Muktsar Sahib Accident News/ਅਨਮੋਲ ਸਿੰਘ ਵੜਿੰਗ ਦੀ ਰਿਪੋਰਟ: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਰੋਡ ਉੱਤੇ ਕਾਰ ਤੇ ਮੋਟਰਸਾਈਕਲ ਦਾ ਭਿਆਨਕ ਹਾਦਸਾ ਹੋਇਆ ਹੈ। ਇਸ ਹਾਦਸੇ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ।


COMMERCIAL BREAK
SCROLL TO CONTINUE READING

ਤਿੰਨ ਵਿਅਕਤੀ ਜਖ਼ਮੀ 
ਸੀਸੀਟੀਵੀ ਵਿੱਚ ਦੇਖ ਸਕਦੇ ਹੋ ਕਿ ਅੱਜ ਰੇਲਵੇ ਰੋਡ ਉੱਤੇ ਇੱਕ ਕਾਰ ਦੇ ਵੱਲੋਂ ਮੋਟਰ ਸਾਈਕਲ ਨੂੰ ਆਪਣੀ ਚਪੇਟ ਦੇ ਵਿੱਚ ਲੈਂਦਿਆਂ ਹੋਇਆਂ ਹਸਪਤਾਲ ਦੇ ਗੇਟ ਦੇ ਨਾਲ ਟਕਰਾ ਗਈ। ਇਸ ਹਾਦਸੇ ਦੇ ਵਿੱਚ ਕਰੀਬ ਦੋ ਤੋਂ ਤਿੰਨ ਵਿਅਕਤੀ ਜਖ਼ਮੀ ਦੱਸੇ ਜਾ ਰਹੇ ਹਨ ਜਿਨਾਂ ਨੂੰ ਐਬੂਲੈਂਸ ਦੀ ਸਹਾਇਤਾ ਨਾਲ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ।


ਹਾਦਸੇ ਦਾ ਕਾਰਨ 
ਜਾਣਕਾਰੀ ਅਨੁਸਾਰ ਹਾਦਸੇ ਦਾ ਕਾਰਨ ਵਿਅਕਤੀ ਵੱਲੋਂ ਬਰੇਕ ਮਾਰਨ ਤੇ ਰੇਸ ਹੋ ਗਈ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ। ਫਿਲਹਾਲ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਦਾ ਬਚਾ ਰਿਹਾ ਲੇਕਿਨ ਇੱਕ ਵਿਅਕਤੀ ਦੀ ਲੱਤ ਟੁੱਟ ਗਈ ਤੇ ਬਾਕੀ ਵਿਅਕਤੀਆਂ ਦੇ ਗੰਭੀਰ ਸੱਟਾਂ ਲੱਗੀਆਂ ਹਨ ਜਿਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਗਿਆ ਹੈ।


ਇਹ ਵੀ ਪੜ੍ਹੋ: India Alliance Rally Delhi: ਕੇਜਰੀਵਾਲ ਦੀ ਗ੍ਰਿਫ਼ਤਾਰੀ ਖਿਲਾਫ਼ ਅੱਜ ਰੈਲੀ, ਪੰਜਾਬ CM ਸਮੇਤ ਆਗੂ ਤੇ ਸਮਰਥਕ ਪਹੁੰਚੇ ਦਿੱਲੀ