Subhas Chandra Bose: ਮਹਾਨ ਕ੍ਰਾਂਤੀਕਾਰੀ ਤੇ ਆਜ਼ਾਦ ਹਿੰਦ ਫੌਜ ਦੇ ਸੰਸਥਾਪਕ ਨੇਤਾ ਜੀ ਸੁਭਾਸ਼ ਚੰਦਰ ਬੋਸ ਜੀ ਦੇ ਜਨਮ ਦਿਵਸ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਨੂੰ ਸਿਜਦਾ ਕੀਤਾ। ਸੀਐਮ ਨੇ ਐਕਸ ਹੈਂਡਲ ਉਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦਾ ਹਾਂ...। ਭਾਰਤ ਦੇ ਆਜ਼ਾਦੀ ਸੰਗਰਾਮ ਵਿੱਚ ਉਨ੍ਹਾਂ ਦਾ ਯੋਗਦਾਨ ਆਉਣ ਵਾਲੀਆਂ ਪੀੜ੍ਹੀਆਂ ਦੇ ਮਨਾਂ 'ਚ ਦੇਸ਼ ਭਗਤੀ ਦੀ ਭਾਵਨਾ ਨੂੰ ਉਜਾਗਰ ਕਰਦਾ ਰਹੇਗਾ...।


COMMERCIAL BREAK
SCROLL TO CONTINUE READING

 



ਨੇਤਾਜੀ ਸੁਭਾਸ਼ ਚੰਦਰ ਬੋਸ ਭਾਰਤੀ ਰਾਸ਼ਟਰਵਾਦੀ ਸਨ ਜਿਨ੍ਹਾਂ ਦੀ ਭਾਰਤ ਪ੍ਰਤੀ ਦੇਸ਼ਭਗਤੀ ਨੇ ਬਹੁਤ ਸਾਰੇ ਭਾਰਤੀਆਂ ਦੇ ਦਿਲਾਂ ਵਿੱਚ ਛਾਪ ਛੱਡੀ ਹੈ। ਉਹ 'ਆਜ਼ਾਦ ਹਿੰਦ ਫ਼ੌਜ' ਦੇ ਸੰਸਥਾਪਕ ਵਜੋਂ ਜਾਣੇ ਜਾਂਦੇ ਹਨ ਅਤੇ ਉਨ੍ਹਾਂ ਦਾ ਮਸ਼ਹੂਰ ਨਾਅਰਾ ਹੈ 'ਤੁਸੀਂ ਮੈਨੂੰ ਖੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ'।


ਬੋਸ ਨੂੰ ਬੇਮਿਸਾਲ ਲੀਡਰਸ਼ਿਪ ਹੁਨਰ ਤੇ ਕ੍ਰਿਸ਼ਮਈ ਬੁਲਾਰੇ ਦੇ ਨਾਲ ਸਭ ਤੋਂ ਪ੍ਰਭਾਵਸ਼ਾਲੀ ਆਜ਼ਾਦੀ ਘੁਲਾਟੀਏ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਮਸ਼ਹੂਰ ਨਾਅਰੇ ਹਨ 'ਮੈਨੂੰ ਖ਼ੂਨ ਦਿਓ, ਮੈਂ ਤੁਹਾਨੂੰ ਆਜ਼ਾਦੀ ਦਿਆਂਗਾ', 'ਜੈ ਹਿੰਦ' ਤੇ 'ਦਿੱਲੀ ਚਲੋ'। ਉਸ ਨੇ ਅਜ਼ਾਦ ਹਿੰਦ ਫ਼ੌਜ ਦਾ ਗਠਨ ਕੀਤਾ ਅਤੇ ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਕਾਫੀ ਯੋਗਦਾਨ ਪਾਇਆ।


ਸੁਭਾਸ਼ ਚੰਦਰ ਬੋਸ ਜੀ ਦਾ ਜਨਮ 23 ਜਨਵਰੀ 1897 ਨੂੰ ਬੰਗਾਲ ਸੂਬੇ ਦੇ ਕਟਕ ਸ਼ਹਿਰ ਵਿੱਚ ਹੋਇਆ ਸੀ। 18 ਅਗਸਤ, 1945 ਨੂੰ ਇੱਕ ਜਹਾਜ਼ ਹਾਦਸੇ ਵਿੱਚ ਝੁਲਸਣ ਤੋਂ ਬਾਅਦ ਤਾਈਵਾਨ ਦੇ ਇੱਕ ਹਸਪਤਾਲ ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ।  ਉਨ੍ਹਾਂ ਦੇ ਪਿਤਾ ਦਾ ਨਾਂ ਜਾਨਕੀ ਨਾਥ ਬੋਸ ਤੇ ਮਾਤਾ ਦਾ ਨਾਂ ਪ੍ਰਭਾਵਤੀ ਦੱਤ ਬੋਸ ਸੀ। ਸੁਭਾਸ਼ ਚੰਦਰ ਬੋਸ 14 ਬੱਚਿਆਂ ਵਿਚੋਂ 9ਵੇਂ ਸਥਾਨ ਉਤੇ ਸਨ। ਜਨਵਰੀ 1902 ਵਿਚ ਉਨ੍ਹਾਂ ਨੂੰ ਪ੍ਰੋਟੈਸਟੇਂਟ ਯੂਰਪੀਅਨ ਸਕੂਲ (ਜਿਸ ਨੂੰ ਅੱਜ-ਕੱਲ੍ਹ ਸਟੀਵਰਟ ਹਾਈ ਸਕੂਲ ਕਿਹਾ ਜਾਂਦਾ ਹੈ) ਕਟਕ ਵਿੱਚ ਦਾਖ਼ਲ ਕਰਵਾਇਆ ਗਿਆ।


