Child Kidnap news:  ਸ੍ਰੀ ਮੁਕਤਸਰ ਸਾਹਿਬ ਦੇ ਕੋਟਭਾਈ ਤੋਂ ਵੱਡੀ ਖਬਰ ਸਾਹਮਣੇ ਆਈ ਹੈ ਜਿਸ ਨੇ ਹਰ ਕਿਸੇ ਨੂੰ ਹਰਿਆਣਾ ਕਰ ਦਿੱਤਾ ਹੈ। ਦੱਸ ਦੇਈਏ ਕਿ 25 ਨਵੰਬਰ ਨੂੰ ਪਿੰਡ ਕੋਟਭਾਈ ਤੋਂ ਅਗਵਾ ਹੋਏ ਹਰਮਨ ਸਿੰਘ 20 ਸਾਲਾ ਦਾ ਅਗਵਾਕਾਰਾਂ ਨੇ ਕਤਲ ਕਰ ਦਿੱਤਾ ਹੈ। ਦੱਸ ਦੇਈਏ ਕਿ ਨੌਜਵਾਨ  ਦੇ ਅਗਵਾ ਹੋਣ ਤੋਂ ਬਾਅਦ 30 ਲੱਖ ਰੁਪਏ ਦੀ ਫਿਰੌਤੀ ਮੰਗੀ ਗਈ ਸੀ। 


COMMERCIAL BREAK
SCROLL TO CONTINUE READING

ਇੱਕ ਵੱਡੇ ਗੈਗ ਦੇ 10 ਤੋਂ ਵੱਧ ਮੈਂਬਰ ਹਨ ਜੋ ਲੋਕਾਂ ਨੂੰ ਅਗਵਾ ਕਰਕੇ ਫਿਰੌਤੀ (Child Kidnap) ਮੰਗਦੇ ਹਨ। ਪੁਲਸ ਨੇ ਇਸ ਮਾਮਲੇ ਵਿੱਚ ਕੁਝ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪਿਛਲੇ ਦਿਨੀਂ ਵੀ ਫਿਰੌਤੀ ਲਈ ਇੱਕ ਵਿਅਕਤੀ ਦਾ ਕਤਲ ਹੋ ਚੁੱਕਾ ਹੈ। ਅੱਜ ਮੁਕਤਸਰ ਪੁਲੀਸ ਦੇ ਐਸਐਸਪੀ ਇਸ ਮਾਮਲੇ ਵਿੱਚ ਪ੍ਰੈਸ ਕਾਨਫਰੰਸ ਕਰ ਸਕਦੇ ਹਨ। 


ਇਹ ਵੀ ਪੜ੍ਹੋ: Measles in Mumbai: ਮੁੰਬਈ ਵਿੱਚ ਖਸਰੇ ਦਾ ਕਹਿਰ, ਇਕ ਹੋਰ ਮਾਸੂਮ ਦੀ ਹੋਈ ਮੌਤ


ਮਿਲੀ ਜਾਣਕਾਰੀ ਦੇ ਮੁਤਾਬਿਕ ਇਸ ਗ੍ਰੋਹ ਦੀਆਂ ਤਾਰਾਂ ਰਾਜਸਥਾਨ ਨਾਲ ਜੁੜੀਆਂ ਹੋਈਆਂ ਹਨ। ਪਿੰਡ ਕੋਟਭਾਈ ਤੋਂ 25 ਨਵੰਬਰ ਨੂੰ ਨੌਜਵਾਨ ਹਰਮਨਦੀਪ ਸਿੰਘ (Child Kidnap) ਨੂੰ ਅਗਵਾਕਾਰਾਂ ਵੱਲੋਂ ਅਗਵਾ ਕਰਕੇ 30 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ ਅਤੇ ਲਗਾਤਾਰ ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਸੀ ਪਰ ਪੁਲਿਸ ਨੌਜਵਾਨ ਨੂੰ ਬਚਾਉਣ ਵਿਚ ਨਾਕਾਮਯਾਬ ਰਹੀ ਹੈ।  ਇਸ ਤੋਂ ਬਾਅਦ ਖ਼ਬਰ ਸਾਹਮਣੇ ਆਈ ਹੈ ਕਿ ਬੱਚੇ ਦਾ ਹੁਣ ਕਤਲ ਕਰ ਦਿੱਤਾ ਗਿਆ ਹੈ। 


ਸੂਤਰਾਂ ਮੁਤਾਬਕ ਨੌਜਵਾਨ ਨੂੰ ਅਗਵਾ ਕਰਨ ਉਪਰੰਤ ਕੁਝ ਦਿਨਾਂ ਬਾਅਦ ਕਤਲ ਕਰ ਦਿੱਤਾ ਗਿਆ। ਇਸ ਮਾਮਲੇ ਵਿਚ ਪੁਲਿਸ ਨੇ ਮੁੱਖ ਮੁਲਜ਼ਮ ਸਮੇਤ ਕਈ ਹੋਰਾਂ ਨੂੰ ਗ੍ਰਿਫਤਾਰ ਕਰ ਲਿਆ ਪਰ ਪੁਲਿਸ ਇਸ (Child Kidnap) ਮਾਮਲੇ 'ਤੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 



(ਅਨਮੋਲ ਸਿੰਘ ਦੀ ਰਿਪੋਰਟ)