Nabha Sheller Owners Strike: ਪੰਜਾਬ ਵਿੱਚ ਵੱਖ-ਵੱਖ ਜ਼ਿਲ੍ਹਿਆਂ ਵਿੱਚ ਝੋਨੇ ਦੀ ਖ਼ਰੀਦ ਦਾ ਸੀਜ਼ਨ ਪੂਰਾ ਜ਼ੋਰਾਂ ਉਪਰ ਹੈ ਅਤੇ ਅਨਾਜ ਮੰਡੀਆਂ ਵਿੱਚ ਫ਼ਸਲ ਦੀ ਆਮਦ ਵੱਡੇ ਪੱਧਰ ਉਤੇ ਹੋ ਰਹੀ ਹੈ। ਇਸ ਦਰਮਿਆਨ ਸ਼ੈਲਰ ਮਾਲਕਾਂ ਦੀ ਹੜਤਾਲ ਕਾਰਨ ਕਿਸਾਨਾਂ ਦੇ ਸਾਹ ਸੂਤੇ ਪਏ ਹਨ। ਸੈਲਰਾਂ ਦੀ ਹੜਤਾਲ ਹੋਣ ਕਾਰਨ ਮੰਡੀਆਂ ਦੇ ਵਿੱਚ ਸਰਕਾਰ ਦਾ ਖਰੀਦਿਆ ਹੋਇਆ ਝੋਨਾ ਖੁੱਲੇ ਅਸਮਾਨ ਵਿੱਚ ਪਿਆ ਦਿਖਾਈ ਦੇ ਰਿਹਾ ਹੈ।


COMMERCIAL BREAK
SCROLL TO CONTINUE READING

ਦੱਸ ਦਈਏ ਕਿ ਨਾਭਾ ਦੀ ਅਨਾਜ ਮੰਡੀ ਵਿੱਚ ਹੁਣ ਤੱਕ ਸੱਤ ਤੋਂ ਅੱਠ ਲੱਖ ਬੋਰੀਆਂ ਹਨ ਜਿਹੜੀ ਉਹ ਸਰਕਾਰੀ ਏਜੰਸੀਆਂ ਵੱਲੋਂ ਖਰੀਦੀ ਗਈ ਹੈ। ਕਿਸਾਨਾਂ ਨੂੰ ਮੰਡੀ ਦੇ ਵਿੱਚ ਆਪਣੀ ਫਸਲ ਲਾਹੁਣ ਲਈ ਕਿਤੇ ਵੀ ਜਗ੍ਹਾ ਨਹੀਂ ਮਿਲ ਰਹੀ, ਕਿਸਾਨ ਸਵੇਰ ਦੇ ਚਾਰ ਵਜੇ ਤੋਂ ਮੰਡੀ ਵਿੱਚ ਆਪਣੀ ਟਰਾਲੀਆਂ ਵਿੱਚ ਲੈ ਕੇ ਫਸਲ ਲੰਬੀਆਂ ਲੰਬੀਆਂ ਲਾਈਨਾਂ ਵਿੱਚ ਖੜੇ ਹਨ।


ਇਹ ਵੀ ਪੜ੍ਹੋ: Punjab News: ਪੰਜਾਬ ਦੀਆਂ ਅਨਾਜ ਮੰਡੀਆਂ ਦੇ ਸੂਰਤ-ਏ-ਹਾਲ; ਅੰਨਦਾਤਾ 'ਤੇ ਸ਼ੈਲਰ ਮਾਲਕਾਂ ਦੀ ਹੜਤਾਲ ਪਿਛੋਂ ਕੁਦਰਤ ਦੀ ਮਾਰ

ਇਸ ਮੌਕੇ ਉੱਤੇ ਕਿਸਾਨਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਨਾਲ ਧੱਕਾਸ਼ਾਹੀ ਕਰਦੀ ਆ ਰਹੀ ਹੈ। ਉਹਨਾਂ ਕਿਹਾ ਕਿ ਸਵੇਰੇ 4 ਵਜੇ ਤੋਂ ਅਸੀਂ ਆਪਣੀ ਫਸਲ ਮੰਡੀ ਵਿੱਚ ਲੈ ਕੇ ਪਹੁੰਚੇ ਹੋਏ ਹਾਂ ਪਰ ਮੰਡੀ ਵਿੱਚ ਕਿਤੇ ਵੀ ਫਸਲ ਲਾਹਣ ਲਈ ਜਗ੍ਹਾ ਨਹੀਂ ਮਿਲ ਰਹੀ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਕੇਂਦਰ ਸਰਕਾਰ ਨਾਲ ਗੱਲ ਕਰਕੇ ਇਸ ਦਾ ਮਸਲਾ ਹੱਲ ਕਰੇ, ਕਿਸਾਨ ਬਹੁਤ ਜਿਆਦਾ ਪਰੇਸ਼ਾਨ ਨਜ਼ਰ ਆ ਰਿਹਾ ਹੈ।


