ਚੰਡੀਗੜ੍ਹ: ਆਮ ਆਦਮੀ ਪਾਰਟੀ (AAP) ਨੂੰ ਸੱਤਾ ’ਚ ਆਏ ਕੁਝ ਹੀ ਮਹੀਨੇ ਹੋਏ ਹਨ ਕਿ ਲੋਕ ਹੁਣ ਇਸ ਪਾਰਟੀ ਦੇ ਨਾਮ ’ਤੇ ਵੀ ਠੱਗੀਆਂ ਮਾਰਨ ਲੱਗੇ ਹਨ, ਅਜਿਹਾ ਹੀ ਮਾਮਲਾ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। 


COMMERCIAL BREAK
SCROLL TO CONTINUE READING


ਸਰਕਾਰੀ ਨੌਕਰੀ ਲਈ 10 ਲੱਖ ਰੁਪਏ ’ਚ ਹੋਇਆ ਸੀ ਸੌਦਾ
ਇਸ ਠੱਗੀ ਬਾਰੇ ਜਾਣਕਾਰੀ ਦਿੰਦਿਆ ਸ੍ਰੀ ਮੁਕਤਸਰ ਸਾਹਿਬ ਦੇ ਐੱਸਐੱਸਪੀ ਡਾ. ਸਚਿਨ ਗੁਪਤਾ (IPS) ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੁਰਵੀਰ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਫੱਕਸਰ ਨੇ ਥਾਣਾ ਕਬਰਵਾਲ ’ਚ ਇਤਲਾਹ ਦਿੱਤੀ ਕਿ ਉਸਨੂੰ ਟਾਇਰ ਪੈਂਚਰ ਵਾਲੀ ਦੁਕਾਨ ’ਤੇ ਗੁਰਮੀਤ ਸਿੰਘ ਮਿਲਿਆ ਜੋ ਕਿ ਆਪਣੇ ਆਪ ਨੂੰ ਪਿੰਡ ਕੋਲਿਆਂਵਾਲੀ ਦਾ ਰਹਿਣ ਵਾਲਾ ਦੱਸ ਰਿਹਾ ਸੀ। ਇਸ ਦੌਰਾਨ ਗੁਰਮੀਤ ਸਿੰਘ ਨੇ ਕਿਹਾ ਕਿ ਉਹ ਕੈਬਨਿਟ ਮੰਤਰੀ ਡਾ. ਬਲਜੀਤ ਕੌਰ (Dr. Baljeet Kaur) ਦਾ ਨਿੱਜੀ ਸਹਾਇਕ (PA) ਲੱਗਿਆ ਹੋਇਆ ਹੈ, ਜੇਕਰ ਕੋਈ ਵੀ ਸਰਕਾਰੀ ਅਧਿਆਪਕ (Government Teacher) ਲੱਗਣਾ ਚਾਹੁੰਦਾ ਹੈ ਤਾਂ 10 ਲੱਖ ਰੁਪਏ ਦਿਓ, ਉਹ ਨੌਕਰੀ ਲਗਵਾ ਦੇਵੇਗਾ।


 



ਸ਼ਿਕਾਇਤਕਰਤਾ ਨੂੰ ਵੇਰਕਾ ਕੰਪਨੀ ’ਚ ਲਗਵਾਇਆ ਨੌਕਰੀ
ਇਸ ਸਬੰਧੀ ਪੁਸ਼ਟੀ ਕਰਨ ਲਈ ਜਦੋਂ ਗੁਰਵੀਰ ਸਿੰਘ ਨੇ ਕੈਬਨਿਟ ਮੰਤਰੀ ਦੇ ਦਫ਼ਤਰ ਤੋਂ ਜਾਣਕਾਰੀ ਲਈ ਤਾਂ ਸਾਹਮਣੇ ਆਇਆ ਕਿ ਗੁਰਮੀਤ ਸਿੰਘ ਨਾਮ ਦਾ ਕੋਈ ਵੀ ਵਿਅਕਤੀ ਕੈਬਨਿਟ ਮੰਤਰੀ ਦਾ ਨਿੱਜੀ ਸਹਾਇਕ ਨਹੀਂ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਪੁਲਿਸ ਵਲੋਂ ਗੁਰਵੀਰ ਸਿੰਘ ਦੇ ਬਿਆਨਾਂ ਦੇ ਅਧਾਰ ’ਤੇ ਮੁਕੱਦਮਾ ਨੰ. 133, ਮਿਤੀ 07.09.2022 ਅ/ਧ 420, 51 ਅਤੇ 384 ਆਈਪੀਸੀ (IPC) ਤਹਿਤ ਥਾਣਾ ਕਬਰਵਾਲਾ ਵਿਖੇ ਦਰਜ ਕਰਕੇ ਗੁਰਮੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


 


ਇਸ ਦੌਰਾਨ ਆਰੋਪੀ ਨੇ ਖ਼ੁਦ ਵੀ ਇਹ ਮੰਨਿਆ ਕਿ ਉਸਨੇ ਵੇਰਕਾ ਕੰਪਨੀ (Verka Company) ’ਚ ਮੰਤਰੀ ਦਾ ਜਾਅਲੀ ਪੀ. ਏ. ਬਣਕੇ ਨੌਕਰੀ ਦੇਣ ਲਈ ਫ਼ੋਨ ਕੀਤਾ ਸੀ, ਜਿਸ ਤੋਂ ਬਾਅਦ ਗੁਰਮੀਤ ਸਿੰਘ ਨੂੰ ਵੇਰਕਾ ਕੰਪਨੀ ’ਚ ਨੌਕਰੀ ਮਿਲ ਗਈ ਸੀ, ਪੁਲਿਸ ਵਲੋਂ ਅਗਲੇਰੀ ਤਫਤੀਸ਼ ਜਾਰੀ ਹੈ।