Nangal Flyover News: ਨੰਗਲ ਫਲਾਈਓਵਰ ਨੂੰ ਇੱਕ ਪਾਸੇ ਤੋਂ ਖੋਲ੍ਹਣ `ਤੇ ਲੋਕਾਂ ਨੂੰ ਮਿਲੀ ਰਾਹਤ, ਹੁਣ ਮੰਗ ਸੜਕਾਂ ਦੀ ਕੀਤੀ ਜਾਵੇ ਮੁਰੰਮਤ
Nangal Flyover News: ਦੱਸ ਦਈਏ ਕਿ ਹਿਮਾਚਲ ਤੋਂ ਪੰਜਾਬ , ਚੰਡੀਗੜ੍ਹ ਜਾਣ ਵਾਲੀ ਟਰੈਫਿਕ ਇਸੀ ਡੈਮ ਤੋਂ ਹੋ ਕੇ ਗੁਜ਼ਰਦੀ ਸੀ ਜਿਸ ਕਾਰਨ ਸੜਕ ਦੀ ਹਾਲਤ ਖਸਤਾ ਹੋਈ ਹੈ।
Nangal Flyover News: ਨੰਗਲ ਦੇ ਫਲਾਈਓਵਰ ਦੇ ਇੱਕ ਪਾਸੇ ਤੋਂ ਆਵਾਜਾਈ ਲਈ ਖੋਲਣ ਤੋਂ ਬਾਅਦ ਨੰਗਲ ਡੈਮ ਤੇ ਸਾਰਾ ਦਿਨ ਕਈ ਕਿਲੋਮੀਟਰ ਲੱਗਣ ਵਾਲੇ ਜਾਮ ਤੋਂ ਰਾਹਤ ਮਿਲੀ। ਹੁਣ ਹਿਮਾਚਲ ਤੋਂ ਪੰਜਾਬ ਤੇ ਪੰਜਾਬ ਤੋਂ ਹਿਮਾਚਲ ਜਾਣ ਵਾਲੇ ਰਾਹਗੀਰ ਹੁਣ ਨੰਗਲ ਡੈਮ ਤੋਂ ਨਾ ਹੋ ਕੇ ਫਲਾਈਓਵਰ ਤੋਂ ਹੋ ਕੇ ਗੁਜ਼ਾਰਦੇ ਹਨ। ਮਗਰ ਹੁਣ ਸਥਾਨਕ ਵਸਨੀਕਾਂ ਦੀ ਮੰਗ ਹੈ ਕਿ ਟਰੈਫਿਕ ਗੁਜ਼ਰਨ ਦੇ ਕਰਕੇ ਡੈਮ ਦੇ ਪੁਲ ਤੇ ਆਲੇ ਦੁਆਲੇ ਦੀਆਂ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਉਸਦੀ ਵੀ ਮੁਰੰਮਤ ਕੀਤੀ ਜਾਵੇ ਤਾਂ ਜੌ ਉਹਨਾਂ ਦੇ ਵਾਹਨਾਂ ਖ਼ਾਸ ਕਰ ਦੋ ਪਹੀਆ ਵਾਹਨਾਂ ਤੇ ਗੁਜ਼ਰਨ ਸਮੇਂ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ। ਇਸ ਬਾਰੇ BBMB ਪ੍ਰਸ਼ਾਸ਼ਨ ਦਾ ਕਹਿਣਾ ਹੈ ਕਿ ਜਲਦ ਹੀ ਇਸਦੀ ਮੁਰੰਮਤ ਕੀਤੀ ਜਾਵੇਗੀ। ਇਸ ਬਾਰੇ ਬੀ ਬੀ ਐਮ ਬੀ ਦੇ ਚੀਫ ਇੰਜੀਨੀਅਰ ਨੇ ਕਿਹਾ ਕਿ ਆਉਣ ਵਾਲੇ ਕੁਝ ਦਿਨਾਂ ਦੇ ਅੰਦਰ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।
ਨੰਗਲ ਡੈਮ ਜੋ ਅਕਸਰ ਲੰਬੇ ਜਾਮ ਲੱਗਣ ਕਰਕੇ ਅਕਸਰ ਸੁਰਖੀਆਂ ਦੇ ਵਿੱਚ ਰਹਿੰਦਾ ਸੀ ਹੁਣ ਇਸ ਡੈਮ ਦੀਆਂ ਤਸਵੀਰਾਂ ਪਿਛਲੀਆਂ ਤਸਵੀਰਾਂ ਤੋਂ ਅਲੱਗ ਨਜ਼ਰ ਆ ਰਹੀਆਂ ਹਨ। ਪਿਛਲੇ ਕਈ ਸਾਲਾਂ ਤੋਂ ਇਸ ਡੈਮ ਤੇ ਅਕਸਰ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ, ਊਨਾ ਤੋਂ ਪੰਜਾਬ ਤੇ ਚੰਡੀਗੜ੍ਹ ਵਾਲੇ ਪਾਸੇ ਆਉਣ ਜਾਣ ਵਾਲੇ ਵਾਹਨ ਕਈ ਕਈ ਘੰਟੇ ਨੰਗਲ ਡੈਮ ਤੇ ਫਸੇ ਰਹਿੰਦੇ ਸੀ , ਇਥੋਂ ਤੱਕ ਕਿ ਸਥਾਨਕ ਵਾਸੀ ਵੀ ਇਸ ਜਾਮ ਤੋਂ ਪ੍ਰੇਸ਼ਾਨ ਸਨ। ਕਈ ਵਾਰ ਤਾਂ ਮਰੀਜਾਂ ਨੂੰ ਪੀਜੀਆਈ ਲੈ ਕੇ ਜਾਣ ਵਾਲੀਆਂ ਐਂਬੂਲੈਂਸ ਵੀ ਇਸ ਜਾਮ ਵਿੱਚ ਫਸਣ ਕਾਰਨ ਕਈ ਮਰੀਜਾਂ ਦੀ ਮੌਤ ਵੀ ਹੋ ਚੁੱਕੀ ਹੈ।
