Nawanshahr Murder News: ਜ਼ਿਲ੍ਹਾ ਨਵਾਂਸ਼ਹਿਰ ਦੇ ਨਜ਼ਦੀਕੀ ਸਲੋਹ ਪਿੰਡ ਵਿਖੇ ਨਸ਼ੇ ਵਿੱਚ ਧੁੱਤ 40 ਸਾਲਾ ਬਲਰਾਜ ਉਰਫ ਸੋਨੂ ਨੇ ਰਾਤ ਸ਼ਰਾਬ ਦੇ ਨਸ਼ੇ ਵਿੱਚ ਆਪਣੇ ਪਿਤਾ ਨੂੰ ਕੁੱਟ ਕੁੱਟ ਮੌਤ ਦੀ ਘਾਟ ਉਤਾਰ ਦਿੱਤਾI ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਸੁਰਿੰਦਰ ਕੁਮਾਰ ਉਰਫ਼ ਸੋਨੂੰ ਉਮਰ ਕਰੀਬ 42 ਸਾਲ ਦੀ ਲੜਕੀ ਮੋਨਿਕਾ ਨੇ ਦੱਸਿਆ ਕਿ ਉਸ ਦਾ ਪਿਤਾ ਨਵਾਂਸ਼ਹਿਰ ਵਕੀਲ ਦੇ ਮੁਨਸ਼ੀ ਦਾ ਕੰਮ ਕਰਦੇ ਹਨ,ਉਹ ਦੋ ਭੈਣਾਂ ਤੇ ਇਕ ਭਰਾ ਹੈ ਤੇ ਮਾਤਾ ਦੀ ਕੁਝ ਸਮਾਂ ਪਹਿਲਾ ਹੀ ਮੌਤ ਹੋਈ ਹੈ। ਦਰਅਸਲ ਅਜੇ ਭਰਾ ਦਾ ਵਿਆਹ ਹੋਇਆ ਸੀ ਇੱਕ 4 ਸਾਲ ਦੀ ਬੇਟੀ ਹੈ ਤੇ ਜਿਆਦਾ ਸ਼ਰਾਬ ਦਾ ਆਦਿ ਹੋਣ ਕਰਕੇ ਉਸ ਦੀ ਪਤਨੀ ਨੇ ਤਲਾਕ ਦੇ ਦਿੱਤਾ ਸੀI 


COMMERCIAL BREAK
SCROLL TO CONTINUE READING

ਰਾਤ ਭਰਾ ਨੇ ਨਸ਼ੇ ਵਿਚ ਧੁੱਤ ਹੋ ਕੇ ਪਿਤਾ ਨੂੰ ਕੁੱਟ ਕੁੱਟ ਕੇ ਮਾਰ ਦਿੱਤਾ ਤੇ ਇਸ ਬਾਰੇ ਕਿਸੇ ਨੂੰ ਖ਼ਬਰ ਤੱਕ ਨਹੀਂ ਸੀ ਸ਼ਾਮ ਜਦੋਂ ਪਤਾ ਚੱਲਿਆ ਤਾਂ ਇਸ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ ਗਈ। ਪੁਲਿਸ ਨੇ ਮ੍ਰਿਤਕ ਭਰਾ ਨੂੰ ਮੌਕੇ ਤੋਂ ਗ੍ਰਿਫਤਾਰ ਕਰ ਲਿਆ ਤੇ ਆਰੋਪੀ ਉੱਤੇ ਧਾਰਾ 302 ਤਹਿਤ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਡ ਲਈ ਸਿਵਲ ਹਸਪਤਾਲ ਨਵਾਂਸ਼ਹਿਰ ਭੇਜ ਦਿੱਤਾ ਹੈI


ਇਹ ਵੀ ਪੜ੍ਹੋ: Amritsar Firing Case: ਅੰਮ੍ਰਿਤਸਰ 'ਚ 2 ਪਰਿਵਾਰਾਂ ਵਿਚਕਾਰ ਆਪਸੀ ਝਗੜੇ ਦੌਰਾਨ ਚੱਲੀਆਂ ਗੋਲੀਆਂ, 2 ਲੋਕ ਜ਼ਖ਼ਮੀ

ਪਿੰਡ ਸਲੋਹ ਵਿੱਚ ਇੱਕ ਵਿਅਕਤੀ ਦੇ ਕਤਲ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੀ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਮ੍ਰਿਤਕ ਦੇ ਭਰਾ ਖ਼ਿਲਾਫ਼ ਆਈਪੀਸੀ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ। ਪੁਲੀਸ ਨੇ ਮੁਲਜ਼ਮ ਬਲਰਾਜ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਸੁਰਿੰਦਰ ਸਿੰਘ ਵਾਸੀ ਪਿੰਡ ਸਲੋਹ ਵਜੋਂ ਹੋਈ ਹੈ।


ਔਰਤ ਨੇ ਦੱਸਿਆ ਹੈ ਕਿ ਉਹ ਇੱਕ ਦਿਨ ਪਹਿਲਾਂ ਹੀ ਆਪਣੇ ਪਿੰਡ ਸਲੋਹ ਆਈ ਸੀ। ਜਿੱਥੇ ਉਹ ਆਪਣੇ ਪਿਤਾ ਅਤੇ ਭਤੀਜੀ ਨੂੰ ਮਿਲਣ ਗਈ ਸੀ। ਅਗਲੇ ਦਿਨ ਦੁਪਹਿਰ ਵੇਲੇ ਉਸ ਨੂੰ ਫ਼ੋਨ ਆਇਆ ਕਿ ਉਸ ਦੇ ਪਿਤਾ ਦੀ ਮੌਤ ਹੋ ਗਈ ਹੈ। ਜਦੋਂ ਉਹ ਘਰ ਪਹੁੰਚੀ ਤਾਂ ਘਰ 'ਚ ਲੋਕ ਇਕੱਠੇ ਹੋ ਗਏ ਸਨ। ਉਸ ਨੇ ਦੱਸਿਆ ਕਿ ਭਤੀਜੀ ਨੇ ਦੱਸਿਆ ਕਿ ਉਸ ਦੇ ਪਿਤਾ ਨੇ ਰਾਤ ਸਮੇਂ ਦਾਦਾ ਸੁਰਿੰਦਰ ਕੁਮਾਰ ਨੂੰ ਡੰਡਿਆਂ ਨਾਲ ਕੁੱਟਿਆ, ਜਿਸ ਤੋਂ ਬਾਅਦ ਉਹ ਸਾਰੀ ਰਾਤ ਮੰਜੇ 'ਤੇ ਪਿਆ ਰਿਹਾ। ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮੁਲਜ਼ਮ ਸ਼ਰਾਬ ਪੀਣ ਦਾ ਆਦੀ ਹੈ।