NIA Raid in Punjab/ਨਵਦੀਪ ਸਿੰਘ​: NIA ਨੇ ਅੱਜ ਪੰਜਾਬ ਵਿੱਚ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।  ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐੱਨ.ਆਈ.ਏ.) ਨੇ ਮੰਗਲਵਾਰ ਸਵੇਰੇ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਸਮੇਤ ਕਈ ਸੂਬਿਆਂ 'ਚ ਛਾਪੇਮਾਰੀ ਕੀਤੀ। ਗੈਂਗਸਟਰ-ਅੱਤਵਾਦੀ ਸਬੰਧਾਂ ਦੀ ਜਾਂਚ ਲਈ 30 ਥਾਵਾਂ 'ਤੇ ਇੱਕੋ ਸਮੇਂ ਤਲਾਸ਼ੀ ਲਈ ਜਾ ਰਹੀ ਹੈ। ਮੰਗਲਵਾਰ ਸਵੇਰੇ NIA ਦੀ ਟੀਮ ਨੇ ਫਰੀਦਕੋਟ ਦੇ ਕੋਟਕਪੂਰਾ ਸਥਿਤ ਇੱਕ ਵਪਾਰੀ ਦੇ ਘਰ ਛਾਪਾ ਮਾਰਿਆ। ਇਹ ਜਾਂਚ ਪਿਛਲੇ ਢਾਈ ਘੰਟੇ ਤੋਂ ਚੱਲ ਰਹੀ ਹੈ ਅਤੇ ਇਸ ਸਬੰਧੀ ਅਧਿਕਾਰੀਆਂ (NIA Raid in Punjab)  ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਹੈ।


COMMERCIAL BREAK
SCROLL TO CONTINUE READING

ਜ਼ਿਕਰਯੋਗ ਹੈ ਕਿ ਮੰਗਲਵਾਰ ਸਵੇਰੇ ਕਰੀਬ 6 ਵਜੇ ਐਨਆਈਏ ਦੀ ਟੀਮ ਨੇ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ (NIA Raid in Punjab) ਘਰ ਛਾਪਾ ਮਾਰਿਆ ਗਿਆ ਹੈ । ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਇਸ ਬਾਰੇ ਅਧਿਕਾਰੀਆਂ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਨਾਲ ਸਬੰਧ ਹੋਣ ਕਾਰਨ ਐਨਆਈਏ ਨੇ (NIA Raid in Punjab)  ਉਸ ਦੇ ਘਰ ਛਾਪਾ ਮਾਰਿਆ ਹੈ। ਫਿਲਹਾਲ NIA  ਦੀ ਟੀਮ ਜਾਂਚ 'ਚ ਰੁੱਝੀ ਹੋਈ ਹੈ।


ਇਹ ਵੀ ਪੜ੍ਹੋ:  Mohali Firing News: ਮੋਹਾਲੀ 'ਚ ਦੇਰ ਰਾਤ ਹੋਮਲੈਡ ਦੇ ਬਾਹਰ  ਚੱਲੀਆਂ ਗੋਲੀਆਂ, ਇਲਾਕੇ 'ਚ ਦਹਿਸ਼ਤ ਦਾ ਮਾਹੌਲ


NIA ਨੇ ਮੋਗਾ ਵਿੱਚ ਵੀ ਛਾਪੇਮਾਰੀ ਕੀਤੀ
ਇਸ ਦੇ ਨਾਲ ਹੀ ਐਨਆਈਏ ਨੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿੱਚ ਰਵਿੰਦਰ ਸਿੰਘ ਨਾਮਕ ਨੌਜਵਾਨ ਦੇ ਘਰ ਛਾਪਾ ਮਾਰਿਆ। ਟੀਮ ਰਵਿੰਦਰ ਦੇ ਨਾਂ 'ਤੇ ਚੱਲ ਰਹੇ ਮੋਬਾਈਲ ਨੰਬਰ ਦੀ ਜਾਣਕਾਰੀ ਲੈਣ ਆਈ ਸੀ। ਟੀਮ ਨੇ ਮੋਗਾ ਦੇ ਚੁਗਾਵਾ ਵਿੱਚ ਇੱਕ ਘਰ ਵਿੱਚ ਵੀ ਛਾਪਾ ਮਾਰਿਆ।


ਫਿਰੋਜ਼ਪੁਰ ਵਿੱਚ ਐਨ ਆਈ ਏ ਦੀ ਰੇਡ
 ਫਿਰੋਜ਼ਪੁਰ ਛਾਵਣੀ ਦੇ ਘੁਮਾਰ ਮੰਡੀ ਵਿੱਚ ਐਨਆਈਏ ਵੱਲੋਂ ਕੀਤੀ ਗਈ ਰੇਡ , ਇੱਕ ਸਿਮ ਕਾਰਡ ਨੂੰ ਲੈ ਕੇ ਐਨਆਈਏ ਵੱਲੋਂ ਛਾਪਾਮਾਰੀ ਕੀਤੀ ਗਈ। ਘੁਮਾਰ ਮੰਡੀ ਦੀ ਰਹਿਣ ਵਾਲੀ ਮਹਿਲਾ ਦੇ ਨਾਮ ਤੇ ਸੀ ਸਿਮ ਕਾਰਡ ਉਸ ਸਿਮ ਕਾਰਡ ਦੇ ਨੰਬਰ ਜਰੀਏ ਪਾਕਿਸਤਾਨ ਤੇ ਹੋਰ ਦੇਸ਼ਾਂ ਵਿੱਚ ਗੱਲਬਾਤ ਹੁੰਦੀ ਸੀ। ਸਿਮ ਕਾਰਡ ਦੀ ਵਰਤੋਂ ਨੂੰ ਲੈ ਕੇ ਐਨਆਈਏ ਵੱਲੋਂ ਮਹਿਲਾ ਤੋਂ ਪੁੱਛਗਿੱਛ ਕੀਤੀ ਗਈ ਦੱਸ

ਇਹ ਵੀ ਪੜ੍ਹੋ:  Punjab Bus Strike: ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਪੜ੍ਹ ਲਵੋ ਇਹ ਖ਼ਬਰ! ਪੰਜਾਬ 'ਚ ਅੱਜ ਨਹੀਂ ਚੱਲਣਗੀਆਂ ਬੱਸਾਂ