Mullanpur Police Encounter: ਚੰਡੀਗੜ੍ਹ ਦੇ ਨੇੜੇ ਪੁਲਿਸ ਤੇ ਗੈਂਗਸਟਰਾਂ ਵਿਚਾਲੇ ਐਨਕਾਊਂਟਰ; ਦੋ ਮੁਲਜ਼ਮ ਜ਼ਖ਼ਮੀ
Mullanpur Police Encounter: ਖਰੜ ਵਿੱਚ ਬੀਤੇ ਦਿਨ ਬਾਊਂਸਰ ਕਤਲ ਮਾਮਲੇ ਵਿੱਚ ਪੁਲਿਸ ਅਤੇ ਦੋ ਗੈਂਗਸਟਰਾਂ ਵਿਚਾਲੇ ਫਾਇਰਿੰਗ ਹੋਈ। ਇਸ ਫਾਇਰਿੰਗ ਵਿੱਚ ਦੋ ਮੁਲਜ਼ਮ ਜ਼ਖ਼ਮੀ ਹੋ ਗਏ ਹਨ।
Mullanpur Police Encounter: ਚੰਡੀਗੜ੍ਹ ਦੇ ਨਜ਼ਦੀਕੀ ਕਸਬਾ ਮੁੱਲਾਂਪੁਰ ਵਿੱਚ ਪੁਲਿਸ ਦੀ ਬਦਮਾਸ਼ਾਂ ਨਾਲ ਮੁੱਠਭੇੜ ਹੋਈ, ਜਿਸ ਵਿੱਚ ਦੋ ਬਦਮਾਸ਼ ਜ਼ਖਮੀ ਹੋ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਖਰੜ ਦੇ ਨਜ਼ਦੀਕ ਪਿੰਡ ਚੰਦੋ ਦੇ ਨੌਜਵਾਨ ਮਨੀਸ਼ ਬਾਊਂਸਰ ਦਾ ਕਤਲ ਕੀਤਾ ਗਿਆ ਸੀ ਜਿਸ ਦੀ ਜਾਂਚ ਚੱਲ ਰਹੀ। ਇਸ ਜਾਂਚ ਅਧੀਨ ਇਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ ਜਦੋਂ ਇਨ੍ਹਾਂ ਨੂੰ ਰੁਕਣ ਲਈ ਕਿਹਾ ਗਿਆ ਤਾਂ ਉਨ੍ਹਾਂ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਜਿਸ ਵਿੱਚ ਕੁੱਲ ਛੇ ਰਾਊਂਡ ਫਾਇਰ ਹੋਏ ਤੇ ਬਦਮਾਸ਼ ਗੰਭੀਰ ਰੂਪ ਵਿੱਚ ਜਖਮੀ ਹੋ ਗਏ ਜਿਨਾਂ ਨੂੰ ਹਸਪਤਾਲ ਭੇਜਿਆ ਗਿਆ।
ਮੁਲਜ਼ਮਾਂ ਦੀ ਪਛਾਣ ਵਿਕਰਮ ਰਾਣਾ ਉਰਫ ਹੈਪੀ ਵਾਸੀ ਪਿੰਡ ਤਿਉੜ ਅਤੇ ਕਿਰਨ ਸਿੰਘ ਵਾਸੀ ਖਰੜ ਵਜੋਂ ਹੋਈ ਹੈ। ਦੋਹਾਂ ਦੀਆਂ ਲੱਤਾਂ 'ਤੇ ਗੋਲੀ ਲੱਗੀ ਹੈ। ਪੁਲਿਸ ਨੇ ਉਨ੍ਹਾਂ ਨੂੰ ਇਲਾਜ ਲਈ ਮੁਹਾਲੀ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ।
ਮੋਟਰਸਾਈਕਲ ਉਸ ਸਵਾਰ ਹੋ ਕੇ ਮੁਲਜ਼ਮ ਜਾ ਰਹੇ ਸਨ। ਇਸ ਦੌਰਾਨ ਪੁਲਿਸ ਨੇ ਉਨ੍ਹਾਂ ਨੂੰ ਰੋਕਣ ਦਾ ਯਤਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ਉਪਰ ਗੋਲੀ ਚਲਾ ਦਿੱਤੀ। ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਦੌਰਾਨ ਇੱਕ ਮੁਲਜ਼ਮ ਦੇ ਲੱਤ ਤੇ ਦੂਜੇ ਦੀ ਵੱਖੀ 'ਚ ਗੋਲੀਆਂ ਲੱਗੀਆਂ ਹਨ। ਦੋਵੇਂ ਮੁਹਾਲੀ ਜ਼ਿਲ੍ਹੇ ਦੇ ਵਸਨੀਕ ਦੱਸੇ ਜਾਂਦੇ ਹਨ ਜਿਨ੍ਹਾਂ ਨੇ ਦੋ ਦਿਨ ਪਹਿਲਾਂ ਬਾਊਂਸਰ ਮਨੀਸ਼ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ : Lok Sabha Elections 2024: CM ਭਗਵੰਤ ਮਾਨ ਅੱਜ ਜਗਰਾਉਂ ਤੇ ਸ਼ਾਹਕੋਟ 'ਚ ਕਰਨਗੇ ਚੋਣ ਪ੍ਰਚਾਰ
ਕਾਬਿਲੇਗੌਰ ਹੈ ਕਿ ਮੰਗਲਵਾਰ ਨੂੰ ਖਰੜ ਨੇੜਲੇ ਪਿੰਡ ਚੰਦੋ ਨਜ਼ਦੀਕ ਦਿਨ-ਦਿਹਾੜੇ ਬਾਊਂਸਰ ਮਨੀਸ਼ ਦੀ ਮੋਟਰਸਾਈਕਲ ਉਤੇ ਆਏ ਵਿਅਕਤੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮੁਨੀਸ਼ ਪਿੰਡ ਤਿਊੜ ਦਾ ਰਹਿਣ ਵਾਲਾ ਸੀ ਤੇ ਬਾਊਂਸਰ ਵਜੋਂ ਕੰਮ ਕਰਦਾ ਸੀ। ਉਹ ਆਪਣੇ ਮੋਟਰਸਾਈਕਲ ’ਤੇ ਤਿਊੜ ਜਾ ਰਿਹਾ ਸੀ ਕਿ ਸਾਢੇ 12 ਵਜੇ ਦੇ ਕਰੀਬ ਘਾਤ ਲਾ ਕੇ ਬੈਠੇ ਹਮਲਾਵਰਾਂ ਨੇ ਉਸ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ : Khanna News: ਕਾਂਗਰਸ ਦੇ ਸੋਸ਼ਲ ਮੀਡੀਆ ਪ੍ਰਧਾਨ ਸੁਧੀਰ ਜੋਸ਼ੀ ਖਿਲਾਫ਼ ਮਾਮਲਾ ਦਰਜ