Jalandhar News: ਸਾਬਕਾ ਪੰਚ ਕਾਮਰੇਡ ਗੁਰਮੇਲ ਰਾਮ ਦਾ ਕਤਲ; ਮੁਆਵਜ਼ੇ ਦੀ ਕੀਤੀ ਮੰਗ
ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਸਾਬਕਾ ਪੰਚ ਕਾਮਰੇਡ ਗੁਰਮੇਲ ਰਾਮ ਦਾ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਗੁਰਮੇਲ ਰਾਮ ਦੀ ਲਾਸ਼ ਨੂੰ ਦੇਖ ਕੇ ਥਾਣਾ ਸਦਰ ਅਤੇ ਜੰਡਿਆਲਾ ਦੀ ਪੁਲਿਸ ਪਾਰਟੀ ਨੂੰ ਸੂਚਿਤ ਕਰ ਦਿੱਤਾ ਹੈ। ਜਦੋਂ ਪਿੰਡ ਲੱਖਣਪਾਲ ਤੋਂ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਸੈਰ ਕਰਨ ਲਈ ਕੁਝ ਪਿੰਡ ਵਾਸੀ ਸ਼ਾਮੀ 6
Jalandhar News: ਜ਼ਿਲ੍ਹਾ ਜਲੰਧਰ ਅਧੀਨ ਪੈਂਦੇ ਪਿੰਡ ਲਖਨਪਾਲ ਦੇ ਸਾਬਕਾ ਪੰਚ ਕਾਮਰੇਡ ਗੁਰਮੇਲ ਰਾਮ ਦਾ ਕਤਲ ਦੀ ਖ਼ਬਰ ਸਾਹਮਣੇ ਆਈ ਹੈ। ਗੁਰਮੇਲ ਰਾਮ ਦੀ ਲਾਸ਼ ਨੂੰ ਦੇਖ ਕੇ ਥਾਣਾ ਸਦਰ ਅਤੇ ਜੰਡਿਆਲਾ ਦੀ ਪੁਲਿਸ ਪਾਰਟੀ ਨੂੰ ਸੂਚਿਤ ਕਰ ਦਿੱਤਾ ਹੈ।
ਜਦੋਂ ਪਿੰਡ ਲੱਖਣਪਾਲ ਤੋਂ ਪੰਡੋਰੀ ਮੁਸ਼ਾਰਕਤੀ ਨੂੰ ਜਾਂਦੇ ਕੱਚੇ ਰਸਤੇ ਵਿਚ ਸੈਰ ਕਰਨ ਲਈ ਕੁਝ ਪਿੰਡ ਵਾਸੀ ਸ਼ਾਮੀ 6 ਵਜੇ ਦੇ ਲਗਭਗ ਗਏ ਤਾਂ ਉਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵਿਨ੍ਹੀ ਗੁਰਮੇਲ ਰਾਮ ਦੀ ਲਾਸ਼ ਦੇਖੀ ਅਤੇ ਪਿੰਡ ਦੀ ਪੰਚਾਇਤ ਨੂੰ ਸੂਚਿਤ ਕੀਤਾ। ਮੌਕੇ 'ਤੇ ਪੁੱਜੀ ਥਾਣਾ ਸਦਰ ਜਲੰਧਰ ਅਤੇ ਪੁਲਿਸ ਚੌਕੀ ਜੰਡਿਆਲਾ ਦੀ ਪੁਲਿਸ ਪਾਰਟੀ ਵਲੋਂ ਜਾਂਚ ਆਰੰਭ ਕਰ ਦਿੱਤੀ ਗਈ ਹੈ।
ਦੋਵਾਂ ਪਿੰਡਾਂ ਦੀ ਮੀਟਿੰਗ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਵਿਖੇ ਹੋਈ, ਜਿਸ ਵਿਚ ਨਸ਼ਾ ਵਿਰੋਧੀ ਮੋਰਚਾ ਦੇ ਸਮੂਹ ਪੁਲਿਸ ਮੁਲਾਜ਼ਮਾਂ ਨੇ ਹਾਜ਼ਰੀ ਲਗਵਾਈ ਅਤੇ ਪੁਲਿਸ ਪ੍ਰਸ਼ਾਸਨ ਤੋਂ ਪਰਿਵਾਰ ਵਾਲਿਆਂ ਨੂੰ ਮੁਆਵਜ਼ੇ ਦੀ ਮੰਗ ਕਰਦਿਆਂ ਐਸਐਚਓ ਥਾਣਾ ਜਮਸ਼ੇਰ ਨੇ ਕਿਹਾ ਕਿ ਉਨ੍ਹਾਂ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : India win world cup 2024: ਰੋਮਾਂਚ ਨਾਲ ਭਰੇ ਫਾਈਨਲ ਵਿੱਚ ਭਾਰਤ ਦੀ ਜਿੱਤ, ਦੱਖਣੀ ਅਫਰੀਕਾ ਨੂੰ 7 ਦੌੜਾ ਨਾਲ ਹਰਾਇਆ
ਮੁਲਜ਼ਮਾਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : Ludhiana Ladowal Toll Plaza: ਪੰਜਾਬ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਅੱਜ ਰਹੇਗਾ ਬੰਦ! ਕਿਸਾਨ ਜਥੇਬੰਦੀਆਂ ਲਾਉਣਗੀਆਂ ਤਾਲੇ