ਸ੍ਰੀ ਮੁਕਤਸਰ ਸਾਹਿਬ ਵਿੱਚ ਮੰਡੀਆਂ ਦਾ ਹਾਲ 
ਪੰਜਾਬ ਅੰਦਰ ਝੋਨੇ ਦੀ ਸਰਕਾਰੀ ਖਰੀਦ ਬੇਸ਼ੱਕ ਸ਼ੁਰੂ ਹੋ ਚੁੱਕੀ ਹੈ। ਉੱਥੇ ਹੀ ਕਿਸਾਨਾਂ ਵੱਲੋਂ ਆਪਣਾ ਝੋਨਾ ਮੰਡੀਆਂ ਵਿੱਚ ਲਿਆਂਦਾ ਗਿਆ ਪਰ ਸ੍ਰੀ ਮੁਕਤਸਰ ਸਾਹਿਬ ਵਿਖੇ ਝੋਨੇ ਦੀ ਲਿਫਟਿੰਗ ਨਾ ਹੋਣ ਕਾਰਨ ਅਨਾਜ ਮੰਡੀਆਂ ਵਿੱਚ ਅੰਬਾਰ ਲੱਗੇ। 


ਇਹ ਵੀ ਪੜ੍ਹੋ:Navratri 2023 7th Day: ਨਵਰਾਤਰੀ ਦਾ ਸੱਤਵਾਂ ਦਿਨ, ਮਾਂ ਕਾਲਰਾਤਰੀ ਦੀ ਪੂਜਾ ਨਾਲ ਭੂਤਾਂ-ਪ੍ਰੇਤਾਂ ਦਾ ਡਰ ਹੋਵੇਗਾ ਦੂਰ


ਗੌਰਤਲਬ ਹੈ ਕਿ ਰੂਪਨਗਰ ਵਿੱਚ ਆਪਣੀਆਂ ਮੰਗਾਂ ਮਨਵਾਉਣ ਲਈ ਸ਼ੈਲਰ ਮਾਲਕਾਂ ਦੀ ਹੜਤਾਲ ਚੱਲ ਰਹੀ ਹੈ। ਇਸ ਸਬੰਧ ਵਿੱਚ ਰੂਪਨਗਰ ਸ਼ੈਲਰ ਜਥੇਬੰਦੀ ਮਾਲਕਾ ਵੱਲੋਂ ਆਪਣੇ ਸ਼ੈਲਰ ਬੰਦ ਕਰਕੇ ਚਾਬੀਆਂ ਰੋਸ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸੌਂਪਣ ਦਾ ਐਲਾਨ ਕੀਤਾ ਗਿਆ ਹੈ। ਰਾਈਸ ਮਿੱਲ ਮਾਲਕਾਂ ਨੇ ਗੁੱਸਾ ਜ਼ਾਹਰ ਕਰਦਿਆਂ ਕਿਹਾ ਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ।


ਪ੍ਰਸ਼ਾਸਨ ਵੱਲੋਂ ਝੋਨੇ ਦੇ ਟਰੱਕ ਉਨ੍ਹਾਂ ਦੇ ਸ਼ੈਲਰ 'ਤੇ ਭੇਜੇ ਜਾਣ ਤਾਂ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਜਾਵੇ, ਜਿਸ ਕਾਰਨ ਉਨ੍ਹਾਂ ਨੇ ਪਹਿਲਾਂ ਹੀ ਸ਼ੈਲਰ ਬੰਦ ਕਰਕੇ ਉਨ੍ਹਾਂ ਦੀਆਂ ਚਾਬੀਆਂ ਪ੍ਰਸ਼ਾਸਨ ਨੂੰ ਸੌਂਪਣ ਦਾ ਐਲਾਨ ਕਰ ਦਿੱਤਾ ਹੈ। ਜਦੋਂ ਤੱਕ ਪੰਜਾਬ ਸਰਕਾਰ ਚੌਲ ਮਿੱਲਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕਰਦੀ, ਉਦੋਂ ਤੱਕ ਹੜਤਾਲ ਜਾਰੀ ਰਹੇਗੀ ਤੇ ਆਪਣੀਆਂ ਮਿੱਲਾਂ ਵਿੱਚ ਝੋਨੇ ਦਾ ਇੱਕ ਦਾਣਾ ਵੀ ਨਹੀਂ ਆਉਣ ਦੇਣਗੇ।