ਚੰਡੀਗੜ੍ਹ- ਭਾਵੇ ਸਿੱਧੂ ਨੂੰ ਦੁਨੀਆਂ ਤੋਂ ਗਏ ਨੂੰ 3 ਮਹੀਨਿਆਂ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਪਰ ਫਿਰ ਵੀ ਹਰ ਐਤਵਾਰ ਨੂੰ ਸਿੱਧੂ ਦੇ ਬੁੱਤ ਵਾਲੀ ਜਗ੍ਹਾ ਤੇ ਹਜ਼ਾਰਾਂ ਲੋਕ ਪਹੁੰਚਦੇ ਹਨ। ਅੱਜ ਵੀ ਹਜ਼ਾਰਾ ਲੋਕ ਸਿੱਧੂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ। ਇਸ ਮੌਕੇ ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਲੋਕਾਂ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਤੇ ਹਮੇਸ਼ਾ ਮਾਨ ਰਹੇਗਾ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ। ਉਹ ਹਰ ਇੱਕ ਗੱਲ ਦਾ ਜਵਾਬ ਆਪਣੇ ਗੀਤਾਂ ਰਾਹੀ ਦਿੰਦਾ ਸੀ।


COMMERCIAL BREAK
SCROLL TO CONTINUE READING

ਸਰਕਾਰ ਨੂੰ ਅਲਟੀਮੇਟ


ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ ਹਫਤੇ ਦੇ ਅੰਦਰ ਸਿੱਧੂ ਦੇ ਕਾਤਲਾਂ ਨੂੰ ਹੱਥ ਨਾ ਪਾ ਸਕੀ ਤਾਂ ਇਸਦੇ ਸਾਰੇ ਫੈਂਸ ਕੈਂਡਲ ਮਾਰਚ ਕੱਢਣਗੇ ਤੇ ਸਰਕਾਰ ਤੱਕ ਆਪਣੀ ਆਵਾਜ਼ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸਿੱਧੂ ਦੇ ਕਾਤਲਾਂ ਨੂੰ ਫੜਨ ਲਈ ਸਰਕਾਰ ਨੂੰ 90 ਦਿਨ ਦਾ ਸਮਾਂ ਦਿੱਤਾ ਗਿਆ ਸੀ ਪਰ ਸਮਾਂ ਬੀਤ ਜਾਣ ਤੇ ਵੀ ਕਾਤਲ ਵਿਦੇਸ਼ਾਂ ਵਿੱਚ ਹੀ ਘੁੰਮ ਰਹੇ ਹਨ। ਪੰਜਾਬ ਸਰਕਾਰ ਹੁਣ ਤੱਕ ਉਨ੍ਹਾਂ ਨੂੰ ਹੱਥ ਨਹੀਂ ਪਾ ਸਕੀ। ਦੂਜੇ ਪਾਸੇ ਬੋਲਦੇ ਉਨ੍ਹਾ ਕਿਹਾ ਕਿ ਜਿਹੜੈ ਗੈਂਗਸਟਰ ਗ੍ਰਿਫਤਾਰ ਹਨ ਸਰਕਾਰ ਵੱਲੋਂ ਉਨ੍ਹਾਂ ਨੂੰ ਭਾਰੀ ਸੁਰੱਖਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਕਾਤਲਾ ਨੂੰ ਕਾਤਲਾਂ ਨੂੰ ਬਖ਼ਤਰਬੰਦ ਗੱਡੀਆਂ 'ਚ ਲਿਆਇਆ ਜਾਂਦਾ ਹੈ ਤੇ ਉਨ੍ਹਾਂ ਦੀ ਸੁਰੱਖਿਆ ਲਈ 200 ਦੇ ਕਰੀਬ ਮੁਲਾਜ਼ਮ ਲਗਾਏ ਜਾਂਦੇ ਹਨ। ਉਨ੍ਹਾਂ ਕਿਹਾ ਕਿ ਮੈਂ ਸਰਕਾਰ ਤੋਂ ਹੁਣ ਵੀ ਉਮੀਦ ਰੱਖਦਾ ਹਾਂ ਇਨਸਾਫ ਲਈ ਜਲਦ ਕਾਰਵਾਈ ਕਰੇ, ਨਹੀਂ ਤਾਂ ਇੱਕ ਹਫ਼ਤੇ ਬਾਅਦ ਲਈ ਕੈਂਡਲ ਮਾਰਚ ਕੱਢਿਆ ਜਾਵੇਗਾ।