Nawanshahr Head Constable dead News/ ਨਰਿੰਦਰ ਰੱਤੂ: ਜ਼ਿਲ੍ਹਾ ਨਵਾਂਸ਼ਹਿਰ ਦੀ ਨਵੀਂ ਬਣੀ ਕਚਹਿਰੀ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬਾਅਦ ਦੁਪਹਿਰ ਨਵਾਂਸ਼ਹਿਰ ਦੀ ਕੋਰਟ ਕੰਪਲੈਕਸ ਵਿੱਚ ਗੋਲੀ ਚੱਲਣ ਦੀ ਆਵਾਜ਼ ਸਾਹਮਣੇ ਆਈ। ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਅਧਿਕਾਰੀ ਜੋ ਕਿ ਥਾਣਾ ਪੋਜੇਵਾਲ ਵਿਖੇ ਤੈਨਾਤ ਸੀ ਜਿਸ ਦਾ ਨਾਮ ਹਰਵਿੰਦਰ ਸਿੰਘ ਵਾਸੀ ਨੰਗਲ ਦਾ ਦੱਸਿਆ ਜਾ ਰਿਹਾ ਹੈ। 


COMMERCIAL BREAK
SCROLL TO CONTINUE READING

ਜਦੋਂ ਅੱਜ ਉਹ ਇੱਕ ਮੁਲਜ਼ਮ ਨੂੰ ਪੇਸ਼ੀ ਦੌਰਾਨ ਕਚਹਿਰੀਆਂ ਵਿਖੇ ਲੈ ਕੇ ਆਉਂਦਾ ਹੈ ਤਾਂ ਜਦੋਂ ਉਹ ਪੁਲਿਸ ਅਧਿਕਾਰੀ ਬਾਥਰੂਮ ਕਰਨ ਲਈ ਜਾਂਦਾ ਹੈ ਤਾਂ ਲੋਕਾਂ ਮੁਤਾਬਿਕ AK47 ਜੋ ਕਿ ਪੁਲਿਸ ਅਧਿਕਾਰੀ ਦੇ ਕੋਲ ਸੀ। ਉਹ ਜਦੋਂ ਬਾਥਰੂਮ ਜਾਂਦਾ ਹੈ ਤਾਂ ਉਸਦਾ ਪੈਰ ਸਲਿਪ ਹੋਣ ਕਰਕੇ ਲੋਕਾਂ ਮੁਤਾਬਿਕ ਲੱਗਦਾ ਹੈ ਕਿ AK47 ਹਥਿਆਰ ਥੱਲੇ ਡਿੱਗ ਜਾਂਦਾ ਹੈ ਅਤੇ AK47 ਲੋਕ ਖੁੱਲਾ ਹੋ ਸਕਦਾ ਹੈ, ਉਸ ਦਾ ਜਿਸ ਨਾਲ ਗੋਲੀਆਂ ਪੁਲਿਸ ਅਧਿਕਾਰੀਆਂ ਉੱਤੇ ਚੱਲ ਪਈਆਂ ਹੋਣਗੀਆਂ।


ਇਹ ਵੀ ਪੜ੍ਹੋ: Stubble burning in Punjab: ਐਨਜੀਟੀ ਨੇ ਖੇਤਾਂ ਵਿੱਚ ਝੋਨੇ ਦੀ ਪਰਾਲੀ ਪ੍ਰਬੰਧਨ ਬਾਰੇ ਜਵਾਬ ਮੰਗਿਆ 
 


ਲੋਕਾਂ ਦੇ ਮੁਤਾਬਕ ਚਾਰ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਆਈਆਂ ਸਨ ਤੇ ਹੈਡ ਕਾਂਸਟੇਬਲ ਦੇ ਮੱਥੇ ਵਿੱਚ ਗੋਲੀ ਵੱਜਣ ਨਾਲ ਖੋਪੜੀ ਉਪਰ ਛੱਤ ਨਾਲ ਜਾ ਲੱਗਦੀ ਹੈ। ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ। ਉਸ ਨੂੰ ਸਰਕਾਰੀ ਹਸਪਤਾਲ ਨਵਾਂਸ਼ਹਿਰ ਲਿਜਾਇਆ ਜਾਂਦਾ ਹੈ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹੈਡ ਕਾਸਟੇਬਲ ਦੀ ਮ੍ਰਿਤਕ ਦੇਹ ਨਵਾਂਸ਼ਹਿਰ ਦੇ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤੀ ਗਈ ਹੈ। ਨਵਾਂਸ਼ਹਿਰ ਪੁਲਿਸ ਇਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।


ਇਹ ਵੀ ਪੜ੍ਹੋ: Punjab Breaking News Live Updates: ਪੰਜਾਬ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ, ਦੇਖੋ ਇੱਥੇ ਇੱਕ ਲਿੰਕ ਵਿੱਚ