Twitter ’ਤੇ PM ਮੋਦੀ ਨਾਲ ਤਸਵੀਰ ਪਾਉਣ ’ਤੇ ਭੜਕੇ MP ਮਨੀਸ਼ ਤਿਵਾੜੀ, ਦਿੱਤਾ ਕਰਾਰਾ ਜਵਾਬ
ਪੰਜਾਬ ਦੇ ਕਾਂਗਰਸ ’ਚ ਕਈ ਕੱਦਾਵਰ ਆਗੂ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ, ਜਿਸ ਤੋਂ ਬਾਅਦ ਹੋਰਨਾਂ ਲੀਡਰਾਂ ਦੇ ਵੀ ਭਾਜਪਾ ’ਚ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ।
ਚੰਡੀਗੜ੍ਹ: ਪੰਜਾਬ ਦੇ ਕਾਂਗਰਸ ’ਚ ਕਈ ਕੱਦਾਵਰ ਆਗੂ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ, ਜਿਸ ਤੋਂ ਬਾਅਦ ਹੋਰਨਾਂ ਲੀਡਰਾਂ ਦੇ ਵੀ ਭਾਜਪਾ ’ਚ ਜਾਣ ਦੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਹਨ। ਅਜਿਹਾ ਹੀ ਕੁਝ ਹੋਇਆ MP ਮਨੀਸ਼ ਤਿਵਾੜੀ ਨਾਲ, ਜਿਨ੍ਹਾਂ ਦੀ ਪ੍ਰਧਾਨ ਮੰਤਰੀ ਮੋਦੀ ਨਾਲ ਤਸਵੀਰ ਸਾਹਮਣੇ ਆਉਣ ’ਤੇ ਗੌਰਵ ਅਗਰਵਾਲ ਨਾਮ ਦੇ ਯੂਜ਼ਰ ਨੇ ਉਨ੍ਹਾਂ ’ਤੇ ਤੰਜ ਕੱਸਦਿਆਂ ਲਿਖਿਆ 'ਅਬ ਯੇ ਰਿਸ਼ਤਾ ਕਯਾ ਕਹਿਲਾਤਾ ਹੈ'।
ਗੌਰਵ ਅਗਰਵਾਲ ਨਾਮ ਦੇ ਯੂਜ਼ਰ ਨੇ ਟਵਿੱਟਰ ’ਤੇ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ (MP) ਮਨੀਸ਼ ਤਿਵਾੜੀ (Manish Tewari) ਦੀ ਪ੍ਰਧਾਨ ਮੰਤਰੀ ਮੋਦੀ ਨਾਲ ਖਿਚਵਾਈ ਗਈ ਤਸਵੀਰ ਟੈੱਗ ਕਰਦਿਆਂ ਲਿਖਿਆ 'ਅਬ ਯੇ ਰਿਸ਼ਤਾ ਕਯਾ ਕਹਿਲਾਤਾ ਹੈ।' ਦਰਅਸਲ ਪ੍ਰਧਾਨ ਮੰਤਰੀ ਪੰਜਾਬ ਦੇ ਮੋਹਾਲੀ ’ਚ ਹੋਮੀ ਭਾਬਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨ ਪਹੁੰਚੇ ਸਨ, ਜਿੱਥੇ MP ਮਨੀਸ਼ ਤਿਵਾੜੀ ਦੀ PM ਨਰਿੰਦਰ ਮੋਦੀ ਨਾਲ ਤਸਵੀਰ ਖਿੱਚੀ ਗਈ।
ਗੌਰਵ ਅਗਰਵਾਲ ਦੇ ਇਸ ਮੈਸੇਜ ’ਤੇ ਮਨੀਸ਼ ਤਿਵਾੜੀ ਨੇ ਵੀ ਪਲਟਵਾਰ ਕਰਦਿਆਂ ਲਿਖਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ (PM Narendra Modi) ਮੇਰੇ ਹਲਕੇ ’ਚ ਆਏ ਸਨ, ਜਿਥੋਂ ਮੈਂ ਲੋਕ ਸਭਾ ਮੈਂਬਰ ਹਾਂ। ਸੋ, ਪ੍ਰੋਟੋਕਾਲ ਮੁਤਾਬਕ ਮੇਰਾ ਫਰਜ਼ ਬਣਦਾ ਹੈ ਕਿ ਸਿਆਸੀ ਮਤਭੇਦ ਮਿਟਾਉਂਦਿਆ ਮੇਰੇ ਹਲਕੇ ’ਚ ਆਉਣ ਮੌਕੇ ਮੈਂ ਬਤੌਰ ਮੈਂਬਰ ਪਾਰਲੀਮੈਂਟ ਉਨ੍ਹਾਂ ਦਾ ਸਵਾਗਤ ਕਰਾਂ। ਅਸੀਂ ਪੰਜਾਬੀ ਹੋਣ ਦੇ ਨਾਤੇ ਨਾ ਛੋਟੀ ਸੋਚ ਰੱਖਦੇ ਹਾਂ ਅਤੇ ਨਾ ਹੀ ਛੋਟਾ ਦਿਲ।