Pitbull Attack News (ਬਿਮਲ ਸ਼ਰਮਾ) : ਖੂੰਖਾਰ ਨਸਲਾਂ ਦੇ ਕੁੱਤਿਆਂ ਦੇ ਹਮਲੇ ਕਾਰਨ ਲੋਕਾਂ ਦੇ ਜ਼ਖ਼ਮੀ ਜਾਂ ਜਾਨ ਗੁਆਉਣ ਦੀਆਂ ਰੋਜ਼ਾਨਾ ਖ਼ਬਰ ਪੜ੍ਹਨ ਜਾਂ ਸੁਣਨ ਨੂੰ ਮਿਲਦੀਆਂ ਹਨ। ਇਸ ਦੇ ਬਾਵਜੂਦ ਲੋਕ ਖੂੰਖਾਰ ਕੁੱਤਿਆਂ ਨੂੰ ਪਾਲਣ ਤੋਂ ਗੁਰੇਜ਼ ਨਹੀਂ ਕਰ ਰਹੇ ਹਨ। ਇਸ ਦਾ ਖਮਿਆਜਾ ਆਸਪਾਸ ਦੇ ਲੋਕਾਂ ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਨੂੰ ਭੁਗਤਣਾ ਪੈਂਦਾ ਹੈ। ਇਸ ਦੀ ਤਾਜ਼ਾ ਉਦਾਹਰਣ ਨੰਗਲ ਦੇ ਇੱਕ ਪਿੰਡ ਤੋਂ ਸਾਹਮਣੇ ਆਈ ਹੈ। ਜਿਥੇ ਪਿਟਬੁਲ ਕੁੱਤੇ ਦੇ ਹਮਲੇ ਕਾਰਨ 9 ਸਾਲਾਂ ਬੱਚਾ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਹੈ।


COMMERCIAL BREAK
SCROLL TO CONTINUE READING

ਨੰਗਲ ਤਹਿਸੀਲ ਵਿੱਚ ਪੈਂਦੇ ਪਿੰਡ ਪਲਾਸੀ ਵਿੱਚ ਇੱਕ ਪਿਟਬੁਲ ਕੁੱਤੇ ਨੇ ਚੌਥੀ ਜਮਾਤ ਵਿੱਚ ਪੜ੍ਹਨ ਵਾਲੇ 9 ਸਾਲਾਂ ਬੱਚੇ ਉਪਰ ਹਮਲਾ ਕਰ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਹੈ। ਖੂੰਖਾਰ ਕੁੱਤੇ ਨੇ ਬੱਚੇ ਨੂੰ ਬੁਰੀ ਤਰ੍ਹਾਂ ਨਾਲ ਨੋਚ ਖਾਦਾ। ਬੱਚੇ ਦੀ ਹਾਲਤ ਜ਼ਿਆਦਾ ਨਾਜ਼ੁਕ ਹੋਣ ਕਾਰਨ ਪਰਿਵਾਰ ਦੇ ਜੀਅ ਤੇ ਉਸ ਦੀ ਮਾਂ ਆਪਣੇ ਕੰਬਦੇ ਹੋਏ ਹੱਥਾਂ ਵਿੱਚ ਤੁਰੰਤ ਹਸਪਤਾਲ ਲੈ ਕੇ ਪਹੁੰਚੇ ਜਿੱਥੇ ਉਸ ਨੂੰ ਮੁੱਢਲੇ ਇਲਾਜ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ।



