Banur E rickshaw: 50 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਈ ਰਿਕਸ਼ਾ ਚੱਟ ਰਹੀਆਂ ਧੂੜ
Banur E rickshaw: ਨਗਰ ਕੌਂਸਲ ਜ਼ੀਰਕਪੁਰ ਵਿੱਚ 50 ਲੱਖ ਰੁਪਏ ਦੀ ਲਾਗਤ ਨਾਲ ਖਰੀਦੀਆਂ ਗਈਆਂ ਈ ਰਿਕਸ਼ਾ ਕੂੜਾ ਚੁੱਕਣ ਵਾਲੀਆਂ ਗੱਡੀਆਂ ਧੂੜ ਚੱਟ ਰਹੀਆਂ ਹਨ।
Banur E rickshaw/ਕੁਲਦੀਪ ਸਿੰਘ: ਬਨੂੜ ਵਿੱਚ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਖਰੀਦੇ ਗਏ ਕੂੜਾ ਚੁੱਕਣ ਵਾਲੇ ਈ ਰਿਕਸ਼ਾ (E rickshaw) ਵਾਹਨ ਨਗਰ ਕੌਂਸਲ ਜ਼ੀਰਕਪੁਰ ਵਿੱਚ ਧੂੜ ਚੱਟਦੇ ਖੜ੍ਹੇ ਹਨ। ਇਨ੍ਹਾਂ ਈ ਰਿਕਸ਼ਾ ਵਾਹਨਾਂ ਵਿੱਚ ਜੀਪੀਐਸ ਸਿਸਟਮ ਲਗਾਇਆ ਗਿਆ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਦੱਸਿਆ ਕਿ ਗੱਡੀਆਂ ਅਗਸਤ 2023 ਵਿੱਚ ਸਿਟੀ ਕੌਂਸਲ ਕੋਲ ਪੁੱਜ ਗਈਆਂ ਸਨ ਪਰ ਕਿਸੇ ਕਾਰਨ ਉਨ੍ਹਾਂ ਨੂੰ ਕੰਮ ਲਈ ਫੀਲਡ ਵਿੱਚ ਨਹੀਂ ਭੇਜਿਆ ਜਾ ਸਕਿਆ।
ਵੱਡੀ ਗੱਲ ਇਹ ਹੈ ਕਿ ਈ-ਰਿਕਸ਼ਾ (E rickshaw) ਵਾਹਨ ਨਗਰ ਕੌਂਸਲ ਨੂੰ ਬਿਨਾਂ ਬੀਮੇ ਅਤੇ ਬਿਨਾਂ ਆਰ.ਸੀ. ਨਗਰ ਕੌਂਸਲ ਵਿੱਚ ਪਿਛਲੇ 6 ਮਹੀਨਿਆਂ ਤੋਂ ਖੜ੍ਹੇ ਈ-ਰਿਕਸ਼ਾ ਵਾਹਨਾਂ ਦੀ ਵਰਤੋਂ ਨਾ ਹੋਣ ਕਾਰਨ ਖਸਤਾ ਹਾਲਤ ਵਿੱਚ ਪੁੱਜਣੇ ਸ਼ੁਰੂ ਹੋ ਗਏ ਹੈ।
ਇਹ ਵੀ ਪੜ੍ਹੋ: Police Bus Break Fail: ਪੁਲਿਸ ਮੁਲਾਜ਼ਮਾਂ ਦੀ ਬੱਸ ਦੇ ਹੋਏ ਬ੍ਰੇਕ ਫ਼ੇਲ, ਸ਼ਰਾਬ ਦੇ ਠੇਕੇ 'ਚ ਜਾ ਵੱਜੀ ਬੱਸ, ਮੱਚ ਗਈ ਹਾਹਾਕਾਰ
ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਕੂੜਾ ਚੁੱਕਣ ਵਾਲੇ ਈ ਰਿਕਸ਼ਾ (E rickshaw) ਵਾਹਨ ਸੜਕ ਉੱਤੇ ਖੜੇ ਹਨ। ਇਹਨਾਂ ਉੱਤੇ ਮਿੱਟੀ ਪਈ ਦਿਖਾਈ ਦੇ ਰਹੀ ਹੈ। ਵਾਹਨਾਂ ਦੀ ਵਰਤੋਂ ਨਾ ਹੋਣ ਕਾਰਨ ਖਸਤਾ ਹਾਲਤ ਦੇਖਣ ਨੂੰ ਮਿਲੀ ਹੈ।
ਇਹ ਵੀ ਪੜ੍ਹੋ: Punjab News: 70,86,273 ਪੰਜਾਬੀਆਂ ਨੂੰ ਆਇਆ ਬਿਜਲੀ ਦਾ ਬਿੱਲ ਜ਼ੀਰੋ, ਜਾਣੋ ਆਪਣੇ ਜ਼ਿਲ੍ਹੇ ਦਾ ਹਾਲ