Mohali News: ਅੱਤ ਦੀ ਗਰਮੀ `ਚ ਪਿਛਲੇ 4 ਦਿਨ ਤੋਂ ਬਿਜਲੀ ਠੱਪ; ਗਰਿੱਡ ਦੇ ਘਿਰਾਓ ਪਿਛੋਂ ਰਾਤ 3 ਵਜੇ ਸਪਲਾਈ ਹੋਈ ਬਹਾਲ
Mohali News: ਖਰੜ ਦੇ ਨਿਊ ਸੰਨੀ ਇਨਕਲੇਵ ਵਿੱਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਲੋਕਾਂ ਨੇ ਰਾਤ 12.30 ਗਰਿੱਡ ਦਾ ਘਿਰਾਓ ਕੀਤਾ।
Mohali News: ਪੰਜਾਬ ਵਿੱਚ ਗਰਮੀ ਦਾ ਕਹਿਰ ਲਗਾਤਾਰ ਜਾਰੀ ਹੈ ਅਤੇ ਕੁਝ ਦਿਨ ਹੋਰ ਰਾਹਤ ਮਿਲਣ ਦੀ ਸੰਭਾਵਨਾ ਵੀ ਨਹੀਂ ਹੈ। ਪਾਰਾ 44 ਡਿਗਰੀ ਤੋਂ ਪਾਰ ਪੁੱਜਣ ਤੇ ਲੂ ਚੱਲਣ ਕਾਰਨ ਲੋਕ ਘਰਾਂ ਵਿੱਚੋਂ ਨਿਕਲਣ ਤੋਂ ਗੁਰੇਜ਼ ਕਰ ਰਹੇ ਹਨ। ਗਰਮੀ ਤੋਂ ਬਚਣ ਲਈ ਅਲੱਗ-ਅਲੱਗ ਢੰਗ ਅਪਣਾ ਰਹੇ ਹਨ। ਲੋਕ ਦਿਨ ਵੇਲੇ ਵੀ ਘਰਾਂ ਵਿੱਚ ਪੱਖੇ, ਕੂਲਰ ਤੇ ਏਸੀ ਚਲਾ ਸਮਾਂ ਕੱਟ ਰਹੇ ਹਨ।
ਪਰ ਖਰੜ ਦੇ ਨਿਊ ਸੰਨੀ ਇਨਕਲੇਵ ਯੂਨੀਵਰਸਿਟੀ ਦੇ ਬਲਾਕ ਵਿੱਚ 4 ਦਿਨ ਤੋਂ ਬਿਜਲੀ ਦੀ ਦਿੱਕਤ ਨਾ ਆਉਣ ਕਾਰਨ ਲੋਕਾਂ ਦਾ ਘਰਾਂ ਵਿੱਚ ਰਹਿਣਾ ਵੀ ਮੁਸ਼ਕਲ ਹੋ ਗਿਆ ਹੈ। ਬਿਜਲੀ ਵਿੱਚ ਜ਼ਿਆਦਾ ਦਿੱਕਤ ਹੋਣ ਕਾਰਨ ਇਨਵੇਰਟਰ ਵੀ ਜਵਾਬ ਦੇ ਗਏ ਹਨ।
ਛੋਟੇ ਬੱਚਿਆਂ ਤੇ ਬਜ਼ੁਰਗਾਂ ਦਾ ਗਰਮੀ ਕਾਰਨ ਬੁਰਾ ਹਾਲ ਹੈ। ਖਰੜ ਦੇ ਨਿਊ ਸੰਨੀ ਇਨਕਲੇਵ ਯੂਨੀਵਰਸਿਟੀ ਬਲਾਕ ਵਿੱਚ ਪਿਛਲੇ ਚਾਰ ਦਿਨ ਤੋਂ ਲਾਈਟ ਨਾ ਆਉਣ ਕਾਰਨ ਲੋਕਾਂ ਨੇ ਰਾਤ 12.30 ਉਤੇ 66ਕੇਵੀ ਗਰਿੱਡ ਸੰਨੀ ਇਨਕਲੇਵ ਦਾ ਘਿਰਾਓ ਕੀਤਾ।
ਇਹ ਵੀ ਪੜ੍ਹੋ : Chandigarh News: ਚੰਡੀਗੜ੍ਹ ਪੁਲਿਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲਿਆਂ ਖਿਲਾਫ ਮਾਮਲਾ ਕੀਤਾ ਦਰਜ
ਲੋਕਾਂ ਨੇ ਗਰਿੱਡ ਦੇ ਅੰਦਰ ਵੜ੍ਹ ਕੇ ਭਾਰੀ ਹੰਗਾਮਾ ਕੀਤਾ ਜਿਸ ਕਾਰਨ ਮੁਲਾਜ਼ਮਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਇਸ ਉਪਰੰਤ ਬਿਜਲੀ ਵਿਭਾਗ ਨੂੰ ਮੌਕੇ ਉਤੇ ਪੁਲਿਸ ਬੁਲਾਉਣੀ ਪਈ। ਰਾਤ ਕਰੀਬ 3.30 ਵਜੇ ਲੋਕਾਂ ਦੇ ਰੋਸ ਤੋਂ ਬਾਅਦ ਬਿਜਲੀ ਸਪਲਾਈ ਬਹਾਲ ਹੋ ਸਕੀ।
ਸਾਵਧਾਨੀ ਦੇ ਤੌਰ 'ਤੇ ਰਾਤ ਸਮੇਂ ਦੋ ਪੀਸੀਆਰ ਗੱਡੀਆਂ ਸਬ ਸਟੇਸ਼ਨ 'ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਗਰਮੀਆਂ ਦਾ ਮੌਸਮ ਸ਼ੁਰੂ ਹੋਣ ਕਾਰਨ ਮੋਹਾਲੀ, ਖਰੜ ਅਤੇ ਜ਼ੀਰਕਪੁਰ ਦੇ ਇਲਾਕਿਆਂ ਵਿੱਚ ਲਗਾਤਾਰ ਘੰਟਿਆਂਬੱਧੀ ਬਿਜਲੀ ਕੱਟ ਲੱਗ ਰਹੇ ਹਨ। ਹਾਲਾਂਕਿ ਪੀਐਸਪੀਸੀਐਲ ਅਧਿਕਾਰੀ ਇਨ੍ਹਾਂ ਨੂੰ ਰੱਖ-ਰਖਾਅ ਦੇ ਕੰਮ ਲਈ ਜ਼ਿੰਮੇਵਾਰ ਠਹਿਰਾਉਂਦੇ ਹਨ ਪਰ ਵਸਨੀਕਾਂ ਦੀ ਸ਼ਿਕਾਇਤ ਹੈ ਕਿ ਵਧੀ ਹੋਈ ਖਪਤ ਨੂੰ ਪੂਰਾ ਕਰਨ ਵਿੱਚ ਅਸਮਰੱਥਾ ਤੇ ਬੁਨਿਆਦੀ ਢਾਂਚੇ ਵਿੱਚ ਗੜਬੜੀ ਇਸ ਦਾ ਕਾਰਨ ਹੈ।
ਇਹ ਵੀ ਪੜ੍ਹੋ : Khanna News: ਭੈਣ-ਭਰਾ ਨੂੰ ਵਿਦੇਸ਼ ਭੇਜਣ ਦੇ ਨਾਂ ਉੱਤੇ 74 ਲੱਖ ਦੀ ਠੱਗੀ ਮਾਰਨ ਵਾਲਾ ਫਰਜ਼ੀ ਟਰੈਵਲ ਏਜੰਟ ਗ੍ਰਿਫਤਾਰ