ਬੱਚੇ ਦੀ ਮਾਂ ਦਾ ਕਹਿਣਾ ਹੈ ਕਿ ਬੱਚਾ ਉਨ੍ਹਾਂ ਦੇ ਨਾਲ ਖੇਤਾਂ ਵਿੱਚ ਗਿਆ ਸੀ। ਜਿੱਥੋਂ ਉਹ ਘਰ ਵੱਲ ਨੂੰ ਪਰਤ ਰਿਹਾ ਸੀ ਕਿ ਰਸਤੇ ਵਿੱਚ ਕੁੱਤੇ ਨੇ ਉਸ ਉਤੇ ਹਮਲਾ ਕਰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਪੁਲਿਸ ਨੇ ਕਿਹਾ ਕਿ ਉਨ੍ਹਾਂ ਕੋਲੋਂ ਹਸਪਤਾਲ ਤੋਂ ਇਸ ਸਬੰਧੀ ਜਾਣਕਾਰੀ ਆਈ ਸੀ ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਬਣਦੀ ਕਾਰਵਾਈ ਕੀਤੀ ਜਾਵੇਗੀ।


 


ਕਾਬਿਲੇਗੌਰ ਹੈ ਕਿ ਬੀਤੇ ਦਿਨ ਗੁਰਦਾਸਪੁਰ ਦੇ ਕਸਬਾ ਹਰਚੋਵਾਲ ਦੇ ਨੇੜੇ ਪਿੰਡ ਬਹਾਦਰਪੁਰ ਰਜੋਆ ਦੇ ਰਹਿਣ ਵਾਲਾ ਇੱਕ 85 ਸਾਲ ਦਾ ਬਜ਼ੁਰਗ ਗੁਆਂਢੀਆਂ ਵੱਲੋਂ ਪਾਲੇ ਗਏ ਖ਼ਤਰਨਾਕ ਨਸਲ ਦੇ ਕੁੱਤੇ ਨੇ ਹਮਲਾ ਕਰ ਦਿੱਤਾ ਸੀ। ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਬਜ਼ੁਰਗ ਉਪਰ ਪਿੱਟਬੁੱਲ ਨੇ ਹਮਲਾ ਕਰ ਦਿੱਤਾ ਸੀ।


ਇਹ ਵੀ ਪੜ੍ਹੋ : Punjab Dog Bite Cases: ਪੰਜਾਬ 'ਚ ਪਿਛਲੇ 5 ਸਾਲਾਂ 'ਚ ਕੁੱਤਿਆਂ ਦਾ ਆਤੰਕ; ਅੰਕੜੇ ਜਾਣ ਕੇ ਰਹਿ ਜਾਓਗੇ ਹੈਰਾਨ


ਕੁੱਤੇ ਨੇ ਇੰਨੀ ਬੁਰੀ ਤਰ੍ਹਾਂ ਨਾਲ ਨੋਚਿਆ ਹੈ ਕਿ ਬਜ਼ੁਰਗ ਨੂੰ ਹਰਚੋਵਾਲ ਸੀਐਚਸੀ ਤੋਂ ਗੁਰਦਾਸਪੁਰ ਬੱਬਰੀ ਸਿਵਲ ਹਸਪਤਾਲ ਵਿੱਚ ਰੈਫਰ ਕਰਨਾ ਪਿਆ ਸੀ। ਉਨ੍ਹਾਂ ਦੇ ਮੂੰਹ, ਗਲੇ ਬਾਂਹ ਤੇ ਲੱਤ ਉਤੇ ਵੀ ਕੁੱਤੇ ਨੇ ਡੂੰਘੇ ਜ਼ਖ਼ਮ ਕੀਤੇ ਸਨ। ਬਜ਼ੁਰਗ ਦੇ ਭਤੀਜੇ ਅਨੁਸਾਰ ਉਨਾਂ ਵੱਲੋਂ ਮੌਕੇ ਉਤੇ ਪਹੁੰਚ ਕੇ ਡੰਡਿਆਂ ਨਾਲ ਡਰਾ ਕੇ ਕੁੱਤੇ ਨੂੰ ਭਜਾਇਆ ਤੇ ਬਜ਼ੁਰਗ ਦੀ ਜਾਨ ਬਚਾਈ।


ਇਹ ਵੀ ਪੜ੍ਹੋ : Dog Bite News: ਹੁਣ ਕੁੱਤੇ ਦੇ ਵੱਢਣ 'ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਮਿਲੇਗਾ ਮੁਆਵਜ਼ਾ