Nabha News: ਨਾਭਾ ਦੇ ਮੈਹਸ ਗੇਟ ਦੀ ਸੜਕ ਨਾ ਬਣਨ ਨੂੰ ਲੈ ਕੇ ਵਪਾਰੀਆਂ ਨੇ ਬਾਜ਼ਾਰ ਬੰਦ ਕਰ ਨਾਭਾ ਦੇ ਬੋੜਾ ਗੇਟ ਚੌਂਕ ਵਿੱਚ ਨਾਭਾ ਪ੍ਰਸ਼ਾਸਨ ਦੇ ਖਿਲਾਫ਼ ਧਰਨਾ ਲਗਾਇਆ ਗਿਆ। ਤਿੰਨ ਘੰਟੇ ਲਗਾਤਾਰ ਵਪਾਰੀਆਂ ਵੱਲੋਂ ਧਰਨਾ ਜਾਰੀ ਰੱਖਿਆ ਗਿਆ। ਇਸ ਧਰਨੇ ਵਿੱਚ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਵੀ ਪਹੁੰਚੇ।


COMMERCIAL BREAK
SCROLL TO CONTINUE READING

ਤਿੰਨ ਘੰਟੇ ਲਗਾਤਾਰ ਧਰਨਾ ਚੱਲਿਆ, ਵਿਧਾਇਕ ਧਰਨੇ ਦੇ ਵਿੱਚ ਹੀ ਹਾਜ਼ਰ ਰਹੇ ਪਰ ਵਿਧਾਇਕ ਦਾ ਕਿਸੇ ਵੀ ਅਫਸਰ ਨੇ ਫੋਨ ਨਹੀਂ, ਆਖਰ ਨਾਭਾ ਦੇ ਕਾਰਜ ਸਾਧਕ ਅਫ਼ਸਰ ਪਹੁੰਚੇ। ਤਿੰਨ ਘੰਟਿਆਂ, ਉਹਨਾਂ ਵਪਾਰੀਆਂ ਨੂੰ ਭਰੋਸਾ ਦਵਾਇਆ ਕਿ ਦੋ ਦਿਨ ਦਾ ਸਮਾਂ ਦਿੱਤਾ ਇਸ ਗੱਲ ਨੂੰ ਮੰਨਦਿਆਂ ਵਪਾਰੀਆਂ ਨੇ ਆਪਣਾ ਧਰਨਾ ਸਮਾਪਤ ਕਰ ਦਿੱਤਾ। 


ਇਹ ਵੀ ਪੜ੍ਹੋ: Punjab News: ਇਸ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਈ ਤਾਂ ਹੋ ਸਕਦੀ FIR!

ਇਸ ਧਰਨੇ ਨੂੰ ਲੈ ਕੇ ਆਵਾਜਾਈ ਵੱਡੇ ਪੱਧਰ ਉੱਤੇ ਪ੍ਰਭਾਵਿਤ ਹੋਈ ਹੈ ਕਿਉਂਕਿ ਝੋਨੇ ਦੇ ਸੀਜਨ ਨੂੰ ਲੈ ਕੇ ਇਸ ਰੋਡ ਉੱਤੇ ਕਾਫੀ ਜਿਆਦਾ ਆਵਾਜਾਈ ਰਹਿੰਦੀ ਹੈ। ਇਹ ਚੌਂਕ ਪੰਜਾਬ ਦੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ, ਇਸ ਧਰਨੇ ਵਿੱਚ ਨਗਰ ਕੌਂਸਲ ਨਾਭਾ ਦੀ ਪ੍ਰਧਾਨ ਦੇ ਪਤੀ ਪੰਕਜ਼ ਪੱਪੂ ਵੱਲੋਂ ਵੀ ਸ਼ਿਰਕਤ ਕੀਤੀ ਗਈ।


ਇਸ ਮੌਕੇ ਉੱਤੇ ਵਪਾਰੀਆਂ ਨੇ ਕਿਹਾ ਕਿ ਜੇਕਰ ਸਾਡਾ ਮਸਲਾ ਹੱਲ ਨਾ ਹੋਇਆ ਤਾਂ ਦੋ ਦਿਨ ਬਾਅਦ ਸ਼ਹਿਰ ਨਾਭਾ ਪੂਰਨ ਤੌਰ ਤੇ ਬੰਦ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਤਿਹਾਰਾਂ ਦੇ ਸੀਜ਼ਨ ਨੂੰ ਲੈ ਕੇ ਇਸ ਰੋਡ ਦੇ ਉੱਪਰ ਕਾਫੀ ਵੱਡਾ ਬਾਜ਼ਾਰ ਹੈ। ਕਿਉਂਕਿ ਸਾਨੂੰ ਤਿਉਹਾਰਾਂ ਦੇ ਸੀਜਨ ਦੌਰਾਨ ਬਹੁਤ ਵੱਡਾ ਘਾਟਾ ਪੈ ਸਕਦਾ ਹੈ।  ਉਹਨਾਂ ਕਿਹਾ ਕਿ ਸਾਡੇ ਧਰਨੇ ਵਿੱਚ ਵਿਧਾਇਕ ਜ਼ਰੂਰ ਪਹੁੰਚੇ ਨੇ ਪਰ ਵਿਧਾਇਕ ਦਾ ਕਿਸੇ ਅਫਸਰ ਨੇ ਫੋਨ ਤੱਕ ਨਹੀਂ ਚੁੱਕਿਆ।


ਇਸ ਮੌਕੇ ਉੱਤੇ ਕਾਰਜ ਸਾਧਕ ਅਫਸਰ ਗੁਰਚਰਨ ਸਿੰਘ ਨੇ ਦੱਸਿਆ ਕਿ ਦੋ ਦਿਨ ਦੇ ਵਿੱਚ ਇਸ ਮਸਲੇ ਦਾ ਹੱਲ ਕੀਤਾ ਜਾਵੇਗਾ। ਨਾਭਾ ਦੇ ਵਿਧਾਇਕ ਗੁਰਦੇਵ ਮਾਨ ਨੇ ਦੱਸਿਆ ਕਿ ਇਹ ਸੜਕ ਪਹਿਲਾਂ 2020 ਵਿੱਚ ਬਣੀ ਹੈ। ਇਸ ਨੂੰ ਮੁੜ ਬਣਾਉਣ ਦੀ ਕੀ ਲੋੜ ਸੀ ਜੇਕਰ ਕਿਸੇ ਅਧਿਕਾਰੀਆਂ ਨੇ ਇਸ ਸੜਕ ਦਾ ਗਲਤ ਇਸਤੇਮਾਲ ਕੀਤਾ ਹੈ ਤਾਂ ਉਸ ਦੇ ਖਿਲਾ਼ਫ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਉਹਨਾਂ ਨੇ ਕਿਹਾ ਕਿ ਇਹ ਸੜਕ ਬਣਨੀ ਵੀ ਜ਼ਰੂਰੀ ਹੈ, ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਹਾਡੇ ਅਫਸਰਾਂ ਨੇ ਫੋਨ ਨਹੀਂ ਚੁੱਕੇ ਤਾਂ ਉਹਨਾਂ ਨੇ ਕਿਹਾ ਕਿ ਮੈਨੂੰ ਫੋਨ ਅਫਸਰਾਂ ਦੇ ਆ ਰਹੇ ਹਨ।



(ਹਰਮੀਤ ਸਿੰਘ ਦੀ ਰਿਪੋਰਟ)