Nangal News/ ਬਿਮਲ ਸ਼ਰਮਾ: ਬੀਤੇ ਦਿਨੀ ਨੰਗਲ ਦੇ ਇੱਕ ਨਿੱਜੀ ਸਕੂਲ ਸੈਂਟ ਸੋਲਜਰ ਡਿਵਾਇਨ ਪਬਲਿਕ ਸਕੂਲ ਦੇ ਇੱਕ ਛੇਵੀਂ ਕਲਾਸ ਵਿੱਚ ਪੜ੍ਨ ਵਾਲੇ 13 ਸਾਲਾ ਵਿਦਿਆਰਥੀ ਦੀ ਸਕੂਲੀ ਬੱਸ ਵਿੱਚੋਂ ਉਤਰਨ ਸਮੇਂ ਗਿਰ ਕੇ ਮੌਤ ਹੋ ਗਈ ਸੀ , ਇਸ ਨੂੰ ਦੇਖਦੇ ਹੋਏ ਨੰਗਲ ਦੇ ਐਸਡੀਐਮ ਅਤੇ ਐਸਐਚ ਓ ਨੰਗਲ ਦੁਆਰਾ ਸਕੂਲ ਵਿੱਚ ਜਾ ਕੇ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ ਤੇ ਸਕੂਲ ਪ੍ਰਬੰਧਕਾਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ।
       
ਸਕੂਲੀ ਬੱਸਾਂ ਅਤੇ ਇਨ੍ਹਾਂ ਬੱਸਾਂ ਵਿੱਚ ਸਫ਼ਰ ਕਰਨ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਬਣਾਈ ਗਈ ਸੇਫ਼ ਸਕੂਲ ਵਾਹਨ ਪਾਲਿਸੀ ਤਹਿਤ ਅਤੇ ਬੀਤੇ ਦਿਨੀ ਸਕੂਲੀ ਵਿਦਿਆਰਥੀ ਦੀ ਬੱਸ ਵਿੱਚੋਂ ਉਤਰਨ ਸਮੇਂ ਹੋਈ ਮੌਤ ਤੋਂ ਬਾਅਦ ਐਸਡੀਐਮ ਨੰਗਲ ਅਨਮਜੋਤ ਕੌਰ ਤੇ ਐਸ ਐਚ ਓ ਨੰਗਲ ਰਾਹੁਲ ਸ਼ਰਮਾ ਵੱਲੋਂ ਸੰਬੰਧਿਤ ਸਕੂਲ ਵਿਚ ਜਾ ਕੇ ਸਕੂਲੀ ਬੱਸਾਂ ਦੀ ਜਾਂਚ ਕੀਤੀ ਗਈ ਅਤੇ ਬੱਸਾਂ ਦਾ ਨਿਰੀਖਣ ਵੀ ਕੀਤਾ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: MP News: ਕੰਬਲ ਵਿਛਾ ਕੇ ਨੌਜਵਾਨ ਨੇ ਮਾਰੀ ਫਲਿੱਪ, ਹੋ ਗਈ ਮੌਤ, ਘਟਨਾ CCTV ਕੈਮਰੇ 'ਚ ਕੈਦ
 


ਇਸ ਮੌਕੇ ਐਸ.ਡੀ.ਐਮ ਨੰਗਲ ਅਨਮਜੋਤ ਕੌਰ ਅਤੇ ਡੀ.ਐਸ.ਪੀ ਕੁਲਵੀਰ ਸਿੰਘ ਨੇ ਸਕੂਲ ਪ੍ਰਬੰਧਕਾਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਕਿ ਬੱਸ ਡਰਾਈਵਰ ਦੇ ਨਾਲ ਨਾਲ ਇੱਕ ਕੰਡਕਟਰ ਦੀ ਨਿਯੁਕਤੀ ਅਤੇ ਜਿਸ ਬੱਸ ਵਿੱਚ ਲੜਕੀਆਂ ਹਨ ਉਸ ਵਿੱਚ ਇੱਕ ਔਰਤ ਦੀ ਨਿਯੁਕਤੀ ਕੀਤੀ ਜਾਵੇ । ਇਹ ਯਕੀਨੀ ਬਣਾਇਆ ਜਾਵੇ ਕਿ ਬੱਸ ਵਿੱਚ ਸੀਸੀਟੀਵੀ ਕੈਮਰੇ ਅਤੇ ਫਸਟ ਏਡ ਬਾਕਸ ਹੋਵੇ, ਨਹੀਂ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਦਿਸ਼ਾ-ਨਿਰਦੇਸ਼ ਦਿੱਤੇ ਗਏ ਕਿ ਬੱਸ ਕੰਡਕਟਰ ਨੂੰ ਬੱਸ ਤੋਰਨ ਤੋਂ ਪਹਿਲਾਂ ਉਤਾਰਨ ਅਤੇ ਚੜ੍ਹਾਉਣ ਲਈ ਜ਼ਿੰਮੇਵਾਰ ਹੋਣਾ ਚਾਹੀਦਾ ਹੈ ਅਤੇ ਧੁੰਦ ਦੇ ਦਿਨਾਂ ਵਿੱਚ ਹਰ ਬੱਸ ਵਿੱਚ ਦੋ ਅੱਗੇ ਅਤੇ ਦੋ ਪਿੱਛੇ ਰਿਫਲੈਕਟਰ ਲਗਾਉਣੇ ਜ਼ਰੂਰੀ ਹਨ । ਇਸ ਦੌਰਾਨ ਬੱਸ ਡਰਾਈਵਰਾਂ ਦਾ ਅਲਕੋਹਲ ਟੈਸਟ ਵੀ ਕੀਤਾ ਗਿਆ ।