ਚੰਡੀਗੜ੍ਹ- ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਅੱਤਵਾਦੀਆਂ ਅਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਦੇ ਸਬੰਧ ਵਿੱਚ ਰਾਸ਼ਟਰੀ ਰਾਜਧਾਨੀ ਖੇਤਰ (ਐਨਸੀਆਰ), ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਹਿੱਸਿਆਂ ਵਿੱਚ ਲਗਭਗ 50 ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਇਹ ਰੇਡ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨਾਲ ਜੁੜੇ ਗੈਂਗਸਟਰਾਂ ਤੇ ਸ਼ੱਕੀ ਗਿਰੋਹ ਦੇ ਸਬੰਧ ਵਿੱਚ ਕੀਤੀ ਗਈ।


COMMERCIAL BREAK
SCROLL TO CONTINUE READING


ਪੰਜਾਬ ਵਿੱਚ ਲਗਭਗ 25 ਥਾਵਾਂ 'ਤੇ ਇਹ ਰੇਡ ਕੀਤੀ ਗਈ। ਐਨਆਈਏ ਵੱਲੋਂ ਸਿੱਧੂ ਮੂਸੇਵਾਲਾ ਕਤਲ ਦੇ ਮੁੱਖ ਸਾਜਿਸ਼ਕਰਤਾ ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ ਦੇ ਘਰ ‘ਚ ਮੁਕਤਸਰ ਵਿਖੇ ਵੀ ਰੇਡ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਘਰ ਅਬੋਹਰ ਵਿੱਚ ਵੀ ਇਹ ਰੇਡ ਜਾਰੀ ਹੈ। ਇਸ ਦੇ ਨਾਲ ਹੀ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਘਰ ‘ਤੇ ਰੇਡ ਕੀਤੀ ਗਈ ਹੈ। ਪੰਜਾਬ ਦੇ ਹੋਰ ਇਲਾਕਿਆਂ ਵਿੱਚ ਇਹਨਾਂ ਗੈਂਗਸਟਰਾਂ ਨਾਲ ਸਬੰਧਿਤ ਮੈਬਰਾਂ ਦੇ ਘਰਾਂ ਵਿੱਚ ਵੀ ਰੇਡ ਜਾਰੀ ਹੈ। 


ਦੂਜੇ ਪਾਸੇ ਐਨਆਈਏ ਵੱਲੋਂ ਲਾਰੈਂਸ ਗੈਂਗ ਦੇ ਵਿਰੋਧੀ ਗੈਂਗ ਦੇ ਮੈਂਬਰ ਦਵਿੰਦਰ ਬੰਬੀਹਾ, ਕੌਸ਼ਲ ਚੌਧਰੀ, ਨੀਰਜ ਬਵਾਨਾ, ਸੁਨੀਲ ਉਰਫ਼ ਟਿੱਲੂ ਤਾਜਪੁਰੀਆ, ਦਿਲਪ੍ਰੀਤ ਅਤੇ ਸੁਖਪ੍ਰੀਤ ਬੁੱਢਾ ਦੇ ਘਰ ਵੀ ਛਾਪੇਮਾਰੀ ਕੀਤੀ ਗਈ।