Nangal News: ਨੰਗਲ ਦੇ ਰੇਲਵੇ ਰੋਡ ਵਿਖੇ ਨਗਰ ਕੌਂਸਲ ਨੰਗਲ ਦੀ ਟੀਮ ਅਤੇ ਪੰਜਾਬ ਪੁਲਿਸ ਵਲੋਂ ਇੱਕ ਨਵੀਂ ਬਣ ਰਹੀ ਇਮਾਰਤ ਦੇ ਕੰਮ ਨੂੰ ਰੁਕਵਾ ਦਿੱਤਾ ਗਿਆ ਕਿ ਇਹ ਇਮਾਰਤ ਦੀ ਉਸਾਰੀ ਨਾਜਾਇਜ਼ ਤਰੀਕੇ ਨਾਲ ਕੀਤੀ ਜਾ ਰਹੀ ਹੈ ਅਤੇ ਇਹ ਇਮਾਰਤ ਦੀ ਉਸਾਰੀ ਦਾ ਕੰਮ ਨਕਸ਼ੇ ਤੋਂ ਅੱਗੇ ਵੱਧ ਕੇ ਕੀਤਾ ਜਾ ਰਿਹਾ ਹੈ । ਉਧਰ ਦੂਸਰੇ ਪਾਸੇ ਇਮਾਰਤ ਦੀ ਉਸਾਰੀ ਕਰਵਾ ਰਹੇ ਵਿਅਕਤੀ ਨੇ ਕਿਹਾ ਕਿ ਇਸ ਜਮੀਨ ਦੀ ਰਜਿਸਟਰੀ ਉਸ ਕੋਲ ਹੈ ਅਤੇ ਨਗਰ ਕੌਂਸਲ ਨੰਗਲ ਦੁਆਰਾ ਇਸ ਬਿਲਡਿੰਗ ਦਾ ਨਕਸ਼ਾ ਵੀ ਪਾਸ ਕੀਤਾ ਗਿਆ ਹੈ। 
       
ਨੰਗਲ ਰੇਲਵੇ ਰੋਡ ਦੀ ਇੱਕ ਨਵੀਂ ਬਣ ਰਹੀ ਇਮਾਰਤ ਨੂੰ ਲੈ ਕੇ ਘਮਸਾਨ ਉਦੋਂ ਵੱਧ ਗਿਆ ਜਦੋਂ ਨਗਰ ਕੌਂਸਲ ਦੀ ਟੀਮ ਅਤੇ ਪੰਜਾਬ ਪੁਲਿਸ ਨੇ ਨਵੀਂ ਬਣ ਰਹੀ ਇਮਾਰਤ ਦੇ ਕੰਮ ਨੂੰ ਰੋਕ ਦਿੱਤਾ । ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਵੱਲੋਂ ਨਵੀਂ ਬਣਾ ਰਹੇ ਇਮਾਰਤ ਦੇ ਮਾਲਕ ਨਾਲ ਗੱਲਬਾਤ ਕਰਦਿਆਂ ਕਿਹਾ ਗਿਆ ਕਿ ਤੁਹਾਡੀ ਇਹ ਇਮਾਰਤ ਉਸਾਰੀ ਨਾਜਾਇਜ਼ ਹੈ । ਇਸ ਕਰਕੇ ਇਸ ਇਮਾਰਤ ਦੇ ਕੰਮ ਨੂੰ ਰੋਕ ਦਿੱਤਾ ਜਾਵੇ ਨਹੀਂ ਤਾਂ ਬਣਦੀ ਕਾਰਵਾਈ ਕੀਤੀ ਜਾਵੇਗੀ । ਇਸ ਬਾਰੇ ਇਮਾਰਤ ਦੇ ਮਾਲਕ ਨੇ ਕਿਹਾ ਇਹ ਜਮੀਨ ਮੇਰੀ ਹੈ ਜਿਸਦੀ ਰਜਿਸਟਰੀ ਮੇਰੇ ਕੋਲ ਹੈ ਤੇ ਇਸ ਦੀ ਉਸਾਰੀ ਵਾਸਤੇ ਮੇਰੇ ਕੋਲ ਨਗਰ ਕੌਂਸਲ ਨੰਗਲ ਵੱਲੋਂ ਨਕਸ਼ਾ ਪਾਸ ਕਰਾ ਕੇ ਹੀ ਇਸ ਇਮਾਰਤ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਸੀ ਪਰ ਪਿਛਲੇ ਕਈ ਦਿਨਾਂ ਤੋਂ ਨਗਰ ਕੌਂਸਲ ਨੰਗਲ ਦੇ ਅਧਿਕਾਰੀ ਮੈਨੂੰ ਤੰਗ ਪਰੇਸ਼ਾਨ ਕਰ ਰਹੇ ਹਨ। ਇਮਾਰਤ ਦੀ ਉਸਾਰੀ ਦਾ ਕੰਮ ਰੋਕਣ ਲਈ ਕਹਿ ਰਹੇ ਹਨ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ: Bathinda-Delhi Flight News: ਮਾਲਵਾ ਖੇਤਰ ਦੇ ਲੋਕਾਂ ਲਈ ਵੱਡੀ ਖੁਸ਼ਖ਼ਬਰੀ! ਬਠਿੰਡਾ ਤੋਂ ਦਿੱਲੀ ਲਈ ਫਲਾਈਟ ਸ਼ੁਰੂ
      
