ਚੰਡੀਗੜ: ਹਾਲ ਹੀ ਵਿੱਚ ਪੰਜਾਬ ਵਿਚ ਸੰਗਰੂਰ ਸੰਸਦੀ ਸੀਟ ਲਈ ਜ਼ਿਮਨੀ ਚੋਣ ਹੋਈ ਜਿਸ ਵਿਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ ਜੇਤੂ ਰਹੇ। ਵਿਵਾਦਾਂ ਨਾਲ ਉਨ੍ਹਾਂ ਦਾ ਪੁਰਾਣਾ ਸਬੰਧ ਹੈ। ਹੁਣ ਉਨ੍ਹਾਂ ਨੇ ਇਕ ਵਾਰ ਫਿਰ ਵੱਖਰੇ ਖਾਲਿਸਤਾਨ ਦੇਸ਼ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਇਕ ਸੁਝਾਅ ਦਿੱਤਾ ਗਿਆ ਜਿਸ ਨੂੰ ਲੈ ਕੇ ਪੂਰੇ ਦੇਸ਼ ਵਿੱਚ ਸਿਆਸਤ ਗਰਮ ਹੋ ਗਈ ਹੈ।


COMMERCIAL BREAK
SCROLL TO CONTINUE READING

 


ਪਹਿਲਾਂ ਵੀ ਕੀਤੀ ਹੈ ਅਜਿਹੀ ਮੰਗ


ਵੈਸੇ ਮਾਨ ਨੇ ਪਹਿਲਾਂ ਵੀ ਅਜਿਹੀ ਮੰਗ ਉਠਾਈ ਹੈ। ਹਰਿਆਣਾ ਦੇ ਕਰਨਾਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਗਰੂਰ ਦੇ ਸੰਸਦ ਮੈਂਬਰ ਨੇ ਕਿਹਾ ਕਿ ਸਭ ਤੋਂ ਪਹਿਲਾਂ ਉਹ ਜਵਾਬ ਦੇਣ ਕਿ ਉਹ ਭਾਰਤ ਨੂੰ ਬਰਕਰਾਰ ਰੱਖ ਸਕਦੇ ਹਨ ਜਾਂ ਨਹੀਂ। ਉਹ ਆਪਣੀ ਜ਼ਮੀਨ ਪਾਕਿਸਤਾਨ ਅਤੇ ਚੀਨ ਨੂੰ ਦੇ ਰਹੇ ਹਨ ਇਸੇ ਤਰ੍ਹਾਂ ਜੇਕਰ ਉਹ ਖਾਲਿਸਤਾਨ ਨੂੰ ਮਨਜ਼ੂਰੀ ਦੇ ਦਿੰਦੇ ਹਨ ਤਾਂ ਇਹ ਪ੍ਰਮਾਣੂ ਸਮਰੱਥਾ ਵਾਲੇ ਭਾਰਤ, ਪਾਕਿਸਤਾਨ ਅਤੇ ਚੀਨ ਲਈ ਬਫਰ ਸਟੇਟ ਬਣ ਜਾਵੇਗਾ। ਇਸ ਕਾਰਨ ਦੱਖਣੀ ਏਸ਼ੀਆ ਵਿੱਚ ਕਦੇ ਵੀ ਪ੍ਰਮਾਣੂ ਯੁੱਧ ਨਹੀਂ ਹੋਵੇਗਾ


 


ਮਾਨ ਜਰਨੈਲ ਸਿੰਘ ਭਿੰਡਰਾਂਵਾਲਿਆਂ ਤੋਂ ਪ੍ਰਭਾਵਿਤ


ਸਿਮਰਨਜੀਤ ਆਪਣੇ ਆਪ ਨੂੰ ਭਿੰਡਰਾਂਵਾਲਿਆਂ ਦਾ ਚੇਲਾ ਦੱਸਦਾ ਹੈ, ਜਿਸ ਨੂੰ ਓਪਰੇਸ਼ਨ ਬਲੂ ਸਟਾਰ ਦੌਰਾਨ ਭਾਰਤੀ ਫੌਜ ਦੁਆਰਾ ਮਾਰਿਆ ਗਿਆ ਸੀ। ਜ਼ਿਮਨੀ ਚੋਣ 'ਚ ਜਿੱਤ ਤੋਂ ਬਾਅਦ ਉਨ੍ਹਾਂ ਕਿਹਾ ਸੀ ਕਿ ਇਹ ਭਿੰਡਰਾਂਵਾਲਿਆਂ ਦੀ ਸਿੱਖਿਆ ਦੀ ਜਿੱਤ ਹੈ। ਦੀਪ ਸਿੰਘ ਸਿੱਧੂ ਅਤੇ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਸਿੱਖ ਕੌਮ ਡੂੰਘੇ ਦੁਖੀ ਹੈ। ਸਾਡੀ ਇਸ ਜਿੱਤ ਤੋਂ ਬਾਅਦ ਹੁਣ ਭਾਰਤ ਸਰਕਾਰ ਮੁਸਲਮਾਨਾਂ ਨਾਲ ਉਸ ਤਰ੍ਹਾਂ ਦਾ ਵਿਵਹਾਰ ਨਹੀਂ ਕਰੇਗੀ।