ਨੀਰੂ ਬਾਜਵਾ ਨੇ ਆਪਣੀ ਵੈਡਿੰਗ ਐਨੀਵਰਸਰੀ `ਤੇ ਆਪਣੇ ਪਤੀ ਨੂੰ ਦਿੱਤੀ ਵਧਾਈ!
ਜਿਵੇਂ ਹੀ ਨੀਰੂ ਬਾਜਵਾ ਨੇ ਪੋਸਟ ਸਾਂਝੀ ਕੀਤੀ ਤਾਂ ਉਸਦੇ ਪ੍ਰਸ਼ੰਸ਼ਕ ਉਸਦੀ ਪੋਸਟ `ਤੇ ਟਿੱਪਣੀ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ।
Neeru Bajwa and Harry Jawandha wedding anniversary: ਅੱਜ ਯਾਨੀ ਵੀਰਵਾਰ ਨੂੰ ਪੰਜਾਬੀ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਆਪਣੀ ਵੈਡਿੰਗ ਐਨੀਵਰਸਰੀ ਮਨਾ ਰਹੀ ਹੈ। ਇਸ ਮੌਕੇ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਤਸਵੀਰ ਸਾਝੀ ਕਰਦਿਆਂ ਆਪਣੇ ਪਤੀ ਨੂੰ ਵਧਾਈ ਦਿੱਤੀ।
ਨੀਰੂ ਬਾਜਵਾ ਨੇ ਆਪਣੇ ਪਤੀ ਨਾਲ ਕੁਝ ਤਸਵੀਰਾਂ ਸੋਸ਼ਲ ਮੀਡਿਆ 'ਤੇ ਸਾਂਝੀਆਂ ਕੀਤੀਆਂ ਅਤੇ ਇਸ ਦੇ ਨਾਲ ਹੀ ਉਸਨੇ ਆਪਣੇ ਦਿਲ ਦੀ ਗੱਲ ਵੀ ਸਾਂਝੀ ਕੀਤੀ। ਉਨ੍ਹਾਂ ਕੈਪਸ਼ਨ 'ਚ ਲਿਖਿਆ ‘ਹੈਪੀ ਐਨੀਵਰਸਰੀ ਮੇਰੀ ਰਾਇਲ ਹੋਟਨੈੱਸ'.
ਉਨ੍ਹਾਂ ਦੀ ਤਸਵੀਰਾਂ ਨੂੰ ਦੇਖ ਇੰਡਸਟਰੀ ਦੇ ਕਈ ਅਦਾਕਾਰਾਂ ਵੱਲੋਂ ਉਹਨਾਂ ਨੂੰ ਐਨੀਵਰਸਰੀ ਦੀ ਵਧਾਈ ਦਿੱਤੀ। ਜਿਵੇਂ ਹੀ ਨੀਰੂ ਬਾਜਵਾ ਨੇ ਪੋਸਟ ਸਾਂਝੀ ਕੀਤੀ ਤਾਂ ਉਸਦੇ ਪ੍ਰਸ਼ੰਸ਼ਕ ਉਸਦੀ ਪੋਸਟ 'ਤੇ ਟਿੱਪਣੀ ਕਰਨ ਤੋਂ ਖੁਦ ਨੂੰ ਰੋਕ ਨਹੀਂ ਸਕੇ।
ਨੀਰੂ ਬਾਜਵਾ ਦੇ ਪ੍ਰਸ਼ੰਸ਼ਕਾਂ ਦੇ ਨਾਲ-ਨਾਲ ਪੰਜਾਬੀ ਫ਼ਿਲਮ ਇੰਡਸਟਰੀ ਦੇ ਹੋਰ ਅਦਾਕਾਰ ਅਤੇ ਗਾਇਕਾਂ ਨੇ ਅਦਾਕਾਰਾ ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਵਿੱਚੋਂ ਬੰਟੀ ਬੈਂਸ, ਅਖਿਲ ਸਣੇ ਕਈ ਸਿਤਾਰੇ ਸ਼ਾਮਿਲ ਹਨ।
ਇਹ ਵੀ ਪੜ੍ਹੋ: Rakhi Sawant news: ਕਾਲੇ ਕੱਪੜੇ ਨਾਲ ਮੂੰਹ ਲੁਕਾ ਕੇ ਕੋਰਟ ਪਹੁੰਚਿਆ ਰਾਖੀ ਸਾਵੰਤ ਦਾ ਪਤੀ ਆਦਿਲ ਖ਼ਾਨ
ਪੰਜਾਬੀ ਅਦਾਕਾਰਾ ਨੀਰੂ ਬਾਜਵਾ ਦੇ ਨਿਜੀ ਜੀਵਨ ਬਾਰੇ ਗੱਲ ਕਰੀਏ ਤਾਂ ਅਦਾਕਾਰਾ ਨੇ ਹੈਰੀ ਜਵੰਦਾ ਨਾਲ 2015 ਵਿੱਚ ਵਿਆਹ ਕਰਵਾਇਆ ਸੀ। ਦੱਸ ਦਈਏ ਕਿ ਨੀਰੂ ਦੀਆਂ 3 ਧੀਆਂ ਹਨ। ਉਹ ਆਪਣੇ ਸੋਸ਼ਲ ਮੀਡਿਆ ਅਕਾਊਂਟਸ 'ਤੇ ਬਹੁਤ ਐਕਟਿਵ ਰਹਿੰਦੀ ਹੈ ਅਤੇ ਆਏ ਦਿਨ ਉਹ ਆਪਣੇ ਪਤੀ ਅਤੇ ਆਪਣੀਆਂ ਧੀਆਂ ਨਾਲ ਤਸਵੀਰਾਂ ਸਾਂਝੀ ਕਰਦੀ ਰਹਿੰਦੀ ਹੈ।
ਜ਼ਿਕਰਯੋਗ ਹੈ ਕਿ ਨੀਰੂ ਬਾਜਵਾ ਦੀ ਨਵੀਂ ਫ਼ਿਲਮ 'ਕਲੀ ਜੋਟਾ' ਹਾਲ ਹੀ ਵਿੱਚ ਰਿਲੀਜ਼ ਹੋਈ ਹੈ ਜਿਸ ਨੂੰ ਪ੍ਰਸ਼ੰਸ਼ਕਾਂ ਵਲੋਂ ਬਹੁਤ ਪਸੰਦ ਕੀਤਾ ਜਾ ਰਿਹਾ ਹੈ। ਇਸ ਫਿਲਮ ਵਿੱਚ ਅਦਾਕਾਰਾ ਨੇ ਮਸ਼ਹੂਰ ਸੂਫ਼ੀ ਗਾਇਕ ਸਤਿੰਦਰ ਸਰਤਾਜ (Satinder Sartaaj) ਨਾਲ ਬਾਕਮਾਲ ਅਦਾਕਾਰੀ ਕੀਤੀ ਹੈ, ਜੋ ਕਿ ਪ੍ਰਸ਼ੰਸ਼ਕਾਂ ਦਾ ਕਾਫ਼ੀ ਦਿਲ ਜਿੱਤ ਰਹੀ ਹੈ।
ਇਹ ਵੀ ਪੜ੍ਹੋ: Sidharth Malhotra and Kiara Advani wedding: ਵਿਆਹ ਤੋਂ ਬਾਅਦ ਇੱਕਠੇ ਨਜ਼ਰ ਆਏ ਸਿਧਾਰਥ ਤੇ ਕਿਆਰਾ
(For more news apart from Neeru Bajwa and Harry Jawandha wedding anniversary, stay tuned to Zee PHH)