ਨਵੀਂ ਇਮਾਰਤ ਬਣਾ ਰਹੇ ਆਲਮ ਖਾਨ ਦਾ ਕਹਿਣਾ ਹੈ ਕਿ ਜਦੋਂ ਤੋਂ ਅਸੀਂ ਇਹ ਇਮਾਰਤ ਬਣਾ ਰਹੇ ਹਾਂ ਉਦੋਂ ਤੋਂ ਹੀ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਸਾਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਬਾਰ-ਬਾਰ ਹੀ ਕਿਹਾ ਜਾ ਰਿਹਾ ਹੈ ਕਿ ਤੁਸੀਂ ਨਕਸ਼ੇ ਤੋਂ ਵੱਧ ਕੇ ਆਪਣੀ ਇਮਾਰਤ ਬਣਾਈ ਹੈ ਜੋ ਕਿ ਨਜਾਇਜ਼ ਉਸਾਰੀ ਹੈ ਪਰ ਅਸੀਂ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਨੂੰ ਬਾਰ-ਬਾਰ ਇਹੀ ਕਹਿ ਰਹੇ ਹਾਂ ਕਿ ਸ਼ਹਿਰ ਦੇ ਵਿੱਚ ਕਈ ਜਗ੍ਹਾ ਤੇ ਨਵੀਂਆਂ ਉਸਾਰੀਆਂ ਹੋ ਰਹੀਆਂ ਹਨ ਜੋ ਕਿ ਬਿਲਕੁਲ ਹੀ ਨਜਾਇਜ਼ ਤੌਰ ਤੇ ਤਿਆਰ ਕੀਤੀਆਂ ਜਾ ਰਹੀਆਂ ਹਨ ਸਾਡੇ ਬਿਲਕੁਲ ਨਾਲ ਹੀ ਇੱਕ ਨਵੀਂ ਇਮਾਰਤ ਤਿਆਰ ਹੋ ਰਹੀ ਹੈ ਉਸਨੇ ਵੀ 70 ਫੁੱਟ ਅੱਗੇ ਵੱਧ ਕੇ ਆਪਣੀ ਇਮਾਰਤ ਦੀ ਉਸਾਰੀ ਕੀਤੀ ਹੈ ਉਹਨਾਂ ਵੱਲ ਕੋਈ ਨਹੀਂ ਜਾਂਦਾ। 


ਸਾਡੇ ਕੋਲ ਜਮੀਨ ਦੀ ਰਜਿਸਟਰੀ ਸਾਡੇ ਨਾਮ ਤੇ ਹੈ ਤੇ ਨਗਰ ਕੌਂਸਲ ਨੰਗਲ ਵੱਲੋਂ ਨਕਸ਼ਾ ਪਾਸ ਕਰਾ ਕੇ ਹੀ ਇਸ ਇਮਾਰਤ ਦਾ ਕੰਮ ਸ਼ੁਰੂ ਕਰਾਇਆ ਹੈ। ਪਰ ਫਿਰ ਵੀ ਅਸੀਂ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਨੂੰ ਵਾਰ-ਵਾਰ ਇਹੀ ਕਹਿ ਰਹੇ ਹਾਂ ਕਿ ਜੇਕਰ ਉਹਨਾਂ ਕੋਲ ਕੋਈ ਨੋਟਿਸ ਹੈ ਤਾਂ ਉਹ ਸਾਨੂੰ ਦਿਖਾ ਦੇਣ ਤੇ ਰੇਲਵੇ ਰੋਡ ਦੇ ਵਿੱਚ ਇੱਕ ਹੋਰ ਨਵੀਂ ਉਸਾਰੀ ਹੋ ਰਹੀ ਹੈ ਜੋ ਕਿ 70 ਫੁੱਟ ਦੇ ਕਰੀਬ ਅੱਗੇ ਵੱਧ ਕੇ ਇਮਾਰਤ ਤਿਆਰ ਕਰਾ ਰਿਹਾ ਹੈ ਉਸਦੇ ਉੱਪਰ ਵੀ ਕਾਰਵਾਈ ਕੀਤੀ ਜਾਵੇ ਜੇਕਰ ਕੋਈ ਨੋਟਿਸ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਦੇ ਕੋਲ ਹੈ ਤਾਂ ਕੰਮ ਰੋਕ ਦਵਾਂਗੇ। 


