Nangal Road Accident: ਨੰਗਲ ਕੋਲ ਵਾਪਰਿਆ ਭਿਆਨਕ ਸੜਕ ਹਾਦਸਾ, ਟੱਕਰ ਤੋਂ ਬਾਅਦ ਪਲਟੀਆਂ 2 ਕਾਰਾਂ!
ਊਨਾ ਚੰਡੀਗੜ੍ਹ ਮੁੱਖ ਮਾਰਗ (Una Chandigarh road) `ਤੇ ਹਿਮਾਚਲ ਵੱਲ ਜਾ ਰਹੀਆਂ ਦੋ ਕਾਰਾਂ ਦੀ ਨੰਗਲ ਦੇ ਕੋਲ ਆ ਕੇ ਟੱਕਰ ਹੋ ਗਈ। ਚੰਡੀਗੜ੍ਹ ਤੋਂ ਬਾਬਾ ਬਾਲਕ ਨਾਥ ਜਾ ਰਹੀ ਕਾਰ ਜਦੋਂ ਮੁੜ ਰਹੀ ਸੀ ਤਾਂ ਪਿਛੇ ਤੋਂ ਆ ਰਹੀ ਇਕ ਦੂਸਰੀ ਕਾਰ ਜੋਂ ਨਾਲਾਗੜ੍ਹ ਤੋਂ ਉਨ੍ਹਾਂ ਵੱਲ ਜਾ ਰਹੀ ਸੀ ਆਪਣੇ ਤੋਂ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ।
Nangal Road Accident: ਊਨਾ ਚੰਡੀਗੜ੍ਹ ਮੁੱਖ ਮਾਰਗ (Una Chandigarh road) 'ਤੇ ਹਿਮਾਚਲ ਵੱਲ ਜਾ ਰਹੀਆਂ ਦੋ ਕਾਰਾਂ ਦੀ ਨੰਗਲ ਦੇ ਕੋਲ ਆ ਕੇ ਟੱਕਰ ਹੋ ਗਈ। ਚੰਡੀਗੜ੍ਹ ਤੋਂ ਬਾਬਾ ਬਾਲਕ ਨਾਥ ਜਾ ਰਹੀ ਕਾਰ ਜਦੋਂ ਮੁੜ ਰਹੀ ਸੀ ਤਾਂ ਪਿਛੇ ਤੋਂ ਆ ਰਹੀ ਇਕ ਦੂਸਰੀ ਕਾਰ ਜੋਂ ਨਾਲਾਗੜ੍ਹ ਤੋਂ ਉਨ੍ਹਾਂ ਵੱਲ ਜਾ ਰਹੀ ਸੀ ਆਪਣੇ ਤੋਂ ਅੱਗੇ ਜਾ ਰਹੀ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਦੋ ਪਾਰਟੀਆਂ (Nangal Road Accident)ਖਾ ਕੇ ਉਲਟੀ ਹੋ ਗਈ। ਗ਼ਨੀਮਤ ਰਹੀ ਕਿ ਦੋਨੋਂ ਕਾਰਾਂ ਦੀਆਂ ਸਵਾਰੀਆਂ ਠੀਕ ਹੈ ਕਿਸੇ ਨੂੰ ਕੋਈ ਸੱਟ ਚੋਟ ਨਹੀਂ ਲੱਗੀ।
ਊਨਾ ਚੰਡੀਗੜ੍ਹ ਮੁੱਖ ਮਾਰਗ (Una Chandigarh road) 'ਤੇ ਰੋਪੜ ਵੱਲੋਂ ਆ ਰਹੀਆਂ ਦੋ ਗੱਡੀਆਂ ਨੰਗਲ ਦੇ ਕੋਲ ਆ ਕੇ ਆਪਸ ਵਿੱਚ ਭਿਆਨਕ ਤਰੀਕੇ ਨਾਲ ਟਕਰਾ ਗਈਆਂ। ਦੱਸ ਦੇਈਏ ਕਿ ਅੱਗੇ ਜਾ ਰਿਹਾ ਕਾਰ ਚਾਲਕ ਪੰਡਿਤ ਦਿਨੇਸ਼ ਕੁਮਾਰ ਚੰਡੀਗੜ੍ਹ ਤੋਂ ਬਾਬਾ ਬਾਲਕ (Nangal Road Accident)ਨਾਥ ਵੱਲ ਜਾ ਰਿਹਾ ਸੀ। ਪਿਛਲੀ ਕਾਰ ਵਿੱਚ ਜੋ ਕਿ ਨਾਲਾਗੜ੍ਹ ਤੋਂ ਹਰਬੰਸ ਲਾਲ ਦੋ ਬੇਟੀਆਂ ਦੇ ਨਾਲ ਊਨਾ ਵੱਲ ਜਾ ਰਹੇ ਸਨ।
