No IPL match in Mohali PCA Stadium after 2023 news: ਪੀਸੀਏ ਸਟੇਡੀਅਮ ਨੂੰ ਕੋਰੋਨਾ ਮਹਾਂਮਾਰੀ ਤੋਂ ਬਾਅਦ 2020 ਤੋਂ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰਨ ਦਾ ਮੌਕਾ ਨਹੀਂ ਮਿਲਿਆ। ਇਸ ਸਾਲ ਆਈਪੀਐਲ 2023 ਵਿੱਚ ਮੁਹਾਲੀ ਦੇ ਸਟੇਡੀਅਮ ਲਈ ਕੁੱਲ 5 ਮੈਚਾਂ ਦੀ ਨਿਯੁਕਤੀ ਕੀਤੀ ਗਈ ਹੈ। ਹਾਲਾਂਕਿ, ਬਹੁਤ ਘੱਟ ਲੋਕ ਜਾਣਦੇ ਹਨ ਕਿ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਇਸ ਸਾਲ ਆਈਪੀਐਲ ਦਾ ਆਖਰੀ ਸੀਜ਼ਨ ਹੈ।


COMMERCIAL BREAK
SCROLL TO CONTINUE READING

ਕੀ? ਕਿਉਂ? ਜੇ ਇੱਥੇ ਨਹੀਂ ਤਾਂ ਕਿੱਥੇ? ਇਹ ਸਵਾਲ ਪੰਜਾਬ ਦੇ ਕ੍ਰਿਕਟ ਪ੍ਰੇਮੀਆਂ ਦੇ ਮਨਾਂ ਵਿੱਚ ਆਉਣਾ ਲਾਜ਼ਮੀ ਹੈ ਕਿਉਂਕਿ ਪੀਸੀਏ ਪੰਜਾਬ ਦਾ ਇੱਕੋ-ਇੱਕ ਅੰਤਰਰਾਸ਼ਟਰੀ ਸਟੇਡੀਅਮ ਹੁੰਦਾ ਸੀ।


ਇੱਕ ਮਿੰਟ! ਹੁੰਦਾ ਸੀ ਦਾ ਮਤਲਬ? ਹੁਣ ਕੋਈ ਹੋਰ ਸਟੇਡੀਅਮ ਵੀ ਬਣ ਗਿਆ ਹੈ? ਉਤਸੁਕਤਾ ਹੋਣੀ ਵੀ ਲਾਜ਼ਮੀ ਹੈ। ਤਾਂ ਜਵਾਬ ਹੈ ਹਾਂ। ਹੁਣ ਪੀਸੀਏ ਪੰਜਾਬ ਦਾ ਇੱਕੋਂ-ਇੱਕ ਅੰਤਰਰਾਸ਼ਟਰੀ ਸਟੇਡੀਅਮ ਨਹੀਂ ਹੈ।


1994 ਵਿੱਚ ਬਣਿਆ ਪੀਸੀਏ ਸਟੇਡੀਅਮ ਆਈਪੀਐਲ ਦੇ 16ਵੇਂ ਐਡੀਸ਼ਨ ਵਿੱਚ ਪੰਜ ਮੈਚਾਂ ਦੀ ਮੇਜ਼ਬਾਨੀ ਕਰੇਗਾ। ਦੱਸ ਦੇਈਏ ਕਿ ਇਸ ਸਟੇਡੀਅਮ ਵਿੱਚ ਇਹ ਆਈਪੀਐਲ ਦਾ ਆਖਰੀ ਸੀਜ਼ਨ ਹੋਵੇਗਾ। ਪੀਸੀਏ ਦੇ ਪ੍ਰਧਾਨ ਅਮਰਜੀਤ ਸਿੰਘ ਮਹਿਤਾ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਆਖਰੀ ਵਾਰ ਹੈ ਕਿ ਮੁਹਾਲੀ ਦਾ ਪੀਸੀਏ ਸਟੇਡੀਅਮ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰ ਰਿਹਾ ਹੈ।  


ਜੇਕਰ PCA ਸਟੇਡੀਅਮ ਨਹੀਂ ਤਾਂ ਮੈਚ ਕਿੱਥੇ ਹੋਣਗੇ?


ਤੁਹਾਨੂੰ ਦੱਸ ਦਈਏ ਕਿ ਅਗਲੀ ਵਾਰ ਤੋਂ ਮੈਚ ਮੁਹਾਲੀ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਇੰਟਰਨੈਸ਼ਨਲ ਸਟੇਡੀਅਮ (Maharaja Yadavindra Singh Cricket Stadium in Mohali's Mullapur) ਵਿੱਚ ਹੋਣਗੇ, ਜੋ ਇਸ ਸਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਅਤੇ 2024 ਵਿੱਚ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ।


ਇਹ ਵੀ ਪੜ੍ਹੋ: Amritpal Singh latest news: 'ਭਗੌੜੇ' ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਹਾਈ ਅਲਰਟ 'ਤੇ ਪੰਜਾਬ ਪੁਲਿਸ, ਪੂਰੇ ਪੰਜਾਬ ਵਿੱਚ ਦੇਰ ਰਾਤ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ


Mohali PCA Stadium Pitch Report: 


ਤੁਹਾਨੂੰ ਦੱਸ ਦਈਏ ਕਿ ਅਗਲੀ ਵਾਰ ਤੋਂ ਮੈਚ ਮੁਹਾਲੀ ਦੇ ਮੁੱਲਾਂਪੁਰ ਦੇ ਮਹਾਰਾਜਾ ਯਾਦਵਿੰਦਰਾ ਇੰਟਰਨੈਸ਼ਨਲ ਸਟੇਡੀਅਮ ਵਿੱਚ ਹੋਣਗੇ, ਜੋ ਇਸ ਸਾਲ ਦੇ ਅੰਤ ਤੱਕ ਪੂਰੀ ਤਰ੍ਹਾਂ ਤਿਆਰ ਹੋ ਜਾਵੇਗਾ ਅਤੇ 2024 ਵਿੱਚ ਆਈਪੀਐਲ ਮੈਚਾਂ ਦੀ ਮੇਜ਼ਬਾਨੀ ਕਰੇਗਾ।


ਇਹ ਵੀ ਪੜ੍ਹੋ: Bathinda Military Station news: ਮਿਲਟਰੀ ਸਟੇਸ਼ਨ 'ਚ ਇੱਕ ਹੋਰ ਫ਼ੌਜੀ ਦੀ ਮੌਤ! ਜਾਣੋ ਪੂਰਾ ਮਾਮਲਾ