ਸਾਨੂੰ ਵਾਰ ਵਾਰ ਨਗਰ ਕੌਂਸਲ ਨੰਗਲ ਦੇ ਅਧਿਕਾਰੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਤੇ ਸਾਡੀ ਨਵੀਂ ਤਿਆਰ ਹੋ ਰਹੀ ਇਮਾਰਤ ਦੇ ਕੰਮ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ। ਜਦੋਂ ਤੱਕ ਨਗਰ ਕੌਂਸਲ ਨੰਗਲ ਦੇ ਅਧਿਕਾਰੀਆਂ ਵੱਲੋਂ ਕੋਈ ਠੋਸ ਕਾਗਜ ਪੱਤਰ ਜਾਂ ਨੋਟਿਸ ਨਹੀਂ ਦਿਖਾਇਆ ਜਾਂਦਾ ਉਦੋਂ ਤੱਕ ਸਾਡੀ ਇਮਾਰਤ ਦਾ ਕੰਮ ਚੱਲਦਾ ਰਹੇਗਾ।


ਇਹ ਵੀ ਪੜ੍ਹੋ: Jalandhar News: ਜਲੰਧਰ 'ਚ ਭਾਜਪਾ ਵਰਕਰ ਦੇ ਘਰ ਲੱਗੀ ਭਿਆਨਕ ਅੱਗ, 3 ਬੱਚਿਆਂ ਸਣੇ 5 ਦੀ ਮੌਤ
            
ਕਿਸੀ ਸੰਬੰਧ ਵਿੱਚ ਨਗਰ ਕੌਂਸਲ ਨੰਗਲ ਦੇ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਇਮਾਰਤ ਦੀ ਉਸਾਰੀ ਦਾ ਕੰਮ ਨਕਸ਼ੇ ਤੋਂ ਅੱਗੇ ਵੱਧ ਕੇ ਨਜਾਇਜ਼ ਤੌਰ ਤੇ ਕੀਤਾ ਜਾ ਰਿਹਾ ਹੈ ਜਿਸ ਦੇ ਉੱਪਰ ਨਗਰ ਕੌਂਸਲ ਨੰਗਲ ਨੇ ਇਤਰਾਜ ਕੀਤਾ ਹੈ ਤੇ ਇਸ ਇਮਾਰਤ ਦੇ ਕੰਮ ਨੂੰ ਰੋਕਿਆ ਜਾ ਰਿਹਾ ਹੈ । ਇਹਨਾਂ ਅਧਿਕਾਰੀਆਂ ਨੂੰ ਨੋਟਿਸ ਦੇ ਬਾਰੇ ਜਦੋਂ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਹਾਲੇ ਤੱਕ ਸਾਡੇ ਕੋਲ ਕੋਈ ਨੋਟਿਸ ਨਹੀਂ ਹੈ ਪਰ ਨਗਰ ਕੌਂਸਲ ਨੰਗਲ ਨਜਾਇਜ਼ ਤੌਰ ਤੇ ਕੀਤੀ ਜਾ ਰਹੀਆਂ ਉਸਾਰੀਆਂ ਨੂੰ ਵੀ ਬਰਦਾਸ਼ਤ ਨਹੀਂ ਕਰੇਗਾ ਇਸੇ ਕਰਕੇ ਅਸੀਂ ਇਸ ਇਮਾਰਤ ਦੇ ਕੰਮ ਨੂੰ ਰੋਕਣ ਲਈ ਆਏ ਹਾਂ।