ਲਾਲ ਸਿੰਘ ਚੱਢਾ'  ਨੂੰ 160 ਕਰੋੜ ਰੁਪਏ ਦੀ ਮੋਟੀ ਕੀਮਤ ’ਤੇ ਵੇਚ ਦਿੱਤਾ ਗਿਆ ਸੀ। ਇਹ ਪਲੇਟਫ਼ਾਰਮ ਇੱਕ ਦੂਜੇ ਦੇ ਮੁਕਾਬਲੇ ਮੋਟੀ ਕੀਮਤ ਦੇਕੇ ਫ਼ਿਲਮਾਂ ਨੂੰ ਖ਼ਰੀਦ ਰਹੇ ਹਨ। ਅਜਿਹਾ ਹੀ ਕੁਝ ਆਮਿਰ ਖ਼ਾਨ ਦੀ ਲਾਲ ਸਿੰਘ ਚੱਢਾ ਨੂੰ ਲੈਕੇ ਵੀ ਕਿਹਾ ਜਾ ਰਿਹਾ ਹੈ। ਜੇਕਰ ਇਹ ਰਿਪੋਰਟ ਸਹੀ ਹੈ ਤਾਂ ਫ਼ਿਲਮ ਦੇ ਨਿਰਮਾਤਾਵਾਂ ਲਈ ਕਿਤੇ ਨਾ ਕਿਤੇ ਇਹ ਰਾਹਤ ਦੀ ਖ਼ਬਰ ਹੋਵੇਗੀ।


ਰਿਪੋਰਟ ’ਚ ਦੱਸਿਆ ਗਿਆ ਹੈ ਕਿ ਓਟੀਟੀ ਪਲੇਟਫ਼ਾਰਮ (OTT Platform) ਨੈੱਟਫ਼ਲਿਕਸ ਨੇ ਇਸ ਫ਼ਿਲਮ ਨੂੰ ਖਰੀਦਿਆ ਹੈ। ਹਾਲਾਂਕਿ ਇਸ ਡੀਲ ਦੀ ਕੋਈ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ। 


 



ਵੈਸੇ ਵੀ ਜਿਵੇਂ ਕਈ ਧਾਰਮਿਕ ਜਥੇਬੰਦੀਆਂ ਦੁਆਰਾ ਆਮਿਰ ਖ਼ਾਨ ਦੀ ਫ਼ਿਲਮ ਦਾ ਵਿਰੋਧ ਕੀਤਾ ਜਾ ਰਿਹਾ ਹੈ। ਅਜਿਹੇ ’ਚ ਨਿਰਮਾਤਾ ਅਤੇ ਆਮਿਰ ਖ਼ਾਨ ਲਈ ਫ਼ਿਲਮ ਨੂੰ ਓਟੀਟੀ ਪਲੇਟਫ਼ਾਰਮਾਂ ’ਤੇ ਵੇਚਣਾ ਘਾਟੇ ਦਾ ਸੌਦਾ ਨਹੀਂ ਹੋਵੇਗਾ।