ਉਨ੍ਹਾਂ ਦਿਨਾਂ ਵਿੱਚ ਕਲਕੱਤਾ ਵਿੱਚ ਬਰਤਾਨੀਆ ਦੇ ਲੋਕ ਭਾਰਤੀਆਂ ਵਿਰੁੱਧ ਘਟੀਆ ਸ਼ਬਦਾਵਲੀ ਵਰਤਦੇ ਸਨ। ਔਟੇਨ ਨਾਂ ਦਾ ਅੰਗਰੇਜ਼ ਪ੍ਰੋਫ਼ੈਸਰ ਭਾਰਤੀਆਂ ਬਾਰੇ ਮਾੜੇ ਸ਼ਬਦ ਬੋਲਦਾ ਸੀ। ਇੱਕ ਦਿਨ ਸੁਭਾਸ਼ ਚੰਦਰ ਬੋਸ ਨੇ ਉਸ ਦੇ ਥੱਪੜ ਮਾਰ ਦਿੱਤਾ ਸੀ ਜਿਸ ਦੇ ਸਿੱਟੇ ਵਜੋਂ ਉਸ ਨੂੰ ਕਾਲਜ ਵਿੱਚੋਂ ਕੱਢ ਦਿੱਤਾ ਗਿਆ।


ਫਿਰ ਉਨ੍ਹਾਂ ਨੇ ਸਕਟਿਸ ਚਰਚ ਕਾਲਜ (ਕਲਕੱਤਾ ਯੂਨੀਵਰਸਿਟੀ) ਵਿੱਚ ਦਾਖ਼ਲਾ ਲਿਆ ਤੇ ਬੀਏ ਆਨਰਜ਼ ਫਿਲਾਸਫੀ ਦੀ 1918 ਵਿੱਚ ਪਾਸ ਕੀਤੀ। ਉਹ 1919 ਵਿੱਚ ਉਚੇਰੀ ਸਿੱਖਿਆ ਲਈ ਇੰਗਲੈਂਡ ਚਲੇ ਗਏ। ਉੱਥੇ 8 ਮਹੀਨਿਆਂ ਦੇ ਸਮੇਂ ਵਿੱਚ ਹੀ ਇੰਡੀਅਨ ਸਿਵਲ ਸਰਵਿਸ (ਆਈਸੀਐੱਸ) ਦਾ ਇਮਤਿਹਾਨ ਪਾਸ ਕਰ ਲਿਆ।


ਆਜ਼ਾਦੀ ਮਗਰੋਂ ਇਸ ਦਾ ਨਾਂ ਬਦਲ ਕੇ ਇੰਡੀਅਨ ਐਡਮਨਿਸਟ੍ਰੇਟਿਵ ਸਰਵਿਸਿਜ਼ (ਆਈਏਐੱਸ) ਰੱਖਿਆ ਗਿਆ। ਉਹ ਆਈਸੀਐੱਸ ਪ੍ਰੀਖਿਆ 'ਚ ਚੌਥੇ ਸਥਾਨ ਉਪਰ ਆਏ ਸਨ। ਉਨ੍ਹਾਂ ਨੇ ਆਪਣੇ ਵੱਡੇ ਭਰਾ ਸ਼ਰਤ ਚੰਦਰ ਬੋਸ ਨੂੰ ਲਿਖਿਆ ਕਿ ਉਹ ਅੰਗਰੇਜ਼ਾਂ ਦੀ ਨੌਕਰੀ ਨਹੀਂ ਕਰਨਾ ਚਾਹੁੰਦੇ।


ਉਨ੍ਹਾਂ ਨੇ 1921 ਨੂੰ ਨੌਕਰੀ ਤੋਂ ਅਸਤੀਫ਼ਾ ਦੇ ਦਿੱਤਾ ਤੇ ਭਾਰਤ ਆ ਗਏ। ਸੁਭਾਸ਼ ਚੰਦਰ ਬੋਸ ਨੇ 'ਸਵਰਾਜ' ਅਖ਼ਬਾਰ ਸ਼ੁਰੂ ਕੀਤੀ ਤੇ ਬੰਗਾਲ ਸੂਬੇ ਦੀ ਕਾਂਗਰਸ ਕਮੇਟੀ ਦਾ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਨ੍ਹਾਂ ਨੇ ਆਜ਼ਾਦੀ ਲਹਿਰ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ, ਜਿਸ ਲਈ ਉਨ੍ਹਾਂ ਨੇ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਹੈ।


ਇਹ ਵੀ ਪੜ੍ਹੋ : Sadhu Singh Dharamsot: ਵਿਜੀਲੈਂਸ ਨੇ ਸਾਧੂ ਸਿੰਘ ਧਰਮਸੋਤ ਦੇ OSD ਨੂੰ ਬਣਾਇਆ ਗਵਾਹ, ਬਿਆਨ ਕਰਵਾਏ ਦਰਜ