Nangal News/ਬਿਮਲ ਕੁਮਾਰ: ਨੰਗਲ ਦੇ ਸਰਕਾਰੀ ਕਲੌਨੀ ਡਬਲ ਐਫ ਬਲਾਕ ਵਿੱਚ 4 ਨੌਜਵਾਨ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਕਾਰਨ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਇਹ ਘਟਨਾ ਤੜਕੇ 4.30 ਵਜੇ ਵਾਪਰੀ ਹੈ। ਲੁੱਟ ਹੋਏ ਵਿਅਕਤੀ ਪ੍ਰੀਤਇੰਦਰ ਨੇ ਦੱਸਿਆ ਕਿ ਉਸ ਦੇ ਗਲੇ ਵਿੱਚੋਂ ਨਕਦੀ ਵਾਲਾ ਬੈਗ ਅਤੇ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ। ਜਦੋਂ ਭੁਗਤ ਨੌਜਵਾਨ ਦੀ ਲੁੱਟ ਖੋਹ ਕੀਤੀ ਜਾ ਰਹੀ ਸੀ ਤਾਂ ਉਸ ਦੀਆਂ ਚੀਕਾਂ ਸੁਣ ਕੇ ਇੱਕ ਹੋਰ ਵਿਅਕਤੀ ਘਰੋਂ ਬਾਹਰ ਨਿਕਲਿਆ ਅਤੇ ਉਸਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਮਗਰ ਲੁਟੇਰੇ ਉਸਨੂੰ ਵੀ ਜ਼ਖ਼ਮੀ ਕਰ ਗਏ।
      
ਨੰਗਲ ਦੀ ਅੱਡਾ ਮਾਰਕੀਟ ਵਿੱਚ ਦੁਕਾਨ ਚਲਾਉਣ ਵਾਲੇ ਇੱਕ ਨੌਜਵਾਨ ਪ੍ਰੀਤ ਇੰਦਰ ਸਿੰਘ ਦੇ ਦੱਸਣ ਅਨੁਸਾਰ ਉਸ ਨੇ ਦੁਕਾਨ ਦਾ ਸਾਮਾਨ ਲੈਣ ਲਈ ਜਨ ਸ਼ਤਾਬਦੀ ਟਰੇਨ ਰਾਹੀਂ ਦਿੱਲੀ ਜਾਣਾ ਸੀ ਅਤੇ ਜਦੋਂ ਉਹ  ਬਾਬਾ ਬਾਲਕ ਨਾਥ ਗਲੀ ਤੋਂ ਆਪਣੇ ਸਕੂਟਰ 'ਤੇ ਸਵਾਰ ਹੋ ਡਬਲ ਐਫ ਬਲਾਕ ਪਹੁੰਚਿਆ ਕਿਉਂਕਿ ਉਥੋਂ ਉਸ ਨੇ ਦੁਕਾਨ 'ਤੇ ਕੰਮ ਕਰਦੇ ਇੱਕ ਲੜਕੇ ਨੂੰ ਨਾਲ ਲੈ ਕੇ ਜਾਣਾ ਸੀ ਅਤੇ ਇਸ ਦੌਰਾਨ ਚਾਰ ਨੌਜਵਾਨਾਂ ਨੇ ਉਸ 'ਤੇ ਲੋਹੇ ਦੀਆਂ ਰਾਡਾਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਉਥੇ ਇੱਕ ਵਿਅਕਤੀ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਲੁਟੇਰਿਆਂ ਨੇ ਉਸ 'ਤੇ ਵੀ ਹਮਲਾ ਕਰ ਦਿੱਤਾ। ਪ੍ਰੀਤਇੰਦਰ ਸਿੰਘ ਅਨੁਸਾਰ ਹਮਲਾਵਰਾਂ ਨੇ ਉਸ ਦੇ ਗਲੇ ਵਿੱਚੋਂ ਨਕਦੀ ਵਾਲਾ ਬੈਗ ਅਤੇ ਸੋਨੇ ਦੀ ਚੇਨ ਖੋਹ ਲਈ ਅਤੇ ਫ਼ਰਾਰ ਹੋ ਗਏ।


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ:  Punjab Kisan Andolan: ਡੱਲੇਵਾਲ ਦਾ ਵੱਡਾ ਬਿਆਨ- ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਣ ਵਾਲੀ ਨਹੀਂ 

ਦੂਜੇ ਪਾਸੇ ਲੁਟੇਰਿਆਂ ਦੇ ਹਮਲੇ ਵਿੱਚ ਜ਼ਖ਼ਮੀ ਹੋਏ ਬੀਬੀਐਮਬੀ ਦੇ ਮੁਲਾਜ਼ਮ ਰਛਪਾਲ ਸਿੰਘ ਰਾਣਾ ਨੇ ਦੱਸਿਆ ਕਿ ਜਦੋਂ ਉਹ ਚੀਕਾਂ ਸੁਣ ਕੇ ਘਰੋਂ ਬਾਹਰ ਆਇਆ ਤਾਂ ਦੇਖਿਆ ਕਿ ਚਾਰ ਵਿਅਕਤੀ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਰਹੇ ਸਨ ਅਗਰ ਮੈਂ ਮੌਕੇ 'ਤੇ ਨਹੀਂ ਪਹੁੰਚਦਾ ਤਾਂ ਲੁਟੇਰੇ ਕੁਝ ਵੀ ਕਰ ਸਕਦੇ ਸਨ।
          
ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਾਰਡ ਦੇ ਕੌਂਸਲਰ ਰਣਜੀਤ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਇਸ ਘਟਨਾ 'ਤੇ ਚਿੰਤਾ ਪ੍ਰਗਟ ਕਰਦਿਆਂ ਪੁਲਸ ਤੋਂ ਲੁਟੇਰਿਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਦੂਜੇ ਪਾਸੇ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਹਰਕਤ 'ਚ ਆ ਗਈ ਅਤੇ ਥਾਣਾ ਇੰਚਾਰਜ ਇੰਸਪੈਕਟਰ ਰਜਨੀਸ਼ ਚੌਧਰੀ ਨੇ ਖੁਦ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਰਜਨੀਸ਼ ਚੌਧਰੀ ਨੇ ਦੱਸਿਆ ਕਿ ਇਸ ਘਟਨਾ ਦੇ ਦੋਸ਼ੀ ਨੂੰ ਜਲਦ ਗ੍ਰਿਫਤਾਰ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ।


ਇਹ ਵੀ ਪੜ੍ਹੋ: Rohtak Firing News: ਪਾਰਟੀ ਤੋਂ ਬਾਅਦ ਹੋਟਲ ਦੇ ਬਾਹਰ ਹਮਲਾਵਰਾਂ ਨਾਲ ਹੋਈ ਬਹਿਸ, ਦੋ ਦੋਸਤਾਂ 'ਤੇ ਚੱਲੀਆਂ ਗੋਲੀਆਂ