ਜੇਲ੍ਹ `ਚ ਬੰਦ ਗੈਂਗਸਟਰ ਨੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਦਿੱਤੀ ਜਾਨੋ ਮਾਰਨ ਦੀ ਧਮਕੀ
ਦੱਸਿਆ ਜਾ ਰਿਹਾ ਹੈ ਕਿ ਗੈਂਗਸਟਰ ਜੈੇਸ਼ ਪੁਜਾਰੀ ਬੇਲਾਗਾਵੀ ਨੇ ਜੇਲ੍ਹ `ਚ ਗ਼ੈਰ-ਕਾਨੂੰਨੀ ਢੰਗ ਨਾਲ ਫ਼ੋਨ ਦੀ ਵਰਤੋਂ ਕੀਤੀ ਅਤੇ ਨਿਤਿਨ ਗਡਕਰੀ ਦੇ ਦਫ਼ਤਰ ਨੂੰ ਧਮਕੀ ਦਿੱਤੀ।
Nitin Gadkari death threat news: ਕੇਂਦਰੀ ਮੰਤਰੀ ਨਿਤਿਨ ਗੜਕੀ ਨੂੰ ਜੇਲ੍ਹ ਤੋਂ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਮਿਲੀ ਜਾਣਕਾਰੀ ਮੁਤਾਬਕ ਫੋਨ ਕਰਨ ਵਾਲਾ ਗੈਂਗਸਟਰ ਜੈਸ਼ ਪੁਜਾਰੀ ਦੱਸਿਆ ਜਾ ਰਿਹਾ ਹੈ।
ਦੱਸ ਦਈਏ ਕਿ ਗੈਂਗਸਟਰ ਜੈੇਸ਼ ਪੁਜਾਰੀ ਬੇਲਾਗਾਵੀ ਜੇਲ੍ਹ 'ਚ ਕੈਦ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਸ ਨੇ ਜੇਲ੍ਹ 'ਚ ਗ਼ੈਰ-ਕਾਨੂੰਨੀ ਢੰਗ ਨਾਲ ਫ਼ੋਨ ਦੀ ਵਰਤੋਂ ਕੀਤੀ ਅਤੇ ਨਿਤਿਨ ਗਡਕਰੀ ਦੇ ਦਫ਼ਤਰ ਨੂੰ ਧਮਕੀ ਦਿੱਤੀ।
ਦੱਸਣਯੋਗ ਹੈ ਕਿ ਸਾਲ 2016 'ਚ ਜੈੇਸ਼ ਇੱਕ ਵਾਰ ਜੇਲ੍ਹ ਤੋੜ ਕੇ ਫਰਾਰ ਹੋ ਗਿਆ ਸੀ ਅਤੇ ਇਸ ਤੋਂ ਪਹਿਲਾਂ ਵੀ ਉਸਨੇ ਜੇਲ੍ਹ ਅੰਦਰੋਂ ਕਈ ਵੱਡੇ ਅਫ਼ਸਰਾਂ ਅਤੇ ਹੋਰ ਲੋਕਾਂ ਨੂੰ ਧਮਕੀਆਂ ਦੇ ਦਿੱਤੀਆਂ ਹਨ।
ਇਸ ਦੌਰਾਨ ਪੁਲਿਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕੀ ਇਸ ਧਮਕੀ ਦੇ ਪਿੱਛੇ ਸਿਰਫ਼ ਜੈੇਸ਼ ਪੁਜਾਰੀ ਦਾ ਹੱਥ ਸੀ ਜਾਂ ਇਸਦੇ ਪਿੱਛੇ ਅੰਡਰਵਰਲਡ ਦਾ ਕੋਈ ਵੱਡਾ ਗੈਂਗਸਟਰ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਅਗਲੀ ਜਾਂਚ ਲਈ ਨਾਗਪੁਰ ਪੁਲਿਸ ਦੀ ਟੀਮ ਨੂੰ ਤੁਰੰਤ ਬੇਲਗਾਮ ਭੇਜਿਆ ਗਿਆ ਹੈ।
ਜਿਵੇਂ ਹੀ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨੋ ਮਾਰਨ ਦੀ ਧਮਕੀ ਮਿਲੀ ਤਾਂ ਉਨ੍ਹਾਂ ਦੀ ਰਿਹਾਇਸ਼ ਅਤੇ ਦਫ਼ਤਰ ਦੀ ਸੁਰੱਖਿਆ ਵਧਾ ਦਿੱਤੀ ਗਈ। ਖਾਮਲਾ ਸਥਿਤ ਗਡਕਰੀ ਦੇ ਜਨਸੰਪਰਕ ਦਫਤਰ ਨੂੰ ਸਵੇਰੇ 11.25 ਵਜੇ ਤੋਂ ਦੁਪਹਿਰ 12.30 ਵਜੇ ਦਰਮਿਆਨ ਤਿੰਨ ਧਮਕੀ ਭਰੇ ਫੋਨ ਆਏ ਅਤੇ ਬਾਅਦ ਵਿੱਚ ਨਾਗਪੁਰ ਦੇ ਸੰਸਦ ਮੈਂਬਰ ਅਤੇ ਭਾਜਪਾ ਨੇਤਾ ਗਡਕਰੀ ਦੇ ਨਾਗਪੁਰ ਸਥਿਤ ਘਰ ਅਤੇ ਦਫਤਰ ਦੀ ਸੁਰੱਖਿਆ ਵਧਾ ਦਿੱਤੀ ਗਈ
ਇਹ ਵੀ ਪੜ੍ਹੋ: ਆਦਮਪੁਰ ਹਵਾਈ ਅੱਡਾ ਘਰੇਲੂ ਉਡਾਣਾਂ ਲਈ ਮਾਰਚ ਦੇ ਅੰਤ ਤੱਕ ਦੁਬਾਰਾ ਹੋ ਜਾਵੇਗਾ ਚਾਲੂ
ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਨੇ ਦੱਸਿਆ ਕਿ ਫੋਨ ਕਰਨ ਵਾਲੇ ਨੇ ਦੱਸਿਆ ਕਿ ਉਹ ਦਾਊਦ ਇਬਰਾਹਿਮ ਗੈਂਗ ਨਾਲ ਸਬੰਧਤ ਹੈ ਅਤੇ ਗਡਕਰੀ ਤੋਂ 100 ਕਰੋੜ ਰੁਪਏ ਦੀ ਮੰਗ ਕੀਤੀ। ਉਨ੍ਹਾਂ ਇਹ ਧਮਕੀ ਦਿੱਤੀ ਕਿ ਜੇਕਰ ਮੰਗ ਨਾ ਪੂਰੀ ਕੀਤੀ ਤਾਂ ਮੰਤਰੀ ਗਡਕਰੀ ਨੂੰ ਬੰਬਾਂ ਰਾਹੀਂ ਨੁਕਸਾਨ ਪਹੁੰਚਾਇਆ ਜਾਵੇਗਾ।
ਇਹ ਵੀ ਪੜ੍ਹੋ: ਪੰਜਾਬ ’ਚ 400 ਹੋਰ ਆਮ ਆਦਮੀ ਕਲੀਨਿਕਾਂ ਦੀ ਹੋਣ ਜਾ ਰਹੀ ਹੈ ਸ਼ੁਰੂਆਤ
(For more news apart from death threat to Nitin Gadkari, stay tuned to Zee PHH for more udpates)