Police man affair with nurse: ਜ਼ਿਲ੍ਹਾ ਮੋਹਾਲੀ ਦੇ ਪਿੰਡ ਸੋਹਾਣਾ ’ਚ ਕੁਝ ਦਿਨ ਪਹਿਲਾਂ ਹੋਏ ਨਰਸ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਸੁਲਝਾ ਲਿਆ ਹੈ। 


COMMERCIAL BREAK
SCROLL TO CONTINUE READING


ਦਰਅਸਲ ਪਿੰਡ ਸੋਹਾਣਾ ਦੇ ਪਾਰਕ ’ਚ ਪਾਣੀ ਦੇ ਟੋਭੇ ਨੇੜੇ 23 ਸਾਲਾਂ ਦੀ ਕੁੜੀ ਨਸੀਬ ਦੀ ਲਾਸ਼ ਬਰਾਮਦ ਹੋਈ ਸੀ। ਲਾਸ਼ ਦਾ ਪੋਸਟ-ਮਾਰਟਮ ਰਿਪੋਰਟ ’ਚ ਮ੍ਰਿਤਕ ਨਸੀਬ ਦੇ ਗਰਦਨ ਦੀ ਹੱਡੀ ਟੁੱਟਣ ਨਾਲ ਮੌਤ ਹੋਣ ਦਾ ਪਤਾ ਚੱਲਿਆ। 



ਚਾਰ ਭੈਣਾਂ ’ਚ ਸਭ ਤੋਂ ਛੋਟੀ ਸੀ ਮ੍ਰਿਤਕ ਨਸੀਬ
ਮੂਲ ਰੂਪ ’ਚ ਪੰਜਾਬ ਦੇ ਅਬੋਹਰ ਦੀ ਰਹਿਣ ਵਾਲੀ ਨਸੀਬ ਪਿੰਡ ਸੋਹਾਣਾ ਦੇ PG ’ਚ ਸ਼ਿਮਲਾ ਦੀ ਇੱਕ ਸਹੇਲੀ ਨਾਲ ਰਹਿ ਰਹੀ ਸੀ। ਮੌਜੂਦਾ ਸਮੇਂ ’ਚ ਉਹ ਪੰਚਕੂਲਾ ਦੇ ਇੱਕ ਨਿੱਜੀ ਹਸਪਤਾਲ ’ਚ ਬਤੌਰ ਨਰਸ ਕੰਮ ਕਰ ਰਹੀ ਸੀ। 14 ਨਵੰਬਰ ਨੂੰ ਉਹ ਹਸਪਤਾਲ ਗਈ ਪਰ ਐਤਵਾਰ ਸਵੇਰੇ ਉਸਦੀ ਲਾਸ਼ ਪਿੰਡ ਸੋਹਾਣਾ ’ਚ ਬਰਾਮਦ ਹੋਈ। ਮਜ਼ਦੂਰੀ ਕਰਦਿਆਂ ਪਿਓ ਨੇ ਬਹੁਤ ਮੁਸ਼ਕਿਲ ਨਾਲ ਨਸੀਬ ਨੂੰ ਨਰਸਿੰਗ ਦਾ ਕੋਰਸ ਕਰਵਾਇਆ ਸੀ, ਉਹ ਆਪਣੀਆਂ ਚਾਰ ਭੈਣਾਂ ’ਚ ਸਭ ਤੋਂ ਛੋਟੀ ਸੀ। 



ਤਲ ਤੋਂ ਬਾਅਦ ਪਰਿਵਾਰ ਸਣੇ ਫ਼ਰਾਰ ਹੋ ਗਿਆ ਸੀ ASI ਰਸ਼ਪ੍ਰੀਤ ਸਿੰਘ   
ਪੁਲਿਸ ਵਲੋਂ ਨਸੀਬ ਦੇ ਕਤਲ ਮਾਮਲੇ ’ਚ ਗ੍ਰਿਫ਼ਤਾਰ ਕੀਤਾ ਗਿਆ ASI ਰਸ਼ਪ੍ਰੀਤ ਸਿੰਘ ਪਹਿਲਾਂ ਤੋਂ ਵਿਆਹਿਆ ਹੋਇਆ ਹੈ। ਪਰ ਇਸਦੇ ਬਾਵਜੂਦ ਉਸਦੇ ਨਸੀਬ ਨਾਲ ਪ੍ਰੇਮ-ਸਬੰਧ ਸਨ, ਕਈ ਵਾਰ ਦੋਹਾਂ ਨੂੰ ਇਕੱਠਿਆਂ ਘੁੰਮਦੇ ਵੇਖਿਆ ਗਿਆ ਸੀ। ਦੋਹਾਂ ’ਚ ਝਗੜਾ ਹੋਣ ਤੋਂ ਬਾਅਦ ਰਸ਼ਪ੍ਰੀਤ ਸਿੰਘ ਨੇ ਗਲ਼ਾ ਘੁੱਟਕੇ ਨਸੀਬ ਦੀ ਹੱਤਿਆ ਕਰ ਦਿੱਤੀ ਅਤੇ ਫੇਰ ਪਰਿਵਾਰ ਸਮੇਤ ਫ਼ਰਾਰ ਹੋ ਗਿਆ ਸੀ। 



ਇਸ ਮਾਮਲੇ ’ਚ ਜਾਂਚ ਕਰ ਰਹੀ ਪੁਲਿਸ ਦੇ ਹੱਥ ਇੱਕ ਸੀ. ਸੀ. ਟੀ. ਵੀ. ਫੁਟੇਜ ਲੱਗੀ, ਜਿਸ ’ਚ ਰਸ਼ਪ੍ਰੀਤ ਸਿੰਘ ਨੂੰ ਨਸੀਬ ਨਾਲ ਘੁੰਮਦੇ ਵੇਖਿਆ ਗਿਆ। ਪੁਲਿਸ ਨੂੰ ਸ਼ੱਕ ਹੋਣ ’ਤੇ ASI ਰਸ਼ਪ੍ਰੀਤ ਸਿੰਘ ਨੂੰ ਕਾਬੂ ਕੀਤਾ ਗਿਆ, ਜਿਸ ਤੋਂ ਬਾਅਦ ਮੁੱਢਲੀ ਜਾਂਚ ’ਚ ਉਸਨੇ ਆਪਣਾ ਜ਼ੁਰਮ ਕਬੂਲ ਕਰ ਲਿਆ।


ਇਹ ਵੀ ਪੜ੍ਹੋ :  ਕੇਜਰੀਵਾਲ ਦੀ ਭਵਿੱਖਬਾਣੀ: MCD ਚੋਣਾਂ ’ਚ AAP ਨੂੰ ਮਿਲਣਗੀਆਂ 230 ਤੋਂ ਵੱਧ ਸੀਟਾਂ, ਸਿਰਫ਼ 20 ’ਤੇ ਸਿਮਟੇਗੀ ਭਾਜਪਾ