Measles in Mumbai: ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਵਿੱਚ ਖਸਰੇ ਨੇ ਕਹਿਰ ਮਚਾ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਿਕ ਵੀਰਵਾਰ ਨੂੰ ਇੱਕ 8 ਮਹੀਨੇ ਦੇ ਬੱਚੇ ਦੀ ਖਸਰੇ ਕਾਰਨ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਹੁਣ ਤੱਕ ਕੁੱਲ 13 ਬੱਚਿਆਂ ਦੀ ਖਸਰੇ ਕਾਰਨ ਮੌਤ ਹੋ ਗਈ ਹੈ, ਜਿਸ ਵਿੱਚ 8 ਬੱਚੇ ਮੁੰਬਈ ਦੇ ਹਨ ਅਤੇ 3 ਬੱਚੇ ਮੁੰਬਈ ਦੇ ਨਾਲ ਲੱਗਦੇ ਭਿਵੰਡੀ ਅਤੇ ਨਾਲਸੋਪਾਰਾ ਖੇਤਰਾਂ ਦੇ ਹਨ। 


COMMERCIAL BREAK
SCROLL TO CONTINUE READING

ਜਾਰੀ ਅੰਕੜਿਆਂ ਦੇ ਮੁਤਾਬਿਕ ਸਾਲ 2022 ਵਿੱਚ, ਮੁੰਬਈ ਵਿੱਚ ਹੁਣ ਤੱਕ ਖਸਰੇ ਦੇ 233 ਮਾਮਲੇ ਸਾਹਮਣੇ ਆਏ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਖਸਰੇ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਇੱਕ ਕਈ ਅਹਿਮ ਕਦਮ ਚੁੱਕੇ ਸੀ। ਕੇਂਦਰ ਨੇ ਰਾਂਚੀ (ਝਾਰਖੰਡ), ਅਹਿਮਦਾਬਾਦ (ਗੁਜਰਾਤ) ਅਤੇ ਮੱਲਾਪੁਰਮ (ਕੇਰਲਾ) ਵਿਖੇ ਤਿੰਨ ਉੱਚ ਪੱਧਰੀ ਬਹੁ-ਅਨੁਸ਼ਾਸਨੀ 3-ਮੈਂਬਰੀ ਟੀਮਾਂ ਤਾਇਨਾਤ ਕਰਨ ਦਾ ਫੈਸਲਾ ਕੀਤਾ ਹੈ। ਇਹ ਟੀਮਾਂ ਜਨਤਕ ਸਿਹਤ ਉਪਾਅ ਸਥਾਪਤ ਕਰਨ ਵਿੱਚ ਰਾਜ ਦੇ ਸਿਹਤ ਅਧਿਕਾਰੀਆਂ ਦੀ ਸਹਾਇਤਾ ਕਰਨਗੀਆਂ। ਦਰਅਸਲ, ਇਹ ਬਿਮਾਰੀ ਬੱਚਿਆਂ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ।


ਕੀ ਹੈ ਖਸਰਾ ?(Measles Cases)
ਖਸਰਾ ਇੱਕ ਬਹੁਤ ਹੀ ਛੂਤ ਵਾਲੀ ਬਿਮਾਰੀ ਹੈ ਜੋ ਖਸਰੇ ਦੇ ਵਾਇਰਸ ਕਾਰਨ ਹੁੰਦੀ ਹੈ। ਦਰਅਸਲ, ਜਦੋਂ ਇਹ ਵਾਇਰਸ ਕਿਸੇ ਨੂੰ ਆਪਣੀ ਲਪੇਟ ਵਿਚ ਲੈ ਲੈਂਦਾ ਹੈ, ਤਾਂ ਬੁਖਾਰ, ਸਰੀਰ 'ਤੇ ਧੱਫੜ, ਕੰਨ ਦੀ ਇਨਫੈਕਸ਼ਨ, ਦਸਤ ਅਤੇ ਨਿਮੋਨੀਆ ਵਰਗੀਆਂ ਬੀਮਾਰੀਆਂ ਉਸ ਨੂੰ ਘੇਰ ਲੈਂਦੀਆਂ ਹਨ। ਰਿਪੋਰਟਾਂ ਮੁਤਾਬਕ ਇਹ ਇਨਫੈਕਸ਼ਨ ਦਸ ਦਿਨਾਂ ਤੱਕ ਰਹਿ ਸਕਦੀ ਹੈ। ਇਹ ਜ਼ਿਆਦਾ ਤਰ ਬੱਚਿਆਂ ਵਿਚ ਫੈਲਦੀ ਹੈ। ਖਸਰਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਨਾਗਰਿਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬੱਚਿਆਂ ਨੂੰ ਖਸਰੇ ਦਾ ਟੀਕਾ ਲਗਵਾਉਣਾ ਅਹਿਮ ਹੈ। 


ਇਹ ਵੀ ਪੜ੍ਹੋ: ਮੰਨ ਗਏ ਜਗਜੀਤ ਸਿੰਘ ਡੱਲੇਵਾਲ! ਮੰਤਰੀ ਸਾਬ੍ਹ ਨੇ ਹੱਥੀ ਪਿਲਾਇਆ ਜੂਸ 


 


ਦੱਸਣਯੋਗ ਹੈ ਕਿ  2021 ਵਿੱਚ, ਦੁਨੀਆ ਭਰ ਵਿੱਚ ਖਸਰੇ ਦੇ ਅੰਦਾਜ਼ਨ 9 ਮਿਲੀਅਨ ਮਾਮਲੇ ਸਾਹਮਣੇ ਆਏ ਸਨ ਅਤੇ 128,000 ਮੌਤਾਂ ਹੋਈਆਂ ਹਨ । 22 ਦੇਸ਼ਾਂ ਨੂੰ ਵੱਡੇ ਅਤੇ ਗੰਭੀਰ ਪ੍ਰਕੋਪ ਦਾ ਸਾਹਮਣਾ ਕਰਨਾ ਪਿਆ। ਤਾਜਾ ਰਿਪੋਰਟ ਦੇ ਮੁਤਾਬਿਕ 2021 ਵਿੱਚ, ਦੁਨੀਆ ਭਰ ਵਿੱਚ ਲਗਭਗ 40 ਮਿਲੀਅਨ ਬੱਚੇ ਖਸਰੇ ਦੀ ਵੈਕਸੀਨ ਦੀ ਇੱਕ ਖੁਰਾਕ ਤੋਂ ਖੁੰਝ ਗਏ ਰਹੇ । 2.5 ਕਰੋੜ ਬੱਚਿਆਂ ਨੇ ਆਪਣੀ ਪਹਿਲੀ ਖੁਰਾਕ ਨਹੀਂ ਲਈ ਜਦਕਿ 1.47 ਕਰੋੜ ਬੱਚੇ ਆਪਣੀ ਦੂਜੀ ਖੁਰਾਕ ਤੋਂ ਖੁੰਝ ਗਏ। ਵੈਕਸੀਨਾਂ ਵਿੱਚ ਇਹ ਗਿਰਾਵਟ ਲੱਖਾਂ ਬੱਚਿਆਂ ਨੂੰ ਲਾਗ ਦਾ ਖ਼ਤਰਾ ਬਣਾਉਂਦੀ ਹੈ।