Nirankari Bhawan Blast News: ਸੰਤ ਨਿਰੰਕਾਰੀ ਭਵਨ ਵਿੱਚ ਹੋਏ ਧਮਾਕੇ ਦੇ ਮੁੱਖ ਗਵਾਹ ਓਂਕਾਰ ਸਿੰਘ ਧਮਕੀ ਭਰੇ ਫੋਨ ਆਏ ਹਨ। ਉਸਨੂੰ ਬਲਾਸਟ ਮਾਮਲੇ 'ਚ ਗਵਾਹੀ ਨਾ ਦੇਣ ਲਈ ਧਮਕੀ ਮਿਲੀ ਹੈ। ਓਂਕਾਰ ਸਿੰਘ ਨੂੰ ਧਮਾਕੇ ਦੇ ਮੁਲਜ਼ਮ ਅਵਤਾਰ ਸਿੰਘ ਦੇ ਹੱਕ ਵਿੱਚ ਬੋਲਣ ਲਈ ਕਿਹਾ ਗਿਆ।


COMMERCIAL BREAK
SCROLL TO CONTINUE READING

ਇਹ ਧਮਕੇ ਭਰੇ ਫੋਨ ਉਸਦੇ ਪੁੱਤਰ ਦੇ ਫੋਨ ਤੇ ਲਗਾਤਾਰ ਆ ਰਹ ਹਨ। ਜਿਸ ਤੋਂ ਬਾਅਦ ਓਂਕਰਾ ਸਿੰਘ ਵੱਲੋਂ ਥਾਣਾ ਰਾਜਾਸਾਂਸੀ ਵਿੱਚ ਕੇਸ ਦਰਜ ਕਰਵਾ ਦਿੱਤਾ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਬੀਤੀ ਰਾਤ ਤੋਂ ਹੀ ਇੱਕ ਅਧਿਕਾਰੀ ਨੂੰ ਓਂਕਰਾ ਸਿੰਘ ਦੇ ਨਾਲ ਤਾਇਨਾਤ ਕਰ ਦਿੱਤਾ ਹੈ।


ਜਿਸ ਤੋਂ ਬਾਅਦ ਪੁਲਿਸ ਗਵਾਹ ਓਂਕਾਰ ਸਿੰਘ ਦੀ ਸੁਰੱਖਿਆ ਦੇ ਲਈ ਸੈਸ਼ਨ ਜੱਜ ਕੋਲ ਜਾ ਰਹੀ ਹੈ।


20 ਦਸੰਬਰ ਨੂੰ ਸੁਣਵਾਈ 


ਓਂਕਾਰ ਸਿੰਘ ਨੇ ਧਮਕੀਆਂ ਮਿਲਣ ਸਬੰਧੀ ਰਾਜਾਸਾਂਸੀ ਪੁਲਿਸ ਨੂੰ ਚਿੱਠੀ ਲਿਖੀ ਹੈ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਦਰਬਾਰੀ ਲਾਲ ਦੀ ਅਦਾਲਤ ਵਿੱਚ ਚੱਲ ਰਹੀ ਹੈ। ਜਿਸ ਵਿੱਚ ਉਸਦੀ ਗਵਾਹੀ ਲਈ 20 ਦਸੰਬਰ ਦੀ ਤਰੀਕ ਤੈਅ ਕੀਤੀ ਗਈ ਹੈ।


17 ਦਸੰਬਰ ਨੂੰ ਮਿਲੀ ਧਮਕੀ


ਉਸ ਨੇ ਦੱਸਿਆ ਕਿ ਗਵਾਹੀ ਤੋਂ ਦੋ ਦਿਨ ਪਹਿਲਾਂ 17 ਦਸੰਬਰ ਨੂੰ ਉਸ ਦੇ ਲੜਕੇ ਗੁਰਪਿਆਰ ਸਿੰਘ ਨੂੰ ਪੰਜ ਵੱਖ-ਵੱਖ ਨੰਬਰਾਂ ਤੋਂ ਫੋਨ ਆਏ ਸੀ, ਜਦੋਂ ਉਸ ਨੇ ਫੋਨ ਚੁੱਕਿਆ ਤਾਂ ਦੂਜੇ ਪਾਸੇ ਮੌਜੂਦ ਵਿਅਕਤੀ ਨੇ ਧਮਕੀ ਦਿੱਤੀ ਕਿ ਉਹ ਆਪਣੇ ਪਿਤਾ ਨੂੰ ਬਲਾਸਟ ਕੇਸ ਵਿੱਚ ਗਵਾਹੀ ਨਾ ਦੇਣ ਲਈ ਕਹਿਣ, ਜੇ ਗਵਾਹੀ ਦੇਣੀ ਹੈ ਤਾਂ ਅਵਤਾਰ ਸਿੰਘ ਦੇ ਹੱਕ ਵਿੱਚ ਦਿਓ।


ਉਸ ਨੇ ਧਮਕੀ ਦਿੱਤੀ ਕਿ ਜੇਕਰ ਉਸਨੇ ਸੱਚੀ ਗਵਾਹੀ ਦਿੱਤੀ ਤਾਂ ਉਸਦੇ ਪਿਤਾ ਅਤੇ ਉਸਦੇ ਪਰਿਵਾਰ ਦੀ ਜਾਨ-ਮਾਲ ਦਾ ਨੁਕਸਾਨ ਹੋਵੇਗਾ। ਇਸ ਧਮਕੀ ਭਰੇ ਕਾਲ ਦੀ ਰਿਕਾਰਡਿੰਗ ਪੈਨ ਡਰਾਈਵ ਰਾਹੀਂ ਪੁਲੀਸ ਨੂੰ ਦੇ ਦਿੱਤੀ ਗਈ ਹੈ। ਜਿਸ ਦੇ ਆਧਾਰ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।


2018 ਵਿੱਚ ਹੋਇਆ ਸੀ ਧਮਾਕਾ ।


18 ਨਵੰਬਰ 2018 ਨੂੰ ਅਦਲੀਵਾਲ ਰੋਡ 'ਤੇ ਸਥਿਤ ਨਿਰੰਕਾਰੀ ਭਵਨ ਦੇ ਬਾਹਰ ਗ੍ਰੇਨੇਡ ਹਮਲਾ ਹੋਇਆ ਸੀ। ਜਿਸ 'ਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ ਕਰੀਬ 26 ਲੋਕ ਜ਼ਖਮੀ ਹੋ ਗਏ। ਇਸ ਸਬੰਧੀ ਰਾਜਾਸਾਂਸੀ ਪੁਲੀਸ ਨੇ ਮਾਮਲਾ ਦਰਜ ਕਰ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜੋ ਅਵਤਾਰ ਸਿੰਘ ਅਤੇ ਵਿਕਰਮਜੀਤ ਸਿੰਘ ਹਨ।


ਜਦਕਿ 3 ਹੋਰ ਭਗੌੜੇ ਮੁਲਜ਼ਮ ਹਰਮੀਤ ਸਿੰਘ (PHD), ਲਖਬੀਰ ਸਿੰਘ ਰੋਡੇ ਅਤੇ ਪਰਮਜੀਤ ਸਿੰਘ ਲਾਲੀ ਵਿਦੇਸ਼ ਵਿੱਚ ਹਨ। 


ਇਹ ਵੀ ਪੜ੍ਹੋ: Jagraon News: ਕਾਰੋਬਾਰੀਆਂ ਤੋਂ ਫਿਰੌਤੀ ਮੰਗਣ ਵਾਲੇ ਤਿੰਨ ਬਦਮਾਸ਼ ਪੁਲਿਸ ਨੇ ਕੀਤੇ ਕਾਬੂ