ਚੰਡੀਗੜ: ਰੋਡ ਰੇਜ ਮਾਮਲੇ 'ਚ ਪਟਿਆਲਾ ਜੇਲ 'ਚ ਸਜ਼ਾ ਕੱਟ ਰਹੇ ਨਵਜੋਤ ਸਿੰਘ ਸਿੱਧੂ ਦੇ ਗੋਡਿਆਂ ਦੀ ਸਮੱਸਿਆ ਹੋ ਗਈ ਹੈ। 6 ਫੁੱਟ ਲੰਬੇ ਨਵਜੋਤ ਸਿੰਘ ਸਿੱਧੂ ਨੂੰ ਉੱਠਣ-ਬੈਠਣਾ ਔਖਾ ਹੋ ਰਿਹਾ ਹੈ। ਸਿੱਧੂ ਨੂੰ ਆਪਣੇ ਜ਼ਿਆਦਾ ਭਾਰ ਕਾਰਨ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


COMMERCIAL BREAK
SCROLL TO CONTINUE READING

 


ਇਸ ਬਿਮਾਰੀ ਕਾਰਨ ਨਵਜੋਤ ਸਿੰਘ ਸਿੱਧੂ ਦਾ ਕੇਂਦਰੀ ਜੇਲ੍ਹ ਵਿੱਚ ਵਿਸ਼ੇਸ਼ ਡਾਕਟਰ ਨੂੰ ਬੁਲਾ ਕੇ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਵਾਈ ਦਿੱਤੀ ਗਈ। ਸਿੱਧੂ ਨੂੰ ਡਾਕਟਰਾਂ ਨੇ ਭਾਰ ਘਟਾਉਣ ਲਈ ਕਿਹਾ ਹੈ। ਇਸ ਤੋਂ ਇਲਾਵਾ ਨਵਜੋਤ ਸਿੰਘ ਸਿੱਧੂ ਨੇ ਆਪਣੀ ਬੈਰਕ ਵਿੱਚ ਲੱਗੇ ਟਾਇਲਟ ਦੀ ਅੰਗਰੇਜ਼ੀ ਸੀਟ ਦੀ ਉਚਾਈ ਬਾਰੇ ਵੀ ਸ਼ਿਕਾਇਤ ਕੀਤੀ। ਇਸ ’ਤੇ ਜੇਲ੍ਹ ਅਧਿਕਾਰੀ ਨੇ ਸੀਟ ਬਦਲਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


 


 


ਪਿਛਲੇ ਦਿਨੀਂ ਵੀ ਵਿਗੜੀ ਸੀ ਨਵਜੋਤ ਸਿੱਧੂ ਦੀ ਤਬੀਅਤ


ਨਵਜੋਤ ਸਿੰਘ ਸਿੱਧੂ ਦੀ ਤਬੀਅਤ ਪਿਛਲੇ ਦਿਨੀਂ ਜੇਲ੍ਹ ਵਿੱਚ ਹੀ ਵਿਗੜ ਗਈ ਸੀ। ਉਥੋਂ ਉਸ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਆਂਦਾ ਗਿਆ। ਜਿੱਥੇ ਉਸ ਨੂੰ ਦਾਖਲ ਕਰਵਾਇਆ ਗਿਆ। ਫਿਰ ਸਿੱਧੂ ਨੇ ਪੇਟ ਦਰਦ ਦੀ ਸ਼ਿਕਾਇਤ ਕੀਤੀ। ਸਿੱਧੂ ਨੂੰ ਪਹਿਲਾਂ ਹੀ ਲਿਵਰ ਦੀ ਸਮੱਸਿਆ ਹੈ। ਸਿੱਧੂ ਨੂੰ ਪੀ. ਜੀ. ਆਈ. ਦੇ ਹੈਪਟੋਲੋਜੀ ਵਿਭਾਗ ਨੂੰ ਦਿਖਾਇਆ ਗਿਆ। ਬਾਅਦ ਵਿਚ ਉਸ ਨੂੰ ਛੁੱਟੀ ਦੇ ਦਿੱਤੀ ਗਈ। ਹੁਣ ਸਿੱਧੂ ਨੂੰ ਉੱਠਣਾ-ਬੈਠਣਾ ਔਖਾ ਹੋ ਰਿਹਾ ਹੈ। ਇਹ ਸਮੱਸਿਆ ਉਨ੍ਹਾਂ ਨੂੰ ਪਹਿਲੀ ਵਾਰ ਆਈ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਭਾਰ ਕਾਰਨ ਸਿੱਧੂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


 


34 ਸਾਲ ਪੁਰਾਣੇ ਰੋਡ ਰੇਜ ਮਾਮਲੇ ਦੀ ਭੁਗਤ ਰਹੇ ਸਜ਼ਾ


ਨਵਜੋਤ ਸਿੰਘ ਸਿੱਧੂ 34 ਸਾਲ ਪੁਰਾਣੇ ਰੋਡ ਰੇਜ ਕੇਸ ਵਿੱਚ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਉਸ ਨੂੰ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਭਾਵੇਂ ਸੁਪਰੀਮ ਕੋਰਟ ਨੇ 2018 ਵਿੱਚ 1000 ਰੁਪਏ ਦਾ ਜੁਰਮਾਨਾ ਮੁਆਫ਼ ਕਰ ਦਿੱਤਾ ਸੀ, ਪਰ ਰੋਡ ਰੇਜ ਦੀ ਘਟਨਾ ਦੌਰਾਨ ਨਵਜੋਤ ਸਿੱਧੂ ਨਾਲ ਲੜਾਈ ਵਿੱਚ ਮਾਰੇ ਗਏ ਗੁਰਨਾਮ ਸਿੰਘ ਦੇ ਪਰਿਵਾਰ ਨੇ ਮੁੜ ਵਿਚਾਰ ਪਟੀਸ਼ਨ ਦਾਇਰ ਕੀਤੀ ਸੀ। ਇਸ ਤੋਂ ਬਾਅਦ ਹੁਣ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ।


 


WATCH LIVE TV