Punjab News: NIA ਦੀ ਵੱਡੀ ਕਾਰਵਾਈ- ਅੱਤਵਾਦੀ ਲਖਬੀਰ ਸਿੰਘ ਲੰਡਾ ਦੀ ਖੇਤੀ ਦੀ ਜ਼ਮੀਨ ਕੀਤੀ ਜ਼ਬਤ
Lakhbir Singh Landa News: NIA ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ (Lakhbir Singh Landa) ਤਰਨਤਾਰਨ ਜ਼ਿਲੇ ਦੇ ਸਰਹਾਲੀ ਥਾਣੇ `ਤੇ ਆਰਪੀਜੀ ਹਮਲੇ ਸਮੇਤ ਕਈ ਵੱਡੇ ਮਾਮਲਿਆਂ `ਚ NIA, ਪੰਜਾਬ ਪੁਲਿਸ ਨੂੰ ਲੋੜੀਂਦਾ ਹੈ ਅਤੇ ਉਹ ਵਿਦੇਸ਼ `ਚ ਫਰਾਰ ਹੈ। ਫਿਲਹਾਲ ਐਨਆਈਏ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਹਨ।
Lakhbir Singh Landa News: NIA ਨੇ ਵਿਦੇਸ਼ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ (Lakhbir Singh Landa) ਹਰੀਕੇ ਦੀ ਚਾਰ ਏਕੜ ਜ਼ਮੀਨ ਜ਼ਬਤ ਕਰ ਲਈ ਹੈ। NIA ਦੀ ਟੀਮ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਪਹੁੰਚੀ, ਜਿੱਥੇ NIA ਵੱਲੋਂ ਲੰਡਾ ਹਰੀਕੇ ਦੀ ਜਾਇਦਾਦ ਕੁਰਕ ਕਰ ਲਈ ਗਈ ਹੈ। ਲੰਡਾ ਹਰੀਕੇ ਤਰਨਤਾਰਨ ਜ਼ਿਲੇ ਦੇ ਸਰਹਾਲੀ ਥਾਣੇ 'ਤੇ ਆਰਪੀਜੀ ਹਮਲੇ ਸਮੇਤ ਕਈ ਵੱਡੇ ਮਾਮਲਿਆਂ 'ਚ NIA, ਪੰਜਾਬ ਪੁਲਿਸ ਨੂੰ ਲੋੜੀਂਦਾ ਹੈ ਅਤੇ ਉਹ ਵਿਦੇਸ਼ 'ਚ ਫਰਾਰ ਹੈ। ਫਿਲਹਾਲ ਐਨਆਈਏ ਅਧਿਕਾਰੀ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਰ ਰਹੇ ਹਨ।
ਰਿਪੋਰਟ ਮੁਤਾਬਕ ਇਹ ਪੰਜਾਬ ਵਿੱਚ ਖਾਲਿਸਤਾਨੀ ਅਨਸਰਾਂ ਖਿਲਾਫ ਵੱਡੀ ਕਾਰਵਾਈ ਹੈ। ਕੁਝ ਮਹੀਨੇ ਪਹਿਲਾਂ, ਐਨਆਈਏ ਨੇ ਕੈਨੇਡਾ ਸਥਿਤ ਅੱਤਵਾਦੀ ਲਖਬੀਰ ਸਿੰਘ ਸੰਧੂ (Lakhbir Singh Landa) ਉਰਫ਼ 'ਲੰਡਾ', ਜੋ ਕਿ ਪੰਜਾਬ ਵਿੱਚ ਇੱਕ ਦਹਿਸ਼ਤੀ ਕੇਸ ਵਿੱਚ ਲੋੜੀਂਦਾ ਹੈ, ਦੀ ਗ੍ਰਿਫ਼ਤਾਰੀ ਲਈ ਸੂਚਨਾ ਦੇਣ ਲਈ 15 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਸੀ।
ਇਹ ਵੀ ਪੜ੍ਹੋ: Patiala News: ਸੋਹਰੇ ਪਰਿਵਾਰ ਤੋਂ ਦੁਖੀ ਹੋ ਕੇ ਪੁਲਿਸ ਮੁਲਾਜ਼ਮ ਨੇ ਕੀਤੀ ਆਤਮ ਹੱਤਿਆ
ਐਨਆਈਏ ਨੇ ਹਾਲ ਹੀ ਵਿੱਚ ਤਰਨਤਾਰਨ ਦੇ ਵਸਨੀਕ ਸੰਧੂ ਲਈ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਸੀ, ਜੋ ਇਸ ਸਮੇਂ ਕੈਨੇਡਾ ਦੇ ਅਲਬਰਟਾ ਦੇ ਐਡਮਿੰਟਨ ਵਿੱਚ ਰਹਿੰਦਾ ਮੰਨਿਆ ਜਾਂਦਾ ਹੈ। ਸੰਧੂ 2022 'ਚ ਮੋਹਾਲੀ 'ਚ ਪੰਜਾਬ ਪੁਲਿਸ ਦੇ ਖੁਫੀਆ ਹੈੱਡਕੁਆਰਟਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਲੋੜੀਂਦਾ ਹੈ।
ਦੱਸ ਦਈਏ ਕਿ ਪਿਛਲੇ ਸਾਲ 20 ਅਗਸਤ ਨੂੰ NIA ਨੇ ਲੰਡਾ(Lakhbir Singh Landa) ਤੇ ਭਾਰਤੀ ਦੰਡਾਵਲੀ (IPC) ਦੀ ਧਾਰਾ 120B, 121, 121A ਅਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (UAPA), 1967 ਦੇ ਤਹਿਤ ਗੈਰ-ਕਾਨੂੰਨੀ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਮਾਮਲਾ ਦਰਜ ਕੀਤਾ ਸੀ। ਲੰਡਾ, ਜਿਸ ਦੀ ਉਮਰ ਕਰੀਬ 30 ਸਾਲ ਹੈ, ਤਰਨਤਾਰਨ ਜ਼ਿਲ੍ਹੇ ਦੇ ਪਿੰਡ ਹਰੀਕੇ ਪੱਤਣ ਦਾ ਰਹਿਣ ਵਾਲਾ ਹੈ। ਰਿਪੋਰਟਾਂ ਮੁਤਾਬਕ ਉਸ ਵਿਰੁੱਧ ਪਹਿਲੀ ਕਾਰਵਾਈ 10 ਸਾਲ ਪਹਿਲਾਂ ਆਰਮਜ਼ ਐਕਟ ਤਹਿਤ ਕੀਤੀ ਗਈ ਸੀ। ਇਸ ਸਾਲ ਦੇ ਸ਼ੁਰੂ ਵਿੱਚ, ਉਸ 'ਤੇ ਕਤਲ ਦੀ ਕੋਸ਼ਿਸ਼, ਕਤਲ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਸਮੇਤ 18 ਅਪਰਾਧਿਕ ਅਪਰਾਧਾਂ ਦਾ ਦੋਸ਼ ਲਗਾਇਆ ਗਿਆ ਸੀ।
ਇਹ ਵੀ ਪੜ੍ਹੋ: Nuh Accident News: ਗਲਤ ਦਿਸ਼ਾ ਤੋਂ ਆ ਰਹੇ ਟੈਂਕਰ ਨਾਲ 12 ਕਰੋੜ ਦੀ ਕਾਰ ਦੀ ਹੋਈ ਟੱਕਰ, ਦੋ ਲੋਕਾਂ ਦੀ ਮੌਤ