ਮਗਰ ਬੀਤੇ ਦਿਨੀਂ ਕੈਬਿਨਟ ਮੰਤਰੀ ਹਰਜੋਤ ਬੈਂਸ ਵਲੋਂ ਫਲਾਈਓਵਰ ਦੇ ਇੱਕ ਪਾਸੇ ਤੋਂ ਆਵਾਜਾਈ ਸ਼ੁਰੂ ਕਰਵਾ ਦਿੱਤੀ ਗਈ ਜਿਸ ਨਾਲ ਇਸ ਡੈਮ ਤੋਂ ਹੋ ਕੇ ਗੁਜ਼ਰਨ ਵਾਲੇ ਰਾਹਗੀਰਾਂ ਤੋਂ ਇਲਾਵਾ ਸਥਾਨਕ ਵਾਸੀਆਂ ਨੇ ਸਰਕਾਰ ਦਾ ਧੰਨਵਾਦ ਕੀਤਾ ਸੀ ਮਗਰ ਹੁਣ ਸਥਾਨਕ ਵਾਸੀਆਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਦਾਇਮ ਤੇ ਆਲੇ ਦੁਆਲੇ ਤੋਂ ਵਾਹਨਾਂ ਦੇ ਗੁਜ਼ਰਨ ਕਾਰਨ ਸੜਕਾਂ ਦੀ ਹਾਲਤ ਖ਼ਸਤਾ ਹੋ ਚੁੱਕੀ ਹੈ ਤੇ ਇਸ ਦੀ ਮੁਰੰਮਤ ਕਰ ਉਹਨਾਂ ਨੂੰ ਰਾਹਤ ਦਿੱਤੀ ਜਾਵੇ। ਪਹਿਲਾਂ ਪ੍ਰਸ਼ਾਸ਼ਨ ਜਾਮ ਹੋਣ ਕਾਰਨ ਡੈਮ ਦੀ ਸੜਕ ਤੇ ਆਲੇ ਦੁਆਲੇ ਦੀ ਸੜਕ ਦੀ ਮੁਰੰਮਤ ਨਹੀਂ ਕਰ ਪਾ ਰਹੀ ਸੀ ਮਗਰ ਹੁਣ ਜਾਮ ਨਹੀਂ ਲਗਦਾ ਤੇ ਸ਼ਹਿਰ ਦੇ ਲੋਕ ਹੀ ਇਥੋਂ ਸਫ਼ਰ ਕਰਦੇ ਹਨ ਹੁਣ ਇਹਨਾਂ ਸੜਕਾਂ ਦੀ ਮੁਰੰਮਤ ਕੀਤੀ ਜਾਵੇ। ਦੱਸ ਦਈਏ ਕਿ ਡੈਮ ਦੀ ਸੜਕ ਦੀ ਮੁਰੰਮਤ ਬੀ ਬੀ ਐਮ ਬੀ ਵਲੋਂ ਕੀਤੀ ਜਾਣੀ ਹੈ ਤੇ ਆਲੇ ਦੁਆਲੇ ਦੀਆਂ ਕੁਝ ਸੜਕਾਂ ਦੀ ਮੁਰੰਮਤ ਸਰਕਾਰ ਵਲੋਂ ਕੀਤੀ ਜਾਣੀ ਹੈ।
ਇਹ ਵੀ ਪੜ੍ਹੋ: Nangal Flyover News: ਹਰਜੋਤ ਬੈਂਸ ਦਾ ਬਿਆਨ, 'ਲਗਭਗ 12 ਦਿਨਾਂ 'ਚ ਨੰਗਲ ਫਲਾਈਓਵਰ ਦੇ ਇੱਕ ਪਾਸੇ ਤੋਂ ਸ਼ੁਰੂ ਹੋਵੇਗੀ ਆਵਾਜਾਈ'
ਲੋਕਾਂ ਨੇ ਸਾਡੇ ਮਾਧਿਅਮ ਨਾਲ ਸਰਕਾਰ ਤੇ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਨੰਗਲ ਡੈਮ, ਬੱਸ ਸਟੈਂਡ ਦੇ ਨਜ਼ਦੀਕ ਨੰਗਲ ਹਾਈਡਲ ਨਹਿਰ ਤੇ ਬਣੇ ਪੁਲ ਅਤੇ ਜਵਾਹਰ ਮਾਰਕੀਟ ਤੱਕ ਦੀ ਸੜਕਾਂ ਦੀ ਹਾਲਤ ਸੁਧਾਰੀ ਜਾਵੇ ਤਾਂ ਜੌ ਆਉਣ ਵਾਲੇ ਕੁਝ ਦਿਨਾਂ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ਹਿਰ ਵਾਸੀਆਂ ਲਈ ਚੰਗ਼ਾ ਸਾਬਿਤ ਹੋਵੇ। ਇਸ ਸਬੰਧ ਵਿੱਚ ਬੀ ਬੀ ਐਮ ਬੀ ਦੇ ਚੀਫ ਇੰਜੀਨੀਅਰ ਸੀ ਪੀ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਆਣ ਵਾਲੇ ਕੁਝ ਦਿਨਾਂ ਵਿੱਚ ਨੰਗਲ ਡੈਮ ਸਹਿਤ ਨੰਗਲ ਹਾਈਡਲ ਨਹਿਰ ਬੀ ਬੀ ਐਮ ਬੀ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ।