ਚੰਡੀਗੜ੍ਹ: ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਸਜ਼ਾ ਜਾਫ਼ਤਾ ਸਾਬਕਾ ਕ੍ਰਿਕਟਰ ਤੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ, ਇਕ ਵਾਰ ਫ਼ੇਰ ਸੁਰਖੀਆਂ ’ਚ ਹਨ। ਹਰ ਮੁੱਦੇ ’ਤੇ ਤਿੱਖੀ ਪ੍ਰਤੀਕਿਰਿਆ ਦੇਣ ਵਾਲੇ ਸਿੱਧੂ ਇਸ ਵਾਰ ਉਲਟੀ ਗੰਗਾ ਵਹਾਉਂਦੇ ਦਿਖਾਈ ਦੇ ਰਹੇ ਹਨ।


COMMERCIAL BREAK
SCROLL TO CONTINUE READING


ਸਿੱਧੂ ਦੇ ਟਵਿੱਟਰ ਅਕਾਊਂਟ ’ਤੇ ਪਤਨੀ ਨੇ ਕੀਤਾ ਟਵੀਟ
ਜੀ ਹਾਂ, ਆਪਣੇ ਬੜਬੋਲੇ ਸੁਭਾਅ ਨਾਲ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ ਮੌਨ ਧਾਰਿਆ ਹੈ। ਉਨ੍ਹਾਂ ਨਵਰਾਤਿਆਂ ਦੇ ਦੌਰਾਨ ਕਿਸੇ ਨਾਲ ਵੀ ਗੱਲਬਾਤ ਨਾ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਨਵਜੋਤ ਸਿੰਘ ਸਿੱਧੂ ਦੇ Twitter ਅਕਾਊਂਟ ’ਤੇ ਸਾਂਝੀ ਕੀਤੀ।
ਨਵਜੋਤ ਕੌਰ ਨੇ ਲਿਖਿਆ ਕਿ, " ਮੇਰੇ ਪਤੀ ਨੇ ਨਵਰਾਤਿਆਂ ਦੇ ਸਬੰਧ ’ਚ ਮੌਨ (Silence) ਧਾਰਿਆ ਹੈ ਤੇ ਉਹ 5 ਅਕਤੂਬਰ ਤੋਂ ਬਾਅਦ ਹੀ ਜੇਲ੍ਹ ’ਚ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨਾਲ ਮੁਲਾਕਾਤ ਕਰਨਗੇ।"


 




34 ਸਾਲ ਪੁਰਾਣੇ ਮਾਮਲੇ ’ਚ ਸਿੱਧੂ ਨੂੰ 1 ਸਾਲ ਦੀ ਸਜ਼ਾ
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਸਾਲ 1988 ਦੇ ਇੱਕ ਰੋਡ ਰੇਜ਼ (Road Rage) ਮਾਮਲੇ ’ਚ 1 ਸਾਲ ਦੀ ਸਜ਼ਾ ਭੁਗਤ ਰਹੇ ਹਨ। ਮਾਨਯੋਗ ਸੁਪਰੀਮ ਕੋਰਟ ਨੇ ਸਾਲ 2018 ’ਚ 65 ਸਾਲਾਂ ਇੱਕ ਬਜ਼ੁਰਗ ਨੂੰ ਜਾਣਬੁੱਝ ਕੇ ਸੱਟ ਪਹੁੰਚਾਉਣ ਦੇ ਜ਼ੁਰਮ ’ਚ ਸਿੱਧੂ ਨੂੰ ਦੋਸ਼ੀ ਠਹਿਰਾਇਆ ਸੀ।