Muktsar News: ਸ੍ਰੀ ਮੁਕਤਸਰ ਸਾਹਿਬ `ਚ ਗੱਡਾ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ
Muktsar News: ਹਰਮੀਤ ਦੱਸਦੇ ਹਨ ਕਿ ਇਨ੍ਹਾਂ ਗੱਡਿਆਂ ਨੂੰ ਵੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹੈ ਤੇ ਇਸ ਦੀ ਪਰਸੰਸਨਾ ਕਰਦੇ ਹਨ। ਉਹ ਦੱਸਦੇ ਹਨ ਕਿ ਸਾਡੀ ਚੌਥੀ ਪੀੜ੍ਹੀ ਇਸ ਦੀ ਸਾਂਭ-ਸੰਭਾਲ ਕਰ ਰਹੀ ਹੈ। ਇਲਾਕੇ ਵਿੱਚ ਸਾਨੂੰ ਵਿਰਾਸਤੀ ਸਮਾਨ ਤੇ ਗੱਡਿਆਂ ਵਾਲਾ ਪਰਿਵਾਰ ਕਿਹਾ ਜਾਂਦਾ ਹੈ।
Muktsar News/c : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ ਰੋਡ 'ਤੇ ਸਥਿਤ ਪਿੰਡ ਦੂਹੇਵਾਲਾ ਵਿੱਚ ਇਹ ਗੱਡਾ ਇਸ ਸਮੇਂ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਗੱਡੇ ਨੂੰ ਇਧਰ-ਓਧਰ ਲੈਣ ਜਾ ਰਹੇ ਇਹ ਦੋ ਭਰਾ ਹਰਮੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਹਨ। ਦਰਅਸਲ, ਇਹ ਗੱਡੇ ਇਨ੍ਹਾਂ ਦੇ ਦਾਦੇ ਅਤੇ ਪੜਦਾਦੇ ਦੀ ਨਿਸ਼ਾਨੀ ਹੈ।
ਹਰਮੀਤ ਦੱਸਦੇ ਹਨ ਕਿ ਇਨ੍ਹਾਂ ਵਿੱਚੋਂ ਇੱਕ ਗੱਡੇ ਤੇ ਉਨ੍ਹਾਂ ਦੇ ਪੜਦਾਦਾ ਖੇਤੀਬਾੜੀ ਕਰਦੇ ਸਨ। ਉਸ ਸਮੇਂ ਗੱਡਿਆਂ 'ਤੇ ਬਰਾਤਾਂ ਜਾਂਦੀਆਂ ਸਨ। ਉਸਨੂੰ ਉਸਦੇ ਦਾਦੇ ਨੇ ਦੱਸਿਆ ਸੀ ਕਿ ਇਸ ਗੱਡੇ ਤੇ ਉਸਦੇ ਪੜਦਾਦੇ ਦੀ ਬਰਾਤ ਗਈ ਸੀ। ਗੱਡੇ ਨੂੰ ਉਸਨੇ ਆਪਣੀ ਹੱਥੀਂ ਟਾਹਲੀ ਦੀ ਲੱਕੜ ਨਾਲ ਬਣਾਇਆ ਸੀ। ਮਗਰੋਂ ਉਸਦੇ ਦਾਦੇ ਨੇ ਵੀ ਇੱਕ ਗੱਡਾ ਬਣਾਇਆ ਸੀ ਜਿਸ ਨੂੰ ਉਹ ਅੱਜ ਆਪਣੇ ਪੁਰਖਿਆਂ ਦੀ ਵਿਰਾਸਤ ਸਮਝ ਕੇ ਸਾਂਭ ਰਹੇ ਹਨ।
ਹਰਮੀਤ ਦੱਸਦੇ ਹਨ ਕਿ ਇਨ੍ਹਾਂ ਗੱਡਿਆਂ ਨੂੰ ਵੇਖਣ ਦੂਰੋਂ-ਦੂਰੋਂ ਲੋਕ ਆਉਂਦੇ ਹੈ ਤੇ ਇਸ ਦੀ ਪਰਸੰਸਨਾ ਕਰਦੇ ਹਨ। ਉਹ ਦੱਸਦੇ ਹਨ ਕਿ ਸਾਡੀ ਚੌਥੀ ਪੀੜ੍ਹੀ ਇਸ ਦੀ ਸਾਂਭ-ਸੰਭਾਲ ਕਰ ਰਹੀ ਹੈ। ਇਲਾਕੇ ਵਿੱਚ ਸਾਨੂੰ ਵਿਰਾਸਤੀ ਸਮਾਨ ਤੇ ਗੱਡਿਆਂ ਵਾਲਾ ਪਰਿਵਾਰ ਕਿਹਾ ਜਾਂਦਾ ਹੈ।
ਇਸ ਤੋਂ ਪਰਿਵਾਰ ਕੋਲ ਕਰੀਬ 3 ਹਜ਼ਾਰ ਵਸਤਾਂ ਜ਼ੋ ਸਾਡੇ ਪੰਜਾਬੀ ਸੱਭਿਆਚਾਰ ਨੂੰ ਦਰਾਸਾਉਂਦੀਆ ਹਨ। ਇਨ੍ਹਾਂ ਦੇ ਪਿਤਾ ਭਾਰਤ ਪਾਕਿਸਤਾਨ ਦੀ ਵੰਡ ਤੋਂ ਪਹਿਲਾ ਚੜ੍ਹਦੇ ਪੰਜਾਬ ਵਿੱਚ ਖੇਤੀ ਬਾੜੀ ਕਰਦੇ ਸਨ, ਉਨ੍ਹਾਂ ਨੂੰ ਖੇਤੀ ਸੰਦ ਜੋੜਣ ਦਾ ਸ਼ੌਂਕ ਸੀ ਜਿਸ ਤੋਂ ਬਾਅਦ ਇਨ੍ਹਾਂ ਦੀ ਚੌਥਿ ਪੀੜ੍ਹੀ ਪੰਜਾਬੀ ਵਿਰਸੇ ਦੀਆਂ ਇਨ੍ਹਾਂ ਵਸਤਾਂ ਦੀ ਸਾਂਭ-ਸੰਭਾਲ ਕਰ ਰਹੀ ਹੈ ਤੇ ਇਨ੍ਹਾਂ ਨੂੰ ਮੇਲਿਆਂ ਵਿੱਚ ਪ੍ਰਦਰਸ਼ਿਤ ਕਰਕੇ ਹੋਰ ਨੌਜਵਾਨ ਨੂੰ ਪੰਜਾਬੀ ਵਿਰਸੇ ਨਾਲ ਜੋੜਣ ਦਾ ਕੰਮ ਕਰ ਰਹੀ ਹੈ।