ਇਹ ਵੀ ਪੜ੍ਹੋ: Punjab State Dear Holi Bumper Lottery: ਦਿੱਲੀ ਦੇ ਦਰਜੀ ਦੀ ਪੰਜਾਬ 'ਚ ਲੱਗੀ ਲਾਟਰੀ, ਬਣਿਆ ਕਰੋੜਪਤੀ
ਅੱਗੇ ਜਾ ਰਹੀ ਕਾਰ ਜਦੋਂ ਨੰਗਲ ਦੇ ਕੋਲ ਮੋੜ ਮੁੜ ਰਹੇ ਸੀ ਤਾਂ ਪਿੱਛੇ ਆ ਰਹੀ ਕਾਰ ਨੇ ਅੱਗੇ ਵਾਲੀ ਕਾਰ ਜੋ ਕਿ ਮੁੜ ਰਹੀ ਸੀ। ਉਸ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ ਤੇ ਕਾਰ ਪਲਟ ਗਈ ਤੇ ਪੁੱਠੀ ਹੋਈ ਕਾਰ ਵਿੱਚੋਂ ਕਾਰ ਚਾਲਕ ਇਕੱਲਾ ਹੀ ਸੀ। ਇਸ ਲਈ ਖੁਦ ਹੀ ਕਾਰ ਦੇ ਵਿੱਚੋਂ ਬਾਹਰ ਨਿਕਲ ਗਿਆ। ਹਾਲਾਂਕਿ ਇਸ ਕਾਰ ਹਾਦਸੇ (Nangal Road Accident)ਵਿੱਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।
ਇਸ ਘਟਨਾ (Nangal Road Accident)ਦੇ ਮੌਕੇ ਉੱਤੇ ਖੜ੍ਹੇ ਲੋਕਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਨੰਗਲ ਦੇ ਵਿੱਚ ਟ੍ਰੈਫਿਕ ਦੀ ਸਮੱਸਿਆਂ ਦਾ ਕੋਈ ਹੱਲ ਨਹੀਂ ਹੋ ਰਿਹਾ। ਇਸ ਹਾਦਸੇ ਦਾ ਵੀ ਇਹੀ ਕਾਰਨ ਹੈ। ਕਿਉਂਕਿ ਫਲਾਈਓਵਰ ਦਾ ਕੰਮ ਹਾਲੇ ਤੱਕ ਪੂਰਾ ਨਹੀਂ ਹੋਇਆ ਹੈ ਜਿਸ ਕਰਕੇ ਨੰਗਲ ਡੈਮ ਦੇ ਉੱਪਰ ਲਗਾਤਾਰ ਜਾਮ ਲੱਗਿਆ ਰਹਿੰਦਾ ਹੈ। ਚੰਡੀਗੜ੍ਹ ਤੋਂ ਆ ਰਹੀ ਟ੍ਰੈਫਿਕ ਨੰਗਲ ਪਹੁੰਚਦੀ ਹੈ ਤਾਂ ਅਕਸਰ ਇਸ ਪੁਆਇੰਟ ਉੱਤੇ ਆ ਕੇ ਦੂਸਰੇ ਪਾਸੇ ਨੂੰ ਗੱਡੀ ਨੂੰ ਮੋੜ ਦਿਆਂ ਹੋਇਆ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਪ੍ਰਸ਼ਾਸਨ ਦਾ ਇਸ ਵੱਲ ਕੋਈ ਵੀ ਧਿਆਨ ਨਹੀਂ ਹੈ। ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਨੂੰ ਕਈ ਵਾਰ ਗੁਹਾਰ ਲਗਾਈ ਹੈ ਪਰ ਪ੍ਰਸ਼ਾਸਨ ਦੀ ਸਿਹਤ 'ਤੇ ਕੋਈ ਅਸਰ ਨਹੀਂ ਹੋ ਰਿਹਾ। ਇਸ ਲਈ ਆਏ ਦਿਨ ਇਸ ਤਰ੍ਹਾਂ ਦੇ ਹਾਦਸੇ ਲਗਾਤਾਰ ਹੁੰਦੇ ਜਾ ਰਹੇ ਹਨ।
(ਨੰਗਲ ਤੋਂ ਬਿਮਲ ਸ਼ਰਮਾ ਦੀ ਰਿਪੋਰਟ)