Nangal Accident News: ਤੇਜ਼ ਰਫ਼ਤਾਰ ਟਿੱਪਰ ਨੇ ਸੜਕ `ਤੇ ਪੈਦਲ ਜਾ ਰਹੇ ਨੌਜਵਾਨਾਂ ਨੂੰ ਮਾਰੀ ਟੱਕਰ, ਇੱਕ ਦੀ ਮੌਤ
Nangal Accident News: ਸੜਕ ਹਾਦਸੇ `ਚ ਇਕ ਦੀ ਮੌਕੇ `ਤੇ ਹੀ ਮੌਤ ਹੋ ਗਈ, ਦੂਜੇ ਗੰਭੀਰ ਜ਼ਖਮੀ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ, ਜਦਕਿ ਦੋ ਸਾਥੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਦੌਰਾਨ ਘਰ ਭੇਜ ਦਿੱਤਾ ਗਿਆ।
Nangal Accident News: ਪੰਜਾਬ ਵਿੱਚ ਸੜਕ ਹਾਦਸੇ ਲਗਾਤਾਰ ਵੱਧ ਰਹੇ ਹਨ। ਅੱਜ ਤਾਜਾ ਮਾਮਲਾ ਨੰਗਲ ਤੋਂ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਤੇਜ਼ ਰਫ਼ਤਾਰ ਟਿੱਪਰ ਕਾਰਨ ਸੜਕ ਹਾਦਸਾ ਵਾਪਰਿਆ ਹੈ। ਤਹਿਸੀਲ ਨੰਗਲ ਦੇ ਪਿੰਡ ਸੁਖਸਾਲ ਵਿੱਚ ਇਹ ਚਾਰੇ ਨੌਜਵਾਨ ਸੜਕ 'ਤੇ ਪੈਦਲ ਜਾ ਰਹੇ ਸਨ ਕਿ ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ।
ਸੜਕ ਹਾਦਸੇ 'ਚ ਇਕ ਦੀ ਮੌਕੇ 'ਤੇ ਹੀ ਮੌਤ ਹੋ ਗਈ, ਦੂਜੇ ਗੰਭੀਰ ਜ਼ਖਮੀ ਨੂੰ ਪੀ.ਜੀ.ਆਈ ਰੈਫਰ ਕਰ ਦਿੱਤਾ ਗਿਆ, ਜਦਕਿ ਦੋ ਸਾਥੀਆਂ ਨੂੰ ਮਾਮੂਲੀ ਸੱਟਾਂ ਲੱਗਣ ਕਾਰਨ ਇਲਾਜ ਦੌਰਾਨ ਘਰ ਭੇਜ ਦਿੱਤਾ ਗਿਆ। ਗੁੱਸੇ ਵਿੱਚ ਆਏ ਪਿੰਡ ਵਾਸੀਆਂ ਨੇ ਸੰਤੋਸ਼ਗੜ੍ਹ-ਨੂਰਪੁਰਬੇਦੀ ਰੋਡ ਜਾਮ ਕਰ ਦਿੱਤਾ, ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਅਤੇ ਟਿੱਪਰ ਮਾਲਕ ਤੇ ਟਿੱਪਰ ਚਾਲਕ ਖ਼ਿਲਾਫ਼ ਕਾਰਵਾਈ ਨਹੀਂ ਕੀਤੀ ਜਾਂਦੀ।
ਇਹ ਵੀ ਪੜ੍ਹੋ: Punjab News: ਬਟਾਲਾ ਨੇੜੇ ਪਿੰਡ ਵਿੱਚ ਨਸ਼ਾ ਤਸਕਰਾਂ ਨੇ ਘਰ 'ਤੇ ਕੀਤਾ ਹਮਲਾ, ਜਾਣੋ ਕਿਉਂ ?
ਉਦੋਂ ਤੱਕ ਸੜਕ ਇਸੇ ਤਰ੍ਹਾਂ ਜਾਮ ਰੱਖੀ ਜਾਵੇਗੀ। ਮੌਕੇ 'ਤੇ ਪਹੁੰਚੀ ਨੰਗਲ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਨੰਗਲ ਦੇ ਮ੍ਰਿਤਕ ਘਰ ਭੇਜ ਦਿੱਤਾ ਹੈ।
ਇਹ ਵੀ ਪੜ੍ਹੋ: Yaariyan 2: ਸਿੱਖ ਸੰਗਠਨ ਨੇ 'ਯਾਰੀਆਂ 2' 'ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲਗਾਇਆ ਦੋਸ਼, ਨਿਰਦੇਸ਼ਕ ਨੇ ਦਿੱਤਾ ਸਪੱਸ਼ਟੀਕਰਨ